ਪਿਸਤੌਲ ਦੀ ਨੋਕ ''ਤੇ ਮਨੀਚੇਂਜਰ ਨੂੰ ਬੰਧੀ ਬਣਾ ਕੇ ਲੁੱਟਿਆ

Tuesday, Feb 20, 2018 - 07:21 AM (IST)

ਅੰਮ੍ਰਿਤਸਰ(ਸੰਜੀਵ)-ਪਿਸਤੌਲ ਦੀ ਨੋਕ 'ਤੇ 5 ਅਣਪਛਾਤੇ ਲੁਟੇਰੇ ਮਨੀਚੇਂਜਰ ਵਿਨੋਦ ਕੁਮਾਰ ਭਾਟੀਆ ਵੱਲੋਂ 5.25 ਲੱਖ ਰੁਪਏ ਦੀ ਭਾਰਤੀ ਕਰੰਸੀ ਦੇ ਨਾਲ-ਨਾਲ ਲੱਖਾਂ ਰੁਪਏ ਦੀ ਵਿਦੇਸ਼ੀ ਕਰੰਸੀ ਲੁੱਟ ਕੇ ਲੈ ਗਏ। ਵਾਰਦਾਤ ਸ਼ਾਮ 6 ਵਜੇ ਬਟਾਲਾ ਰੋਡ ਸਥਿਤ ਭਾਟੀਆ ਫੋਰਐਕਸ ਦੇ ਨਾਂ 'ਤੇ ਵੈਸਟਰਨ ਯੂਨੀਅਨ ਦਾ ਕੰਮ ਕਰਨ ਵਾਲੇ ਮਨੀਚੇਂਜਰ ਦੀ ਦੁਕਾਨ 'ਚ ਹੋਈ। ਮਿਲੀ ਜਾਣਕਾਰੀ ਅਨੁਸਾਰ ਮਾਲਕ ਵਿਨੋਦ ਕੁਮਾਰ ਦੁਕਾਨ 'ਚ ਇਕੱਲਾ ਬੈਠਾ ਸੀ। ਇਸ ਦੌਰਾਨ ਲੁਟੇਰੇ ਅੰਦਰ ਦਾਖਲ ਹੁੰਦੇ ਸਾਰ ਹੀ ਉਸ ਨੂੰ ਦੁਕਾਨ ਵਿਚ ਬਣੇ ਕੈਬਿਨ ਵਿਚ ਲੈ ਗਏ। ਉਥੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਬੰਦੀ ਬਣਾ ਲਿਆ। ਮਾਲਕ ਵੱਲੋਂ ਸੇਫ ਦੀਆਂ ਚਾਬੀਆਂ ਦੇਣ ਤੋਂ ਮਨ੍ਹਾ ਕਰਨ 'ਤੇ 2 ਲੁਟੇਰਿਆਂ ਨੇ ਉਸ 'ਤੇ ਪਿਸਤੌਲ ਤਾਣ ਦਿੱਤਾ। ਇਕ ਹੋਰ ਲੁਟੇਰੇ ਨੇ ਚਾਕੂ ਨਾਲ ਵਾਰ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਵਾਰਦਾਤ ਕਰਨ ਤੋਂ ਬਾਅਦ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਲੁਟੇਰਿਆਂ ਦੇ ਜਾਂਦੇ ਹੀ ਵਿਨੋਦ ਕਿਸੇ ਤਰ੍ਹਾਂ ਘਿਸੜਦਾ ਹੋਇਆ ਦੁਕਾਨ 'ਚੋਂ ਬਾਹਰ ਨਿਕਲਿਆ ਅਤੇ ਮਦਦ ਲਈ ਚੀਕਿਆ। ਇਸ ਦੌਰਾਨ ਆਲੇ-ਦੁਆਲੇ ਦੇ ਦੁਕਾਨਦਾਰ ਮੌਕੇ 'ਤੇ ਇਕੱਠੇ ਹੋ ਗਏ ਅਤੇ ਪੁਲਸ ਨੂੰ ਸੂਚਿਤ ਕੀਤਾ। 


Related News