ਪਾਕਿਸਤਾਨ ''ਚ ਵਧਦੀ ਜਾ ਰਹੀ ਮਹਿੰਗਾਈ ਦੀ ਮਾਰ, ਹੁਣ ਦੁੱਧ ਵੀ ਹੋਇਆ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ
Friday, Jun 14, 2024 - 10:25 PM (IST)
ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)- ਗੁਆਂਢੀ ਮੁਲਕ ਪਾਕਿਸਤਾਨ 'ਚ ਆਮ ਲੋਕਾਂ 'ਤੇ ਲਗਾਤਾਰ ਵਧਦੀ ਹੋਈ ਮਹਿੰਗਾਈ ਦੀ ਮਾਰ ਪੈ ਰਹੀ ਹੈ। ਪਹਿਲਾਂ ਜਿੱਥੇ ਲਗਭਗ ਹਰੇਕ ਵਸਤੂ ਮਹਿੰਗੀ ਹੋਣ ਕਾਰਨ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀ ਸੀ, ਉੱਥੇ ਹੀ ਹੁਣ ਦੁੱਧ ਵੀ ਆਮ ਲੋਕਾਂ ਦੀ ਜੇਬ 'ਤੇ ਵਾਧੂ ਬੋਝ ਪਾਏਗਾ।
ਡੇਅਰੀ ਕਿਸਾਨਾਂ ਅਤੇ ਥੋਕ ਵਿਕ੍ਰੇਤਾਵਾਂ ਨੇ ਕਮਿਸ਼ਨਰ ਮਿਲਕ ਪ੍ਰੋਡਕਸ਼ਨ ਪਾਕਿਸਤਾਨ ਨੂੰ ਦੁੱਧ ਦੇ ਭਾਅ ’ਚ ਕੀਤੇ ਵਾਧੇ ਨੂੰ ਮਨਜ਼ੂਰੀ ਦੇਣ ਲਈ ਰਾਜ਼ੀ ਕਰ ਲਿਆ ਹੈ। ਆਪਸੀ ਸਹਿਮਤੀ ਨਾਲ ਦੁੱਧ ਦੀ ਕੀਮਤ ’ਚ 20 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋਵੇਗਾ, ਜਿਸ ਨਾਲ ਪ੍ਰਚੂਨ ਮੁੱਲ 220 ਰੁਪਏ ਪ੍ਰਤੀ ਲਿਟਰ ਹੋ ਜਾਵੇਗਾ।
ਇਹ ਵੀ ਪੜ੍ਹੋ- ਰਾਹੁਲ ਸੰਭਾਲਣਗੇ ਰਾਇਬਰੇਲੀ ਤੇ ਰਾਬਰਟ ਵਡੇਰਾ ਵਾਇਨਾਡ ਤੋਂ ਹੋਣਗੇ ਦਾਅਵੇਦਾਰ!
ਕਮਿਸ਼ਨਰ ਦੁੱਧ ਉਤਪਾਦਨ ਪਾਕਿਸਤਾਨ ਨੇ ਡੇਅਰੀ ਕਿਸਾਨਾਂ, ਥੋਕ ਵਿਕ੍ਰੇਤਾਵਾਂ ਅਤੇ ਪ੍ਰਚੂਨ ਵਿਕ੍ਰੇਤਾਵਾਂ ਦੇ ਨੁਮਾਇੰਦਿਆਂ ਨਾਲ ਸਲਾਹਕਾਰ ਮੀਟਿੰਗ ਕੀਤੀ, ਜੋ ਕਈ ਘੰਟੇ ਚੱਲੀ। ਮੀਟਿੰਗ ’ਚ ਸਰਬਸੰਮਤੀ ਨਾਲ ਦੁੱਧ ਦੀ ਕੀਮਤ ’ਚ 20 ਰੁਪਏ ਪ੍ਰਤੀ ਲਿਟਰ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ’ਚ ਇਸ ਗੱਲ ’ਤੇ ਸਹਿਮਤੀ ਬਣੀ ਕਿ ਪ੍ਰਚੂਨ ਪੱਧਰ ’ਤੇ ਦੁੱਧ 220 ਰੁਪਏ ਪ੍ਰਤੀ ਲਿਟਰ, ਫਾਰਮ ਰੇਟ 195 ਰੁਪਏ ਅਤੇ ਥੋਕ ਪੱਧਰ ’ਤੇ 205 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਵੇਚਿਆ ਜਾਵੇਗਾ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਜਿੱਤਣ ਮਗਰੋਂ ਡਾ. ਰਾਜ ਕੁਮਾਰ ਚੱਬੇਵਾਲ ਨੇ ਆਪਣੀ ਵਿਧਾਇਕੀ ਤੋਂ ਦਿੱਤਾ ਅਸਤੀਫ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e