ਗੋਹੇ ਦੇ ਦੀਵਿਆਂ ਨੇ ਖਿੱਚਿਆ ਲੋਕਾਂ ਦਾ ਧਿਆਨ, ਜਾਣੋ ਕਿਵੇਂ ਹੁੰਦੇ ਨੇ ਤਿਆਰ (ਤਸਵੀਰਾਂ)

Saturday, Oct 26, 2024 - 12:04 PM (IST)

ਚੰਡੀਗੜ੍ਹ (ਸ਼ੀਨਾ) : ਤਿਉਹਾਰੀ ਸੀਜ਼ਨ ’ਚ ਸਿਟੀ ਬਿਊਟੀਫੁਲ ਦੇ ਬਾਜ਼ਾਰਾਂ ’ਚ ਖ਼ੂਬ ਰੌਣਕ ਦੇਖਣ ਨੂੰ ਮਿਲ ਰਹੀ ਹੈ। ਲੋਕ ਕੱਪੜਿਆਂ ਦੇ ਨਾਲ-ਨਾਲ ਦੀਵਾਲੀ ਦੇ ਸਾਮਾਨ ਦੀ ਖ਼ਰੀਦਦਾਰੀ ਕਰ ਰਹੇ ਹਨ ਅਤੇ ਨਾਲ ਹੀ ਘਰਾਂ ਨੂੰ ਸਜਾਉਣ ਲਈ ਵੀ ਵੱਖ-ਵੱਖ ਬਿਜਲੀ ਦੀਆਂ ਰੰਗ-ਬਿਰੰਗੀਆਂ ਲੜੀਆਂ ਵੀ ਖ਼ਰੀਦ ਰਹੇ ਹਨ। ਚਾਈਨੀਜ਼ ਮਾਲ ਕਾਰਨ ਦੇਸੀ ਕਾਰੀਗਰੀ ’ਤੇ ਕਾਫ਼ੀ ਵੱਡਾ ਅਸਰ ਵੀ ਵੇਖਣ ਨੂੰ ਮਿਲ ਰਿਹਾ ਹੈ। ਬਦਲਦੇ ਦੌਰ ਦੇ ਨਾਲ ਦੀਵਿਆਂ ਦੀ ਥਾਂ ਲੜੀਆਂ ਨੇ ਲੈ ਲਈ ਹੈ, ਜਿਸ ਕਾਰਨ ਰਵਾਇਤੀ ਦੀਵਾਲੀ ਦਾ ਦੌਰ ਘੱਟਦਾ ਨਜ਼ਰ ਆ ਰਿਹਾ ਹੈ। ਮਲੋਆ ’ਚ ਘੁਮਿਆਰਾਂ ਅਨੁਸਾਰ ਦੀਵੇ ਤੋਂ ਲੈ ਕੇ ਮਿੱਟੀ ਦੇ ਕਸੋਰੇ ਦਾ ਵਪਾਰ ਇਸ ਵਾਰ ਕਾਫ਼ੀ ਘੱਟ ਹੈ।

ਇਹ ਵੀ ਪੜ੍ਹੋ : 3 ਮਹੀਨੇ ਪਹਿਲਾਂ ਵਿਆਹੇ ਜੋੜੇ ਨਾਲ ਵੱਡਾ ਹਾਦਸਾ, ਦੇਖਣ ਵਾਲਿਆਂ ਦੀ ਕੰਬ ਗਈ ਰੂਹ

