ਬੂਚੜਖਾਨੇ ''ਤੇ ਰੋਕ ਅਤੇ ਜੀ. ਐੱਸ. ਟੀ. ਦਾ ਅਸਰ : ਕ੍ਰਿਕਟ ਬਾਲ ਦੀ ਕੀਮਤਾਂ ''ਚ ਹੋਇਆ ਵਾਧਾ

07/07/2017 1:51:04 PM

ਜਲੰਧਰ — ਕੇਂਦਰ ਸਰਕਾਰ ਵਲੋਂ ਬੂਚੜਖਾਨਿਆਂ 'ਤੇ ਰੋਕ ਲਗਾਉਣ ਤੇ ਜੀ. ਐੱਸ. ਟੀ. ਲਾਗੂ ਕਰਨ ਤੋਂ ਬਾਅਦ ਖੇਡ ਤੇ ਚਮੜਾ ਉਦਯੋਗ 'ਤੇ ਸਕੰਟ ਦੇ ਬਦਲ ਛਾ ਗਏ ਹਨ। ਚਮੜਾ ਉਦਯੋਗ ਪਹਿਲਾਂ ਤੋਂ ਹੀ ਕੱਚੇ ਮਾਲ ਦੀਆਂ ਕੀਮਤਾਂ 'ਚ 15 ਤੋਂ 20 ਫੀਸਦੀ ਵਾਅਦੇ ਦੇ ਕਾਰਨ ਮੰਦੀ ਦੀ ਮਾਰ ਝੇਲ ਰਹੇ ਸਨ। ਉਥੇ ਹੀ ਸਰਕਾਰ ਵਲੋਂ ਬੂਚੜਖਾਨੇ ਤੇ ਪਸ਼ੂਆਂ ਦੀ ਖਰੀਦੋ ਫਰੋਖਤ 'ਤੇ ਪਾਬੰਦੀ ਲਗਾਉਣ ਤੇ ਜੀ. ਐੱਸ. ਟੀ. ਲਾਗੂ ਕਰਨ ਤੋਂ ਬਾਅਦ ਕ੍ਰਿਕਟ ਗੇਂਦਾਂ ਦੀਆਂ ਕੀਮਤਾਂ 'ਚ ਦੁਗਣਾ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਖੇਡ ਫੋਰਮ ਦੇ ਪ੍ਰਧਾਨ ਰਵਿੰਦਰ ਧੀਰ ਨੇ ਕਿਹਾ ਕਿ ਉਦਯੋਗਪਤੀਆਂ ਦੇ ਕੋਲ ਅਜੇ ਤਕ 1 ਮਹੀਨੇ ਦਾ ਚਮੜਾ ਪਿਆ ਹੈ।
ਇਸ ਦੇ ਚਲਦੇ ਕ੍ਰਿਕਟ ਗੇਂਦਾਂ ਦੀਆਂ ਕੀਮਤਾਂ 'ਚ 40 ਫੀਸਦੀ ਵਾਧਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਡਾਂ 'ਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਗੇਂਦਾਂ ਚਮੜੇ ਨਾਲ ਬਣਦੀਆਂ ਹਨ। ਇਸ ਲਈ ਚਮੜਾ ਯੂ. ਪੀ. ਤੋਂ ਆਉਂਦਾ ਹੈ ਤੇ ਉਥੇ ਬੂਚੜਖਾਨੇ ਬੰਦ ਹੋਣ ਦੀ ਕਗਾਰ 'ਤੇ ਹਨ। ਇਸ ਦੇ ਕਾਰਨ ਚਮੜੇ ਨੂੰ ਜੋ ਸ਼ੀਟ ਪਹਿਲਾਂ ਉਨ੍ਹਾਂ ਨੂੰ 1300 'ਚ ਮਿਲਦੀ ਸੀ ਉਹ ਹੁਣ 1700 ਰੁਪਏ 'ਚ ਮਿਲ ਰਹੀ ਹੈ।
