ਲੁਟੇਰੇ ਥਾਣੇ ਦੇ ਕੋਲੋਂ ਐਕਟਿਵਾ ਖੋਹ ਕੇ ਫਰਾਰ

Thursday, Feb 01, 2018 - 12:20 AM (IST)

ਲੁਟੇਰੇ ਥਾਣੇ ਦੇ ਕੋਲੋਂ ਐਕਟਿਵਾ ਖੋਹ ਕੇ ਫਰਾਰ

ਫਿਰੋਜ਼ਪੁਰ(ਕੁਮਾਰ)-ਥਾਣਾ ਸਦਰ ਦੇ ਕੋਲੋਂ ਬੀਤੀ ਰਾਤ ਤਿੰਨ ਹਥਿਆਰਬੰਦ ਲੁਟੇਰੇ ਇਕ ਵਿਅਕਤੀ ਕੋਲੋਂ ਪਿਸਤੌਲ ਦੀ ਨੋਕ 'ਤੇ ਐਕਟਿਵਾ ਖੋਹ ਕੇ ਫਰਰ ਹੋ ਗਏ। ਇਸ ਘਟਨਾ ਸਬੰਧੀ ਥਾਣਾ ਸਦਰ ਦੀ ਪੁਲਸ ਨੇ ਮਾਮਲਾ ਦਰਜ ਕਰ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਪੰਜਾਬ ਨੈਸ਼ਨਲ ਬੈਂਕ ਤੋਂ ਸੇਵਾ ਮੁਕਤ ਡਿਪਟੀ ਮੈਨੇਜਰ ਰਾਕੇਸ਼ ਅਗਰਵਾਲ ਪੁੱਤਰ ਸੂਰਜ ਪ੍ਰਕਾਸ਼ ਵਾਸੀ ਹੀਰਾ ਮੰਡੀ ਫਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਪੁੱਤਰ ਨੂੰ ਫਿਰੋਜ਼ਪੁਰ ਛਾਉਣੀ ਦੇ ਰੇਲਵੇ ਸਟੇਸ਼ਨ 'ਤੇ ਪੰਜਾਬ ਮੇਲ 'ਚ ਚੜ੍ਹਾ ਕੇ ਜਦ ਆਪਣੀ ਐਕਟਿਵਾ 'ਤੇ ਵਾਪਸ ਆ ਰਿਹਾ ਸੀ ਤਾਂ ਥਾਣਾ ਸਦਰ ਫਿਰੋਜ਼ਪੁਰ ਅਤੇ ਪੁਰਾਣੀ ਤਹਿਸੀਲ ਦੇ ਕੋਲ ਮਾਲ ਰੋਡ 'ਤੇ 3 ਲੁਟੇਰਿਆਂ, ਜਿਨ੍ਹਾਂ 'ਚੋਂ 2 ਦੇ ਮੂੰਹ ਢੱਕੇ ਹੋਏ ਸਨ, ਨੇ ਆਪਣਾ ਮੋਟਰਸਾਈਕਲ ਐਕਟਿਵਾ ਅੱਗੇ ਲਗਾ ਦਿੱਤਾ ਤੇ ਕੰਨਪਟੀ 'ਤੇ ਪਿਸਤੌਲ ਲਾ ਕੇ ਐਕਟਿਵਾ ਖੋਹ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਲਿਖਤੀ ਸ਼ਿਕਾਇਤ ਤੁਰੰਤ ਪੁਲਸ ਥਾਣੇ 'ਚ ਦੇ ਦਿੱਤੀ ਗਈ ਹੈ। 


Related News