ਲੁਟੇਰਾ ਦੁਕਾਨਦਾਰ ਤੋਂ 2 ਹਜ਼ਾਰ ਦੀ ਨਕਦੀ ਖੋਹ ਕੇ ਫਰਾਰ

11/18/2017 4:18:18 AM

ਨਕੋਦਰ(ਰਜਨੀਸ਼)-ਸਰਾਫਾ ਬਾਜ਼ਾਰ ਵਿਖੇ ਅੱਜ ਦਿਨ-ਦਿਹਾੜੇ ਇਕ ਲੁਟੇਰਾ ਦੁਕਾਨਦਾਰ ਤੋਂ 2 ਹਜ਼ਾਰ ਦੀ ਨਕਦੀ ਖੋਹ ਕੇ ਫਰਾਰ ਹੋ ਗਿਆ। ਦੁਕਾਨਦਾਰ ਵਲੋਂ ਰੋਲਾ ਪਾਉਣ 'ਤੇ ਲੋਕਾਂ ਨੇ ਲੁਟੇਰੇ ਦਾ ਪਿੱਛਾ ਵੀ ਕੀਤਾ ਪਰ ਲੁਟੇਰਾ ਭੱਜਣ ਵਿਚ ਕਾਮਯਾਬ ਹੋ ਗਿਆ। ਸਰਾਫਾ ਬਾਜ਼ਾਰ ਵਿਖੇ ਸਥਿਤ ਦਸਮੇਸ਼ ਕਲਾਥ ਹਾਊਸ ਦੇ ਮਾਲਕ ਹਰਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਦੁਕਾਨ 'ਤੇ ਆਏ ਗਾਹਕਾਂ ਕੋਲ ਪੈਸੇ ਖੁੱਲ੍ਹੇ ਨਾ ਹੋਣ ਕਾਰਨ ਉਹ ਕਿਸੇ ਦੂਸਰੀ ਦੁਕਾਨ ਤੋਂ 2 ਹਜ਼ਾਰ ਦੇ ਖੁੱਲ੍ਹੇ ਕਰਵਾ ਕੇ ਵਾਪਸ ਦੁਕਾਨ 'ਤੇ ਆ ਰਿਹਾ ਸੀ ਕਿ ਰਸਤੇ ਵਿਚ ਇਕ ਲੁਟੇਰਾ ਉਸ ਦੇ ਹੱਥੋਂ 2 ਹਜ਼ਾਰ ਦੀ ਨਕਦੀ ਖੋਹ ਕੇ ਫਰਾਰ ਹੋ ਗਿਆ। ਦਿਨ-ਦਿਹਾੜੇ ਬਾਜ਼ਾਰ ਵਿਚੋਂ ਨਕਦੀ ਲੁੱਟਣ ਕਾਰਨ ਲੁਟੇਰੇ ਬੇਖੌਫ ਨਜ਼ਰ ਆ ਰਹੇ ਹਨ ਤੇ ਪੁਲਸ ਮੁਸਤੈਦੀ 'ਤੇ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ।


Related News