ਜਵਾਈ ਨੇ ਮਾਰੀ ਆਪਣੀ ਸੱਸ ਨੂੰ ਗੋਲੀ
Friday, Nov 10, 2017 - 03:32 AM (IST)
ਚਾਉਕੇ(ਰਜਿੰਦਰ)-ਪਿੰਡ ਗਿੱਲ ਕਲਾਂ ਵਿਖੇ ਆਪਣੀ ਲੜਕੀ ਨੂੰ ਮਿਲਣ ਆਈ ਮਾਂ ਦੇ ਜਵਾਈ ਵੱਲੋਂ ਪੱਟ 'ਚ ਗੋਲੀ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸੁਰਿੰਦਰ ਕੌਰ ਪਤਨੀ ਮਨਜੀਤ ਸਿੰਘ ਵਾਸੀ ਸਹਿਣਾ ਬਰਨਾਲਾ ਜੋ ਆਪਣੀ ਲੜਕੀ ਦੇ ਲੜਾਈ-ਝਗੜੇ ਨੂੰ ਮਿਟਾਉਣ ਲਈ ਪਿੰਡ ਗਿੱਲ ਕਲਾਂ ਵਿਖੇ ਆਈ ਹੋਈ ਸੀ ਕਿ ਉਸ ਦੇ ਜਵਾਈ ਬੇਅੰਤ ਸਿੰਘ ਨੇ ਅਚਾਨਕ ਗੋਲੀ ਚਲਾ ਦਿੱਤੀ, ਜੋ ਉਸ ਦੀ ਸੱਸ ਦੇ ਪੱਟ 'ਚ ਜਾ ਲੱਗੀ, ਜਿਸ ਨੂੰ ਫੌਰਨ ਸਿਵਲ ਹਸਪਤਾਲ ਰਾਮਪੁਰਾ ਵਿਖੇ ਦਾਖਲ ਕਰਵਾ ਦਿੱਤਾ ਗਿਆ। ਇਸ ਸਬੰਧੀ ਜਦੋਂ ਥਾਣਾ ਸਦਰ ਗਿੱਲ ਕਲਾਂ ਰਾਮਪੁਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਸਲੇ ਦੀ ਤਫਤੀਸ਼ ਚੱਲ ਰਹੀ ਹੈ।
