ਬਜ਼ੁਰਗ ਔਰਤ ਦੀ ਵਾਲੀ ਲਾਹ ਕੇ ਮੋਟਰਸਾਈਕਲ ਸਵਾਰ ਫੁਰਰ...
Saturday, Nov 25, 2017 - 06:36 AM (IST)

ਭਵਾਨੀਗੜ੍ਹ(ਵਿਕਾਸ, ਅੱਤਰੀ)- ਸ਼ਹਿਰ ਦੇ ਨਵੇਂ ਬੱਸ ਅੱਡੇ ਦੇ ਪਿੱਛੇ ਸਥਿਤ ਪ੍ਰੀਤ ਕਾਲੋਨੀ ਵਿਚ ਅੱਜ ਦਿਨ-ਦਿਹਾੜੇ ਮੋਟਰਸਾਈਕਲ ਸਵਾਰ ਲੁਟੇਰਾ ਇਕ ਬਜ਼ੁਰਗ ਔਰਤ ਦੇ ਕੰਨ ਦੀ ਸੋਨੇ ਦੀ ਵਾਲੀ ਝਪਟ ਕੇ ਫਰਾਰ ਹੋ ਗਿਆ। ਕਾਲੋਨੀ ਦੀ ਵਸਨੀਕ ਪੀੜਤ ਬਜ਼ੁਰਗ ਸ਼ਿਮਲਾ ਦੇਵੀ ਪਤਨੀ ਸੱਤਪਾਲ ਨੇ ਦੱਸਿਆ ਕਿ ਅੱਜ ਦੁਪਹਿਰੇ ਘਰ ਦੇ ਬਾਹਰ ਮੋਟਰਸਾਈਕਲ ਸਵਾਰ ਇਕ ਅਣਪਛਾਤਾ ਨੌਜਵਾਨ ਮੁਹੱਲੇ ਵਿਚ ਇਕ ਦੁਕਾਨ ਪੁੱਛਣ ਦੇ ਬਹਾਨੇ ਗੱਲਬਾਤ ਕਰਨ ਸਮੇਂ ਉਸ ਦੇ ਕੰਨ 'ਚੋਂ ਸੋਨੇ ਦੀ ਇਕ ਵਾਲੀ ਝਪਟ ਕੇ ਲੈ ਗਿਆ। ਰੌਲਾ ਪਾਉਣ 'ਤੇ ਮੁਹੱਲਾ ਨਿਵਾਸੀਆਂ ਨੇ ਝਪਟਮਾਰ ਦਾ ਪਿੱਛਾ ਵੀ ਕੀਤਾ ਪਰ ਕੁੱਝ ਵੀ ਹੱਥ ਨਹੀ ਲੱਗਾ।