ਕਾਂਗਰਸੀ ਆਗੂ ਸਮੇਤ 3 ਵਿਰੁੱਧ ਪਰਚਾ ਦਰਜ

Friday, Sep 08, 2017 - 06:48 AM (IST)

ਕਾਂਗਰਸੀ ਆਗੂ ਸਮੇਤ 3 ਵਿਰੁੱਧ ਪਰਚਾ ਦਰਜ

ਸ਼ਹਿਣਾ(ਸਿੰਗਲਾ)-ਪਿੰਡ ਚੀਮਾ ਵਿਖੇ ਪੰਚਾਇਤੀ ਸ਼ਾਮਲਾਟ 'ਤੇ ਕਬਜ਼ਾ ਕਰਨ ਦੇ ਦੋਸ਼ ਵਿਚ ਕਾਂਗਰਸੀ ਆਗੂ ਸਮੇਤ 3 ਜਣਿਆਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਟੱਲੇਵਾਲ ਦੇ ਐੱਸ. ਐੱਚ. ਓ. ਕਮਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਚੀਮਾ ਦੀ ਪੰਚਾਇਤ ਵੱਲੋਂ ਦਿੱਤੀ ਦਰਖਾਸਤ ਦੇ ਆਧਾਰ 'ਤੇ ਪਿੰਡ ਚੀਮਾ ਦੇ ਕਾਂਗਰਸੀ ਆਗੂ ਨਿਰੰਜਣ ਸਿੰਘ ਪੁੱਤਰ ਗੁਰਮੇਲ ਸਿੰਘ ਤੋਂ ਇਲਾਵਾ ਗੁਰਮੇਲ ਸਿੰਘ ਪੁੱਤਰ ਨੱਥਾ ਸਿੰਘ ਤੇ ਭੁਚਰਾ ਸਿੰਘ ਪੁੱਤਰ ਗੁਰਮੇਲ ਸਿੰਘ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਵੱਲੋਂ ਨਾਜਾਇਜ਼ ਕਬਜ਼ਾ ਕਰਦਿਆਂ ਜ਼ਮੀਨ ਵਿਚ ਆਪਣੀ ਝੋਨੇ ਦੀ ਫਸਲ ਬੀਜ ਦਿੱਤੀ ਸੀ।


Related News