ਮੋਬਾਇਲ ਰੱਖਣ ਵਾਲੇ ਕੈਦੀ ''ਤੇ ਕੇਸ ਦਰਜ

Saturday, Feb 24, 2018 - 07:25 AM (IST)

ਮੋਬਾਇਲ ਰੱਖਣ ਵਾਲੇ ਕੈਦੀ ''ਤੇ ਕੇਸ ਦਰਜ

ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)—ਜ਼ਿਲਾ ਜੇਲ ਸੁਪਰਡੈਂਟ ਸੰਗਰੂਰ ਦੀ ਦਰਖਾਸਤ 'ਤੇ ਇਕ ਕੈਦੀ ਵਿਰੁੱਧ ਥਾਣਾ ਸਿਟੀ ਸੰਗਰੂਰ ਵਿਖੇ ਕੇਸ ਦਰਜ ਕੀਤਾ ਗਿਆ ਹੈ।  ਸਹਾਇਕ ਥਾਣੇਦਾਰ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ 22 ਜਨਵਰੀ ਨੂੰ ਸੁਪਰਡੈਂਟ ਬਲਜੀਤ ਸਿੰਘ ਘੁੰਮਣ ਨੇ ਮੁਲਾਜ਼ਮਾਂ ਸਣੇ ਵਾਰਡ ਨੰਬਰ 5 ਦੀ ਚੱਕੀ ਨੰਬਰ 4 ਦੀ ਅਚਨਚੇਤ ਚੈਕਿੰਗ ਕੀਤੀ ਤਾਂ ਕੈਦੀ ਰਾਜਵਿੰਦਰ ਸਿੰਘ ਪੁੱਤਰ ਨੇਤਰ ਸਿੰਘ ਵਾਸੀ ਚੌਂਦਾ ਕੋਲੋਂ ਮੋਬਾਇਲ ਸਣੇ ਸਿਮ ਅਤੇ ਬੈਟਰੀ ਬਰਾਮਦ ਹੋਇਆ। ਪੁਲਸ ਨੇ ਜ਼ਿਲਾ ਜੇਲ ਸੁਪਰਡੈਂਟ ਦੀ ਦਰਖਾਸਤ 'ਤੇ ਜਾਂਚ ਕਰਨ ਉਪਰੰਤ ਉਕਤ ਕੈਦੀ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News