ਲੁਧਿਆਣਾ ਜ਼ਿਲ੍ਹੇ ''ਚ ਦੀਵਾਲੀ ਮੌਕੇ ਪਟਾਕਿਆਂ ਲਈ 6 ਥਾਵਾਂ ''ਤੇ ਅਲਾਟ ਹੋਣਗੀਆਂ 37 ਦੁਕਾਨਾਂ

Thursday, Oct 06, 2022 - 02:09 PM (IST)

ਲੁਧਿਆਣਾ ਜ਼ਿਲ੍ਹੇ ''ਚ ਦੀਵਾਲੀ ਮੌਕੇ ਪਟਾਕਿਆਂ ਲਈ 6 ਥਾਵਾਂ ''ਤੇ ਅਲਾਟ ਹੋਣਗੀਆਂ 37 ਦੁਕਾਨਾਂ

ਲੁਧਿਆਣਾ (ਤਰੁਣ) : ਦੀਵਾਲੀ ਦੇ ਤਿਓਹਾਰ ’ਤੇ ਪਟਾਕਿਆਂ ਦੀ ਧੂਮ ਰਹੇਗੀ। ਖ਼ਰੀਦ-ਫਰੋਖਤ ਲਈ ਮਹਾਨਗਰ 'ਚ 6 ਥਾਵਾਂ ’ਤੇ 37 ਦੁਕਾਨਾਂ ਅਲਾਟ ਹੋਣਗੀਆਂ। ਉਕਤ ਜਾਣਕਾਰੀ ਏ. ਸੀ. ਪੀ. ਲਾਇਸੈਂਸ ਐਂਡ ਸਕਿਓਰਿਟੀ ਇੰਚਾਰਜ ਸੋਮਨਾਥ ਨੇ ਦਿੱਤੀ ਹੈ। ਏ. ਸੀ. ਪੀ. ਸੋਮਨਾਥ ਨੇ ਦੱਸਿਆ ਕਿ 7 ਅਕਤੂਬਰ ਨੂੰ ਫਾਰਮ ਦਿੱਤੇ ਜਾਣਗੇ ਅਤੇ 14 ਅਕਤੂਬਰ ਨੂੰ ਰਿਜਲਟ ਐਲਾਨ ਹੋਣਗੇ। ਏ. ਸੀ. ਪੀ. ਨੇ ਦੱਸਿਆ ਕਿ ਡੀ. ਸੀ. ਸੁਰਭੀ ਮਲਿਕ ਅਤੇ ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਦੀ ਮੌਜੂਦਗੀ ’ਚ ਅਰਜ਼ੀਆਂ ਦੇ ਸਾਰੇ ਰਿਜ਼ਲਟ ਕੱਢੇ ਜਾਣਗੇ। ਕਿਸੇ ਕਾਰਨ ਹਾਈਕੋਰਟ ਅਤੇ ਸੁਪਰੀਮ ਕੋਰਟ ਦੇ ਹੁਕਮ ’ਤੇ ਨਿਯਮਾਂ ’ਚ ਬਦਲਾਅ ਹੋ ਸਕਦਾ ਹੈ।
ਇਹ ਦੁਕਾਨਾਂ ਹੋਣਗੀਆਂ ਅਲਾਟ
ਦਾਣਾ ਮੰਡੀ ’ਚ-13 ਦੁਕਾਨਾਂ
ਮਾਡਲ ਟਾਊਨ ਐਕਸਟੈਂਸ਼ਨ ’ਚ-5 ਦੁਕਾਨਾਂ
ਦੁੱਗਰੀ ਇਲਾਕੇ ’ਚ-4 ਦੁਕਾਨਾਂ
ਚੰਡੀਗੜ੍ਹ ਰੋਡ ਸੈਕਟਰ-32 ਅਤੇ 39 ਗਰਾਊਂਡ ਦੇ ਨੇੜੇ-9 ਦੁਕਾਨਾਂ
ਹੈਬੋਵਾਲ ਖੇਤਰ ਵਿਚ-3 ਦੁਕਾਨਾਂ
ਲੋਧੀ ਕਲੱਬ ਰੋਡ ਨੇੜੇ ਗਰਾਊਂਡ ’ਚ-3 ਦੁਕਾਨਾਂ
 


author

Babita

Content Editor

Related News