ਕਾਰ ਸਵਾਰਾਂ ਵੱਲੋਂ ਹਵਾਈ ਫਾਇਰ ਕਰਨ ਦੇ ਦੋਸ਼ ''ਚ 6 ਖਿਲਾਫ ਪਰਚਾ

Sunday, Nov 05, 2017 - 01:20 AM (IST)

ਕਾਰ ਸਵਾਰਾਂ ਵੱਲੋਂ ਹਵਾਈ ਫਾਇਰ ਕਰਨ ਦੇ ਦੋਸ਼ ''ਚ 6 ਖਿਲਾਫ ਪਰਚਾ

ਮਮਦੋਟ(ਜ. ਬ.)—ਪਿੰਡ ਰੁਹੇਲਾ ਹਾਜ਼ੀ ਵਿਖੇ ਦੁਕਾਨ 'ਤੇ ਕਾਰ ਸਵਾਰਾਂ ਵੱਲੋਂ ਦਹਿਸ਼ਤ ਫੈਲਾਉਣ ਦੇ ਉਦੇਸ਼ ਨਾਲ ਹਵਾਈ ਫਾਇਰ ਕਰਨ ਦੇ ਦੋਸ਼ 'ਚ ਪੁਲਸ ਨੇ 4 ਅਣਪਛਾਤੇ ਲੋਕਾਂ ਸਮੇਤ ਕੁੱਲ 6 ਜਣਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਤਫਤੀਸ਼ ਕਰ ਰਹੇ ਏ. ਐੱਸ. ਆਈ. ਜੋਗਿੰਦਰ ਸਿੰਘ ਨੇ ਪੀੜਤ ਦੁਕਾਨਦਾਰ ਮਲਕੀਤ ਸਿੰਘ ਪੁੱਤਰ ਕਿਸ਼ੋਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਦੱਸਿਆ ਹੈ ਕਿ ਮੋਬਾਇਲ ਦਾ ਕੰਮ ਕਰਨ ਵਾਲਾ ਉਕਤ ਦੁਕਾਨਦਾਰ ਬੀਤੇ ਦਿਨੀਂ ਆਪਣੀ ਦੁਕਾਨ 'ਤੇ ਬੈਠਾ ਹੋਇਆ ਕਿ ਹਥਿਆਰਬੰਦ ਕਾਰ ਸਵਾਰਾਂ ਨੇ ਉਸ ਉੱਪਰ ਹਮਲਾ ਕਰ ਦਿੱਤਾ ਅਤੇ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਦੁਕਾਨ ਦੀ ਭੰਨਤੋੜ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਹ ਮੌਕਾ ਪਾ ਕੇ ਦੁਕਾਨ ਤੋਂ ਭੱਜ ਗਿਆ। ਉਸ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਗੱਲੇ ਵਿਚ ਪਈ 15 ਹਜ਼ਾਰ ਦੀ ਨਕਦੀ ਵੀ ਕੱਢ ਲਈ ਅਤੇ ਘਟਨਾ ਨੂੰ ਅੰਜਾਮ ਦੇਣ ਪਿੱਛੋਂ ਫਰਾਰ ਹੋ ਗਏ। ਤਫਤੀਸ਼ੀ ਅਧਿਕਾਰੀ ਨੇ ਦੱਸਿਆ ਹੈ ਕਿ ਪੀੜਤ ਦੁਕਾਨਦਾਰ ਮਲਕੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਸ਼ਰਮਾ ਉਰਫ ਸਮਰੀ ਪੁੱਤਰ ਅਜੀਤ ਸਿੰਘ ਵਾਸੀ ਅੱਦੂ ਵਾਲਾ ਅਤੇ ਨਛੱਤਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਫਿਰੋਜ਼ਪੁਰ ਸਮੇਤ ਕੁੱਲ 6 ਜਣਿਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


Related News