PunjabKesari

ਦੂਜੇ ਪਾਸੇ, ਈਕੋ ਫ੍ਰੈਂਡਲੀ ਦੀਵਾਲੀ ਮਨਾਉਣ ਦੀਆਂ ਵੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਗੋਹੇ ਅਤੇ ਹਵਨ ਸਮੱਗਰੀ ਨਾਲ ਤਿਆਰ ਕੀਤੇ ਦੀਵੇ ਜਿੱਥੇ ਰੌਣਕਾਂ ਨੂੰ ਵਧਾ ਰਹੇ ਹਨ, ਉੱਥੇ ਹੀ ਇਹ ਵਾਤਾਵਰਣ ਲਈ ਕਾਫ਼ੀ ਲਾਭਦਾਇਕ ਹਨ। ਸੁਰਿੰਦਰ ਕੁਮਾਰ ਨੇ ਦੱਸਿਆ ਕਿ ਛੋਟੇ ਦੀਵੇ 70-80 ਪੈਸੇ ਅਤੇ ਵੱਡੇ ਸਟੈਂਡ ਵਾਲੇ ਦੀਵੇ 5 ਤੋਂ 7 ਰੁਪਏ ਦੇ ਹਨ। ਗਣੇਸ਼, ਭਗਵਾਨ ਰਾਮ ਤੇ ਸੀਤਾ ਮਾਤਾ ਮੰਦਰ ਦੇ 150-200 ਪੀਸ ਰੋਜ਼ਾਨਾ ਬਣਾਏ ਜਾ ਰਹੇ ਹਨ। ਛੋਟੇ ਮੰਦਰ ਦੀ ਕੀਮਤ 60-70 ਤੇ ਵੱਡਾ ਮੰਦਰ 300 ਤੋਂ 1000 ਰੁਪਏ ਵਿਚਕਾਰ ਹੈ। ਸੋਨੂੰ ਨੇ ਦੱਸਿਆ ਕਿ ਰੋਜ਼ਾਨਾ 200 ਤੋਂ 300 ਆਰਡਰ ਦੀਵਿਆਂ ਦੇ ਆ ਰਹੇ ਹਨ ਤੇ ਮੰਦਰ ਤੇ ਵੱਡੇ ਚਾਰ ਬੱਤੀ ਵਾਲੇ ਦੀਵੇ 150 ਤਿਆਰ ਕੀਤੇ ਜਾ ਰਹੇ ਹਨ।

PunjabKesari

ਇਹ ਵੀ ਪੜ੍ਹੋ : ਪੰਜਾਬੀਓ! ਅੱਜ ਸੋਚ-ਸਮਝ ਕੇ ਨਿਕਲਿਓ ਘਰੋਂ, ਸਾਰੇ Main ਹਾਈਵੇਅ ਰਹਿਣਗੇ ਬੰਦ
ਗਊਸ਼ਾਲਾ ’ਚ ਤਿਆਰ ਕੀਤੇ ਜਾਂਦੇ ਹਨ ਪ੍ਰਦੂਸ਼ਣ ਰਹਿਤ ਦੀਵੇ
ਇਸ ਵਾਰ ਵੀ ਦੀਵਾਲੀ ’ਤੇ ਸੈਕਟਰ-45 ਦੀ ਗਊਸ਼ਾਲਾ ’ਚ ਗੋਬਰ ਤੇ ਹਵਨ ਸਮੱਗਰੀ ਨਾਲ ਦੀਵੇ ਤਿਆਰ ਕੀਤੇ ਜਾ ਰਹੇ ਹਨ। ਗਊਸ਼ਾਲਾ ਦੇ ਚੇਅਰਮੈਨ ਸੁਮੀਤ ਸ਼ਰਮਾ ਨੇ ਕਿਹਾ ਕਿ ਇਹ ਦੀਵੇ ਦੀਵਾਲੀ ਮੌਕੇ ਗੋਹੇ 'ਚ ਸੁੱਕੇ ਫੁੱਲ, ਲੋਬਾਨ, ਸਰ੍ਹੋਂ, ਗੁੱਗਲ ਧੂਫ਼ ਨੂੰ ਮਿਕਸ ਕਰ ਕੇ ਖ਼ਾਸ ਤਿਆਰ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ ਘਰ ’ਚ ਜਲਾਉਣ ’ਤੇ ਮੱਖੀ-ਮੱਛਰ ਖ਼ਤਮ ਹੁੰਦੇ ਹਨ ਤੇ ਇਹ ਵਾਤਾਵਰਣ ਨੂੰ ਸ਼ੁੱਧ ਵੀ ਰੱਖਦੇ ਹਨ। ਨਗਰ ