ਦੁਕਾਨਦਾਰ ''ਤੇ ਹਮਲਾ ਕਰਨ ਵਾਲੇ ਨਾਮਜ਼ਦ

Thursday, Apr 12, 2018 - 12:03 AM (IST)

ਦੁਕਾਨਦਾਰ ''ਤੇ ਹਮਲਾ ਕਰਨ ਵਾਲੇ ਨਾਮਜ਼ਦ

ਫਿਰੋਜ਼ਪੁਰ(ਕੁਮਾਰ)-ਬੀਤੇ ਦਿਨ ਭਾਰਤ ਬੰਦ ਦੌਰਾਨ ਫਿਰੋਜ਼ਪੁਰ ਸ਼ਹਿਰ ਦੇ ਮੁਲਤਾਨੀ ਗੇਟ ਵਿਖੇ 15-16 ਲੋਕਾਂ ਵੱਲੋਂ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਦੁਕਾਨਦਾਰ 'ਤੇ ਹਮਲਾ ਕਰਨ ਦੇ ਦੋਸ਼ 'ਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਮੁਕੱਦਮਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਪੁਲਸ ਸੂਤਰਾਂ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਤੇ ਬਿਆਨਾਂ 'ਚ ਮਨੋਹਰ ਲਾਲ ਪੁੱਤਰ ਮੰਗਤ ਰਾਮ ਵਾਸੀ ਅੱਡਾ ਖਾਈ ਵਾਲਾ ਫਿਰੋਜ਼ਪੁਰ ਸ਼ਹਿਰ ਨੇ ਦੋਸ਼ ਲਾਇਆ ਕਿ ਉਸ ਦੀ ਤੇ ਉਸ ਦੇ ਭਰਾ ਦੀ ਸੈਨਟਰੀ ਦੀਆਂ ਦੁਕਾਨਾਂ ਹਨ ਤੇ ਕੁਝ ਆਦਮੀ ਆ ਕੇ ਦੁਕਾਨਾਂ ਬੰਦ ਕਰਵਾਉਣ ਲੱਗੇ, ਜਿਸ 'ਤੇ ਮੁੱਦਈ ਤੇ ਸ਼ਿਵ ਕੁਮਾਰ ਆਪਣੀ ਦੁਕਾਨ ਬੰਦ ਕਰ ਕੇ ਆਪਣੇ ਭਰਾ ਦੀ ਦੁਕਾਨ 'ਤੇ ਗਏ ਤੇ ਉਨ੍ਹਾਂ ਕਿਹਾ ਕਿ ਅਸੀਂ ਚਾਹ ਪੀ ਕੇ ਦੁਕਾਨ ਬੰਦ ਕਰ ਦਿੰਦੇ ਹਾਂ ਪਰ ਅੰਕੁਸ਼, ਬੰਟੀ ਮੋਂਗਾ, ਪੰਕਜ, ਤਰੁਣ, ਭੋਲਾ, ਰਹੇਜਾ, ਬੱਬਲ ਤੇ 8-9 ਅਣਪਛਾਤੇ ਲੋਕਾਂ, ਜਿਨ੍ਹਾਂ ਕੋਲ ਹਥਿਆਰ, ਡਾਂਗਾਂ ਸੋਟੇ ਸਨ, ਨੇ ਗਾਲੀ-ਗਲੋਚ ਕੀਤਾ ਤੇ ਕੁੱਟ-ਮਾਰ ਕੀਤੀ। ਰੌਲਾ ਪੈਣ 'ਤੇ ਲੋਕ ਇਕੱਠੇ ਹੋਣ 'ਤੇ ਉਹ ਰੋਡੇ ਮਾਰਦੇ ਹੋਏ ਮੋਟਰਸਾਈਕਲ ਛੱਡ ਕੇ ਭੱਜ ਗਏ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਲੋਕਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ


Related News