ਜ਼ਮੀਨੀ ਲੜਾਈ ਦੀ ਰੰਜਿਸ਼ ਕਾਰਨ ਘਰ ''ਚ ਜਾ ਕੇ ਕੀਤੇ ਫਾਇਰ
Thursday, Feb 01, 2018 - 12:31 AM (IST)
ਫਿਰੋਜ਼ਪੁਰ(ਮਲਹੋਤਰਾ)-ਜ਼ਮੀਨੀ ਲੜਾਈ ਦੀ ਰੰਜਿਸ਼ ਦੇ ਕਾਰਨ ਇਕ ਗੁਟ ਦੇ ਲੋਕਾਂ ਨੇ ਘਰ ਦੇ ਬਾਹਰ ਫਾਇਰ ਕਰ ਕੇ ਦਹਿਸ਼ਤ ਫੈਲਾਈ। ਮਾਮਲਾ ਮੱਖੂ ਦੇ ਵਾਰਡ ਨੰ: 5 ਦਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਵਰਿੰਦਰ ਸਿੰਘ ਦੇ ਨਾਲ ਜ਼ਮੀਨ ਦੀ ਮਲਕੀਅਤ ਸਬੰਧੀ ਪੁਰਾਣਾ ਝਗੜਾ ਚੱਲ ਰਿਹਾ ਹੈ। ਇਸ ਝਗੜੇ ਕਾਰਨ ਹੀ ਸੋਮਵਾਰ ਦੇਰ ਰਾਤ ਵਰਿੰਦਰ ਸਿੰਘ ਆਪਣੇ ਸਾਥੀਆਂ ਜਗਰੂਪ ਸਿੰਘ, ਅਮਨਦੀਪ ਸਿੰਘ, ਜਸਵਿੰਦਰ ਸਿੰਘ, ਥੋਮਸ ਨੂੰ ਲੈ ਕੇ ਉਨ੍ਹਾਂ ਦੇ ਘਰ ਦੇ ਬਾਹਰ ਆ ਗਿਆ ਤੇ ਸਿੱਧੇ ਫਾਇਰ ਕੀਤੇ ਜਿਸ ਨਾਲ ਉਸਦੀ ਆਈ ਟਵੰਟੀ ਗੱਡੀ ਨੁਕਸਾਨੀ ਗਈ। ਏ.ਐੱਸ.ਆਈ ਜੁਗਰਾਜ ਸਿੰਘ ਅਨੁਸਾਰ ਦੋਸ਼ੀਆਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਜਾਰੀ ਹੈ।
