ਜਲੰਧਰ ਜ਼ਿਲ੍ਹੇ ’ਚ ਭਲਕੇ ਤੋਂ ਲੱਗਣਗੀਆਂ ਪਾਬੰਦੀਆਂ, 5 ਤੋਂ ਵੱਧ ਲੋਕਾਂ ਦੀ ਜਨਤਕ ਮੀਟਿੰਗ ’ਤੇ ਰੋਕ

05/29/2024 5:11:38 PM

ਜਲੰਧਰ (ਬਿਊਰੋ) : 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ-2024 ਦੌਰਾਨ ਜ਼ਿਲ੍ਹਾ ਜਲੰਧਰ ਦੇ ਅਧਿਕਾਰ ਖੇਤਰ ’ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਅਤੇ ਆਜ਼ਾਦ ਅਤੇ ਨਿਰਪੱਖ ਮਤਦਾਨ ਲਈ ਅਨੁਕੂਲ ਮਾਹੌਲ ਸਿਰਜਣ ਲਈ ਜ਼ਿਲ੍ਹਾ ਮੈਜਿਸਟ੍ਰੇਟ ਜਲੰਧਰ ਹਿਮਾਂਸ਼ੂ ਅਗਰਵਾਲ ਵੱਲੋਂ ਵੱਖ-ਵੱਖ ਹੁਕਮ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਮੈਜਿਸਟ੍ਰੇਟ ਹਿਮਾਂਸ਼ੂ ਅਗਰਵਾਲ ਵੱਲੋਂ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਜਲੰਧਰ ਦੇ ਅਧਿਕਾਰ ਖੇਤਰ ’ਚ 48 ਘੰਟਿਆਂ ਦੀ ਮਿਆਦ ਭਾਵ 30-05-2024 ਨੂੰ ਸ਼ਾਮ 6 ਵਜੇ ਤੋਂ 1-6-2024 ਨੂੰ ਵੋਟਾਂ ਦੀ ਸਮਾਪਤੀ ਤੱਕ 5 ਤੋਂ ਵੱਧ ਲੋਕਾਂ ਦੀ ਜਨਤਕ ਮੀਟਿੰਗ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹੁਕਮਾਂ ’ਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ 48 ਘੰਟਿਆਂ ਦੌਰਾਨ ਸਿਰਫ਼ 4 ਵਿਅਕਤੀਆਂ ਦੇ ਸੀਮਤ ਸਮੂਹ ਨਾਲ ਡੋਰ ਟੂ ਡੋਰ ਮੁਹਿੰਮ ਸਬੰਧੀ ਘਰ-ਘਰ ਜਾਣ ’ਤੇ ਪਾਬੰਦੀ ਨਹੀਂ ਹੋਵੇਗੀ। 

ਇਹ ਖ਼ਬਰ ਵੀ ਪੜ੍ਹੋ :  ਸੁਨੀਲ ਜਾਖੜ ਨੇ ‘ਜਗ ਬਾਣੀ’ ਨਾਲ ਇੰਟਰਵਿਊ ’ਚ ਬੋਲੇ ਤਿੱਖੇ ਹਮਲੇ, ਕਿਹਾ-ਹਿੰਦੂ ਵਿਰੋਧ ’ਤੇ ਟਿਕੀ ਹੈ ਕਾਂਗਰਸ ਦੀ ਸਿਆਸਤ

ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਸਾਰੇ ਸਿਆਸੀ ਆਗੂ, ਕਾਰਕੁੰਨ ਜਾਂ ਪਾਰਟੀ ਵਰਕਰ, ਜੋ ਲੋਕ ਸਭਾ ਹਲਕਾ ਜਲੰਧਰ ਦੇ ਰਜਿਸਟਰਡ ਵੋਟਰ ਨਹੀਂ ਹਨ, ਨੂੰ ਇਸ ਮਿਆਦ ਦੇ ਅੰਦਰ ਭਾਵ 30.05.2024 ਨੂੰ ਸ਼ਾਮ 6 ਵਜੇ ਤੋਂ 1.6.2024 ਨੂੰ ਵੋਟਾਂ ਦੀ ਸਮਾਪਤੀ ਤੱਕ ਹਲਕਾ ਖ਼ਾਲੀ ਕਰਨਾ ਹੋਵੇਗਾ। ਇਹ ਹੁਕਮ 30.5.2024 ਨੂੰ ਸ਼ਾਮ 6 ਵਜੇ ਤੋਂ 1.6.2024 ਨੂੰ ਵੋਟਾਂ ਦੀ ਸਮਾਪਤੀ ਤੱਕ ਲਾਗੂ ਰਹਿਣਗੇ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਫ਼ੌਜਦਾਰੀ ਜ਼ਾਬਤਾ ਸੰਘਤਾ, 1973 ਦੀ ਧਾਰਾ 144 ਅਧੀਨ ਜਾਰੀ ਵੱਖਰੇ ਹੁਕਮਾਂ ’ਚ ਕਿਹਾ ਗਿਆ ਹੈ ਕਿ ਕੋਈ ਵੀ ਸਿਆਸੀ ਪਾਰਟੀ ਪੋਲਿੰਗ ਦੀ ਮਿਤੀ 1.6.2024 ਨੂੰ ਪੋਲਿੰਗ ਸਟੇਸ਼ਨ ਦੇ 100 ਮੀਟਰ ਦੇ ਘੇਰੇ ਅੰਦਰ ਚੋਣ ਪ੍ਰਚਾਰ ਨਹੀਂ ਕਰੇਗੀ। ਇਹ ਹੁਕਮ 1.6.2024 ਤੱਕ ਲਾਗੂ ਰਹਿਣਗੇ। 

ਇਹ ਖ਼ਬਰ ਵੀ ਪੜ੍ਹੋ : ਪੰਜਾਬ ਭਰ ’ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ, ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


Anuradha

Content Editor

Related News