ਲੜਕੀ ਨਾਲ ਛੇੜਛਾੜ ਕਾਰਨ 2 ਧਿਰਾਂ ਭਿੜੀਆਂ, ਇਕ ਹੀ ਪਰਿਵਾਰ ਦੇ 6 ਲੋਕ ਜ਼ਖ਼ਮੀ

Tuesday, Jan 30, 2018 - 04:37 AM (IST)

ਲੜਕੀ ਨਾਲ ਛੇੜਛਾੜ ਕਾਰਨ 2 ਧਿਰਾਂ ਭਿੜੀਆਂ, ਇਕ ਹੀ ਪਰਿਵਾਰ ਦੇ 6 ਲੋਕ ਜ਼ਖ਼ਮੀ

ਲੁਧਿਆਣਾ(ਮਹੇਸ਼)- ਬਸਤੀ ਜੋਧੇਵਾਲ ਦੇ ਸ਼ਕਤੀ ਨਗਰ ਇਲਾਕੇ 'ਚ ਇਕ ਲੜਕੀ ਨਾਲ ਛੇੜਛਾੜ ਨੂੰ ਲੈ ਕੇ ਸੋਮਵਾਰ ਨੂੰ 2 ਧਿਰਾਂ ਆਪਸ ਵਿਚ ਭਿੜ ਪਈਆਂ, ਜਿਸ 'ਚ ਇਕ ਹੀ ਪਰਿਵਾਰ ਦੇ 6 ਲੋਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਦੋਵੇਂ ਧਿਰਾਂ ਨੇ ਇਕ ਦੂਜੇ 'ਤੇ ਦੋਸ਼ ਲਾਉਂਦੇ ਹੋਏ ਪੁਲਸ ਦੇ ਕੋਲ ਸ਼ਿਕਾਇਤ ਕੀਤੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਕ ਧਿਰ ਦੇ ਨੌਜਵਾਨ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਇਲਾਕੇ ਦਾ ਇਕ ਨੌਜਵਾਨ ਉਸ ਦੀ ਭੈਣ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਇਕ ਦਿਨ ਉਸ ਨੌਜਵਾਨ ਨੇ ਉਸ ਦੀ ਭੈਣ ਨੂੰ ਰਸਤੇ ਵਿਚ ਰੋਕ ਕੇ ਉਸ ਨਾਲ ਛੇੜਛਾੜ ਕੀਤੀ। ਇਹ ਗੱਲ ਉਸ ਦੀ ਭੈਣ ਨੇ ਘਰ ਆ ਕੇ ਦੱਸੀ। ਜਦ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਹ ਝਗੜ ਕਰਨ ਲੱਗਾ। ਉਸ ਨੇ ਦੱਸਿਆ ਕਿ 26 ਜਨਵਰੀ ਨੂੰ ਉਸ ਦੀ ਭੈਣ ਦਾ ਜਨਮ ਦਿਨ ਸੀ। ਪਰਿਵਾਰ ਦੇ ਸਾਰੇ ਮੈਂਬਰ ਜਨਮ ਦਿਨ ਮਨਾਉਣ ਲਈ ਹੈਬੋਵਾਲ ਸਥਿਤ ਉਸ ਦੇ ਘਰ ਆਏ ਹੋਏ ਸਨ। ਤਦ ਉਸ ਨੂੰ ਉਸ ਦੇ ਭਰਾ ਦਾ ਫੋਨ ਆਇਆ ਕਿ ਹਥਿਆਰਾਂ ਨਾਲ ਲੈਸ ਕੁੱਝ ਨੌਜਵਾਨਾਂ ਨੇ ਘਰ 'ਤੇ ਹਮਲਾ ਕਰ ਦਿੱਤਾ, ਜਿਸ 'ਤੇ ਉਹ ਪਾਰਟੀ ਛੱਡ ਤੁਰੰਤ ਉਥੇ ਪਹੁੰਚਿਆਂ ਤਾਂ ਉਹ ਨੌਜਵਾਨ ਤਦ ਵੀ ਉਥੇ ਮੌਜੂਦ ਸਨ ਅਤੇ ਖੁਲ੍ਹੇਆਮ ਲਲਕਾਰੇ ਮਾਰ ਰਹੇ ਸਨ।  ਜਦ ਉਸ ਨੇ ਇਸਦਾ ਵਿਰੋਧ ਕੀਤਾ ਤਾਂ ਤੇਜ਼ਧਾਰ ਹਥਿਆਰਾਂ ਨਾਲ ਉਸ 'ਤੇ ਅਤੇ ਉਸ ਦੇ ਭਰਾ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਬਚਾਅ ਕਰਨ ਆਈ ਉਸ ਦੀ ਭੈਣ, ਪਤਨੀ ਅਤੇ ਮਾਂ ਨੂੰ ਵੀ ਹਮਲਾਵਰਾਂ ਨੇ ਨਹੀਂ ਬਖਸ਼ਿਆ, ਦੋਸ਼ੀਆਂ ਨੇ ਉਨ੍ਹਾਂ ਦੇ ਕੱਪੜੇ ਪਾੜ ਦਿੱਤੇ ਅਤੇ ਅਸ਼ਲੀਲ ਹਰਕਤਾਂ ਕੀਤੀਆਂ। ਉਸ ਦਾ ਦੋਸ਼ ਹੈ ਕਿ ਸਿਆਸੀ ਦਬਾਅ ਹੇਠ ਦੱਬੀ ਇਲਾਕਾ ਪੁਲਸ ਨੇ ਦੋਸ਼ੀਆਂ ਦੇ ਖਿਲਾਫ ਕੋਈ ਠੋਸ ਕਾਰਵਾਈ ਨਹੀਂ ਕੀਤੀ ਅਤੇ ਉਨ੍ਹਾਂ ਦਾ ਮਾਮਲਾ ਵੀ ਦਰਜ ਨਹੀਂ ਕੀਤਾ, ਜਦੋਂਕਿ ਇਲਾਕਾ ਪੁਲਸ ਦਾ ਕਹਿਣਾ ਹੈ ਕਿ ਪੁਲਸ 'ਤੇ ਕੋਈ ਵੀ ਸਿਆਸੀ ਦਬਾਅ ਨਹੀਂ ਹੈ। ਨਿਰਪੱਖ ਜਾਂਚ ਕੀਤੀ ਜਾ ਰਹੀ ਹੈ। ਦੂਜੀ ਧਿਰ ਨੇ ਵੀ ਸ਼ਿਕਾਇਤ ਕੀਤੀ ਹੈ, ਜਦੋਂਕਿ ਇਸ ਮਾਮਲੇ ਵਿਚ ਦੂਜੀ ਧਿਰ ਦਾ ਪੱਖ ਨਹੀਂ ਸੁਣਿਆ ਜਾ ਸਕਿਆ। 


Related News