''ਗਾਵਾਂ'' ਨੂੰ ਪੱਠੇ ਪਾਉਣ ਦੀ ਥਾਂ ਲਾ ਰਹੇ ਬੇਹੋਸ਼ੀ ਦੇ ਟੀਕੇ, ਵੈਟਰਨਰੀ ਡਾਕਟਰ ਦਾ ਖੁਲਾਸਾ

02/01/2020 10:10:42 AM

ਫਰੀਦਕੋਟ : ਜ਼ਿਲੇ 'ਚ ਬਣਾਈਆਂ ਗਈਆਂ ਗਊਸ਼ਾਲਾਵਾਂ ਬਾਰੇ ਵੈਟਰਨਰੀ ਡਾਕਟਰ ਮੋਹਨ ਲਾਲ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਹੈ ਕਿ ਗਊਸ਼ਾਲਾਵਾਂ 'ਚ ਪ੍ਰਬੰਧਕਾਂ ਵਲੋਂ ਗਾਵਾਂ ਨੂੰ ਪੱਠੇ ਪਾਉਣ ਦੀ ਥਾਂ ਬੇਹੋਸ਼ੀ ਦੇ ਟੀਕੇ ਲਾਏ ਜਾ ਰਹੇ ਹਨ। ਗਊਸ਼ਾਲਾਵਾਂ 'ਚ ਪਸ਼ੂਆਂ ਦੀ ਹਾਲਤ ਦਾ ਪਰਦਾਫਾਸ਼ ਕਰਨ ਵਾਲੇ ਡਾ. ਮੋਹਨ ਲਾਲ ਦੀ ਗਊਸ਼ਾਲਾ ਦੇ ਪ੍ਰਬੰਧਕਾਂ ਨੇ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਦੀ ਗੱਡੀ ਵੀ ਭੰਨ੍ਹ ਦਿੱਤੀ।

ਮੋਹਨ ਲਾਲ ਨੇ ਫਰੀਦਕੋਟ ਦੇ ਐੱਸ. ਐੱਸ. ਪੀ. ਤੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਅਤੇ ਦੋਸ਼ ਲਾਇਆ ਹੈ ਕਿ ਕੋਟਕਪੂਰਾ ਦੀ ਬੌਰਿਆਂ ਵਾਲੀ ਗਊਸ਼ਾਲਾ 'ਚ 50 ਦੇ ਕਰੀਬ ਗਾਵਾਂ ਮਰੀਆਂ ਪਈਆਂ ਹਨ, ਜਿਨ੍ਹਾਂ ਨੂੰ ਚੁਕਵਾਇਆ ਨਹੀਂ ਗਿਆ। ਮੋਹਨ ਲਾਲ ਵਲੋਂ ਇਹ ਮਾਮਲਾ ਜਨਤਕ ਕੀਤੇ ਜਾਣ ਤੋਂ ਬਾਅਦ ਐੱਸ. ਡੀ. ਐੱਮ. ਵਲੋਂ ਗਊਸ਼ਾਲਾ ਦਾ ਦੌਰਾ ਕੀਤਾ ਗਿਆ ਅਤੇ ਇਸ ਮਾਮਲੇ 'ਚ ਤੁਰੰਤ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕੀਤੀ ਗਈ।

ਡਾ. ਮੋਹਨ ਲਾਲ ਨੇ ਕਿਹਾ ਕਿ ਉਨ੍ਹਾਂ ਨੂੰ ਬੇਸਹਾਰਾ ਗਾਵਾਂ ਦਾ ਇਲਾਜ ਕਰਨ ਦੀ ਗੱਲ ਕਹੀ ਗਈ ਸੀ। ਗਊਸ਼ਾਲਾ ਜਾਣ 'ਤੇ ਉਨ੍ਹਾਂ ਨੂੰ ਗਾਵਾਂ ਦੀ ਮਾੜੀ ਹਾਲਤ ਦਾ ਪਤਾ ਲੱਗਾ। ਜ਼ਿਕਰਯੋਗ ਹੈ ਕਿ ਗਊਸ਼ਾਲਾਵਾਂ 'ਚ ਬੇਸਹਾਰਾ ਗਊਆਂ ਨੂੰ ਸਾਂਭਣ ਲਈ ਸਰਕਾਰ 'ਤੇ ਪ੍ਰਸ਼ਾਸਨ ਵੱਡੀ ਪੱਧਰ 'ਤੇ ਫੰਡ ਮੁਹੱਈਆ ਕਰਵਾ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਗਊਸ਼ਾਲਾਵਾਂ 'ਚ ਪਸ਼ੂਆਂ ਨੂੰ ਕਾਫੀ ਮਾੜੇ ਹਾਲਾਤ 'ਚ ਰੱਖਿਆ ਜਾ ਰਿਹਾ ਹੈ।


Babita

Content Editor

Related News