ਬਾਈਕ ਸਵਾਰਾਂ ਨੇ ਮੁਲਾਜ਼ਮ ਤੋਂ ਲੁੱਟੇ 1.27 ਲੱਖ

Wednesday, Jan 03, 2018 - 06:54 AM (IST)

ਬਾਈਕ ਸਵਾਰਾਂ ਨੇ ਮੁਲਾਜ਼ਮ ਤੋਂ ਲੁੱਟੇ 1.27 ਲੱਖ

ਬਾਲਿਆਂਵਾਲੀ(ਸ਼ੇਖਰ)- ਪਿੰਡ ਝੰਡੂਕੇ ਨੇੜੇ ਇਕ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਤੋਂ ਬਾਈਕ ਸਵਾਰ 3 ਨੌਜਵਾਨਾਂ ਵੱਲੋਂ ਲੱਖਾਂ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਬਾਲਿਆਂਵਾਲੀ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਸੁੱਚਾ ਸਿੰਘ ਨਿਵਾਸੀ ਜੀਂਦ (ਹਰਿਆਣਾ) ਨੇ ਦੱਸਿਆ ਕਿ ਉਹ ਭਾਰਤ ਫਾਈਨਾਂਸ ਕੰਪਨੀ ਵਿਚ ਕੁਲੈਕਟਰ ਦੇ ਤੌਰ 'ਤੇ ਕੰਮ ਕਰਦਾ ਹੈ, ਅੱਜ ਉਹ ਮੋਟਰਸਾਈਕਲ 'ਤੇ ਪਿੰਡਾਂ ਤੋਂ ਪੈਸੇ ਇਕੱਠੇ ਕਰ ਕੇ ਗਹਿਰੀ ਬਾਰਾ ਸਿੰਘ ਤੋਂ ਰਾਮਪੁਰਾ ਵੱਲ ਜਾ ਰਿਹਾ ਸੀ ਤਾਂ ਰਸਤੇ ਵਿਚ 3 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਤੋਂ ਨਕਦੀ ਵਾਲਾ ਬੈਗ ਖੋਹ ਲਿਆ, ਜਿਸ ਵਿਚ 1.27 ਲੱਖ ਰੁਪਏ ਤੇ ਜ਼ਰੂਰੀ ਕਾਗਜ਼ਾਤ ਸਨ। ਇਸ ਸਬੰਧੀ ਥਾਣਾ ਮੁਖੀ ਸੰਦੀਪ ਸਿੰਘ ਭਾਟੀ ਦਾ ਕਹਿਣਾ ਹੈ ਕਿ ਕੰਪਨੀ ਮੁਲਾਜ਼ਮ ਦੀ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News