ਫੈਕਟਰੀ ''ਚ ਵੜ ਕੇ ਪਰਿਵਾਰ ਨਾਲ ਕੁੱਟਮਾਰ ਤੇ ਅਸ਼ਲੀਲ ਹਰਕਤਾਂ ਕਰਨ ਦਾ ਮੁਕੱਦਮਾ ਦਰਜ

Sunday, Oct 29, 2017 - 02:13 AM (IST)

ਫੈਕਟਰੀ ''ਚ ਵੜ ਕੇ ਪਰਿਵਾਰ ਨਾਲ ਕੁੱਟਮਾਰ ਤੇ ਅਸ਼ਲੀਲ ਹਰਕਤਾਂ ਕਰਨ ਦਾ ਮੁਕੱਦਮਾ ਦਰਜ

ਲੁਧਿਆਣਾ(ਪੰਕਜ)- ਮੁਕੰਦ ਸਿੰਘ ਨਗਰ ਨਿਵਾਸੀ ਗੁਰਦੀਪ ਸਿੰਘ ਪੁੱਤਰ ਸਰਦਾਰਾ ਸਿੰਘ ਦੀ ਸ਼ਿਕਾਇਤ 'ਤੇ ਪੁਲਸ ਨੇ ਉਸ ਦੀ ਫੈਕਟਰੀ 'ਚ ਵੜ ਕੇ ਪਰਿਵਾਰ ਨਾਲ ਕੁੱਟਮਾਰ ਕਰਨ ਅਤੇ ਉਸ ਦੀ ਪਤਨੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ 'ਚ ਅੱਧਾ ਦਰਜਨ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ, ਜਿਨ੍ਹਾਂ ਵਿਚ ਇਕ ਔਰਤ ਵੀ ਸ਼ਾਮਲ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਨੇ ਦੋਸ਼ ਲਾਇਆ ਕਿ ਰੰਜਿਸ਼ ਕਾਰਨ ਸੁੱਖ ਬੋਲਟ ਫੈਕਟਰੀ ਦੇ ਮਾਲਕ ਜਗੀਰ ਸਿੰਘ ਸਮੇਤ ਚੱਕਰਵਰਤੀ, ਉਸ ਦੀ ਪਤਨੀ ਜੋਤੀ, ਲੜਕਿਆਂ ਸੇਵ ਤੇ ਅਮਰ ਸਮੇਤ ਅਣਪਛਾਤੇ ਨੌਜਵਾਨਾਂ ਨੇ ਉਸ ਦੀ ਫੈਕਟਰੀ ਵਿਚ ਵੜ ਕੇ ਪਰਿਵਾਰ ਨਾਲ ਕੁੱਟਮਾਰ ਕੀਤੀ ਅਤੇ ਉਸ ਦੀ ਪਤਨੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਤੇ ਕੱਪੜੇ ਪਾੜ ਦਿੱਤੇ। ਪੁਲਸ ਮੁਲਜ਼ਮ ਦੀ ਭਾਲ ਕਰ ਰਹੀ ਹੈ।


Related News