ਪਟਾਕਿਆਂ ਦੇ ਅਸਥਾਈ ਲਾਇਸੈਂਸ ਲਈ ਕੁੱਲ 1496 ਲੋਕਾਂ ਨੇ ਕੀਤਾ ਅਪਲਾਈ
Thursday, Oct 13, 2022 - 02:00 PM (IST)

ਚੰਡੀਗੜ੍ਹ (ਰਜਿੰਦਰ) : ਸ਼ਹਿਰ 'ਚ ਗਰੀਨ ਪਟਾਕੇ ਵੇਚਣ ਲਈ ਤੀਜੇ ਦਿਨ ਵੀ ਕਈ ਲੋਕਾਂ ਨੇ ਅਪਲਾਈ ਕੀਤਾ, ਜਿਸ ਕਾਰਨ ਡੀ. ਸੀ. ਦਫ਼ਤਰ 'ਚ ਲਾਈਨ ਲੱਗੀ ਰਹੀ। ਤਿੰਨ ਦਿਨਾਂ 'ਚ ਕੁੱਲ 1496 ਲੋਕਾਂ ਨੇ ਅਪਲਾਈ ਕੀਤਾ ਹੈ। ਹੁਣ ਸ਼ੁੱਕਰਵਾਰ ਨੂੰ ਡੀ. ਸੀ. ਦਫ਼ਤਰ ਵਲੋਂ 96 ਅਸਥਾਈ ਲਾਇਸੈਂਸਾਂ ਲਈ ਡਰਾਅ ਕੱਢਿਆ ਜਾਵੇਗਾ। ਸ਼ਹਿਰ 'ਚ ਦੋ ਸਾਲਾਂ ਤੋਂ ਪਟਾਕਿਆਂ ’ਤੇ ਪਾਬੰਦੀ ਹੈ। ਦੋ ਸਾਲ ਪਹਿਲਾਂ 1650 ਲੋਕਾਂ ਨੇ ਪਟਾਕਿਆਂ ਦੇ ਅਸਥਾਈ ਲਾਇਸੈਂਸ ਲਈ ਅਪਲਾਈ ਕੀਤਾ ਸੀ।
ਘੱਟ ਦਰਖ਼ਾਸਤਾਂ ’ਤੇ ਚੰਡੀਗੜ੍ਹ ਕਰੈਕਰਜ਼ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਗੁਪਤਾ ਨੇ ਕਿਹਾ ਕਿ ਦੋ ਸਾਲਾਂ ਦੇ ਵਕਫ਼ੇ ਕਾਰਨ ਇਸ ਵਾਰ ਕਈ ਲੋਕਾਂ ਨੇ ਘੱਟ ਦਿਲਚਸਪੀ ਲਈ। ਪਟਾਕੇ ਵੇਚਣ ਦੇ ਨਿਯਮਾਂ 'ਚ ਵੀ ਕਈ ਬਦਲਾਅ ਕੀਤੇ ਗਏ ਹਨ, ਇਸ ਲਈ ਅਜਿਹਾ ਹੋਇਆ ਹੈ।