ਪ੍ਰਮੁੱਖ ਸਪੋਰਟਸ ਟ੍ਰੇਡਰ ਰਾਜਿੰਦਰ ਪ੍ਰਸਾਦ ਨੇ ਕਿਹਾ ਕਿ ਵਧੀਆਂ ਕ੍ਰਿਕਟ ਬਾਲ ਦੀ ਕੀਮਤ 600 ਰੁਪਏ ਤਕ ਪਹੁੰਚ ਗਈ ਹੈ, ਜਦ ਕਿ 6 ਮਹੀਨੇ ਪਹਿਲਾਂ ਇਸ ਦੀ ਕੀਮਤ 350 ਤੋਂ 400 ਰੁਪਏ ਤਕ ਸੀ। ਪੰਜਾਬ ਲੇਦਰ ਫੈਡਰੇਸ਼ਨ ਪ੍ਰਧਾਨ ਕਰਨਲ ਜਗਜੀਤ ਸਿੰਘ ਨੇ ਕਿਹਾ ਕਿ ਆਮ ਤੌਰ 'ਤੇ ਵਪਾਰੀ ਬੂਚੜਖਾਨੇ ਤੋਂ ਚਮੜਾ ਖਰੀਦਣਾ ਪਸੰਦ ਕਰਦੇ ਹਨ, ਕਿਉਂਕਿ ਇਹ ਕ੍ਰਿਕਟ ਬਾਲ ਤੇ ਖੇਡ ਸਮਗਰੀ ਲਈ ਜ਼ਿਆਦਾ ਚੰਗਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬੂਚੜਖਾਨੇ 'ਤੇ ਰੋਕ ਤੇ ਕੱਚੇ ਮਾਲ 'ਤੇ ਜੀ. ਐੱਸ. ਟੀ. ਲਾਗੂ ਹੋਣ ਨਾਲ ਚਮੜਾ ਉਦਯੋਗ 'ਚ 10 ਹਜ਼ਾਰ ਤੋਂ ਵੱਧ ਕਰਮਚਾਰੀਆਂ ਦੀ ਨੌਕਰੀ ਖਤਰੇ 'ਚ ਪੈ ਗਈ ਹੈ।
ਪਹਿਲਾਂ ਰਾਜ 'ਚ ਕੱਚੇ ਮਾਲ ਦੀ ਖਰੀਦ 'ਤੇ ਕੋਈ ਟੈਕਸ ਨਹੀਂ ਸੀ। ਬਸ ਸਿਰਫ 2 ਫੀਸਦੀ ਕੇਂਦਰੀ ਬਿਕਰੀ ਕਰ (ਸੀ. ਐੱਸ. ਟੀ.) ਲਗਾਇਆ ਜਾਂਦਾ ਸੀ। ਸਰਕਾਰ ਵਲੋਂ ਜੀ. ਐੱਸ. ਟੀ. ਲਾਗੂ ਕਰਨ ਤੋਂ ਬਾਅਦ ਸਰਕਾਰ ਨੇ ਰਾਜ 'ਚ ਕੱਚੇ ਮਾਲ ਦੀ ਖਰੀਦ 'ਤੇ ਜੀ. ਐੱਸ. ਟੀ. 5 ਫੀਸਦੀ ਤੇ ਹੋਰ ਰਾਜਾਂ ਤੋਂ ਆਯਾਤ ਕਰਨ 'ਤੇ ਜੀ. ਐੱਸ . ਟੀ. 5% ਕਰ ਲਗਾਇਆ ਹੈ। ਇਸ ਤਰ੍ਹਾਂ ਸਰਕਾਰ ਰਾਜ ਸਰਕਾਰ ਵਲੋਂ ਲਗਾਏ ਗਏ ਵਰਤਮਾਨ 6.05% ਵੈਟ ਦੇ ਖਿਲਾਫ ਤਿਆਰ ਚਮੜੇ ਦੇ ਆਯਾਤ 'ਤੇ 12% ਜੀ. ਐੱਸ. ਟੀ. ਚਾਰਜ ਕਰ ਰਹੀ ਹੈ। ਜਿਸ ਨਾਲ ਸਾਰੇ ਚਮੜੇ ਦੇ ਸਾਮਾਨ ਦੀ ਕੀਮਤ 'ਚ ਇਜਾਫਾ ਹੋਵੇਗਾ।


Related News