ਬਜ਼ੁਰਗ ਔਰਤ ਦੀ ਕੁੱਟ-ਮਾਰ ਕਰਨ ਵਾਲੇ ਨੂੰਹ-ਪੁੱਤਰ ''ਤੇ ਕੇਸ ਦਰਜ

Sunday, Mar 04, 2018 - 07:31 AM (IST)

ਬਜ਼ੁਰਗ ਔਰਤ ਦੀ ਕੁੱਟ-ਮਾਰ ਕਰਨ ਵਾਲੇ ਨੂੰਹ-ਪੁੱਤਰ ''ਤੇ ਕੇਸ ਦਰਜ

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)-ਅਦਾਲਤ 'ਚ ਚੱਲਦੇ ਕੇਸ ਨੂੰ ਵਾਪਸ ਲੈਣ ਲਈ ਇਕ ਬਜ਼ੁਰਗ ਔਰਤ ਦੀ ਕੁੱਟ-ਮਾਰ ਕਰਨ 'ਤੇ ਉਸ ਦੇ ਲੜਕੇ ਅਤੇ ਨੂੰਹ 'ਤੇ ਥਾਣਾ ਸਿਟੀ ਬਰਨਾਲਾ 'ਚ ਕੇਸ ਦਰਜ ਕੀਤਾ ਗਿਆ ਹੈ। ਹੌਲਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਇਕਬਾਲ ਕੌਰ ਪਤਨੀ ਸਵ. ਸੁਖਦੇਵ ਸਿੰਘ ਵਾਸੀ ਬਰਨਾਲਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦੇ ਲੜਕੇ ਗੁਰਲਾਲ ਸਿੰਘ ਅਤੇ ਨੂੰਹ ਸ਼ਿੰਦਰ ਕੌਰ ਨੇ ਉਸ ਨੂੰ ਘੇਰ ਕੇ ਧੱਕੇ ਨਾਲ ਕਮਰੇ 'ਚ ਲਿਜਾ ਕੇ ਕੁੱਟ-ਮਾਰ ਕੀਤੀ ਅਤੇ ਅਦਾਲਤ 'ਚ ਚੱਲਦੇ ਕੇਸ ਨੂੰ ਵਾਪਸ ਲੈਣ ਲਈ ਧਮਕੀਆਂ ਦਿੱਤੀਆਂ। ਪੁਲਸ ਨੇ ਪੀੜਤਾ ਦੇ ਬਿਆਨਾਂ 'ਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News