ਨੌਜਵਾਨ ਨਾਲ ਕੁੱਟਮਾਰ ਕਰਕੇ ਲੁੱਟੀ ਨਕਦੀ

Thursday, Sep 14, 2017 - 12:17 AM (IST)

ਨੌਜਵਾਨ ਨਾਲ ਕੁੱਟਮਾਰ ਕਰਕੇ ਲੁੱਟੀ ਨਕਦੀ

ਜਲਾਲਾਬਾਦ(ਟੀਨੂੰ, ਦੀਪਕ, ਨਿਖੰਜ)-ਪਿੰਡ ਟਿਵਾਣਾ ਰੋਡ 'ਤੇ ਕੁਝ ਵਿਅਕਤੀਆਂ ਵੱਲੋਂ ਇਕ ਨੌਜਵਾਨ ਨੂੰ ਰੋਕ ਕੇ ਉਸ ਨਾਲ ਕੁੱਟਮਾਰ ਕਰਕੇ ਨਕਦੀ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੁੱਟਮਾਰ ਦੌਰਾਨ ਨੌਜਵਾਨ ਨੂੰ ਸੱਟਾਂ ਲੱਗੀਆਂ ਹਨ, ਜਿਸ ਕਰਕੇ ਉਸਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਸਰਕਾਰੀ ਹਸਪਤਾਲ 'ਚ ਇਲਾਜ ਲਈ ਦਾਖ਼ਲ ਜ਼ਖਮੀ ਨੌਜਵਾਨ ਅਮਨਦੀਪ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਦਸ਼ਮੇਸ਼ ਨਗਰ ਜਲਾਲਾਬਾਦ ਨੇ ਦੱਸਿਆ ਕਿ ਉਹ ਬੀਤੀਂ ਦੇਰ ਸ਼ਾਮ ਨੂੰ ਪਿੰਡ ਟਿਵਾਣਾ ਰੋਡ 'ਤੇ ਸਥਿਤ ਇਕ ਘਰ ਵਿਚੋਂ ਆਪਣੇ ਪਿਤਾ ਕੋਲੋਂ ਪੈਸੇ ਲੈ ਕੇ ਆਪਣੇ ਘਰ ਵੱਲ ਆ ਰਿਹਾ ਸੀ। ਇਸ ਦੌਰਾਨ ਰਸਤੇ ਵਿਚ ਇਕ ਵਿਅਕਤੀ ਨੇ ਮੈਨੂੰ ਆਵਾਜ਼ ਮਾਰ ਕੇ ਰੋਕ ਲਿਆ। ਜਿਸ ਤੋਂ ਬਾਅਦ ਉਸਦੇ ਨਾਲ ਮੌਜੂਦ 5 ਤੋਂ 6 ਵਿਅਕਤੀਆਂ ਨੇ ਬਿਨ੍ਹਾਂ ਕਿਸੇ ਕਾਰਨ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਕੁੱਟਮਾਰ ਕਰਨ ਤੋਂ ਬਾਅਦ ਮੇਰਾ ਮੋਬਾਇਲ ਵੀ ਤੋੜ ਦਿੱਤਾ ਅਤੇ ਮੇਰੇ ਕੋਲ ਮੌਜੂਦ ਪੈਸੇ ਖੋਹ ਕੇ ਫਰਾਰ ਹੋ ਗਏ। 


Related News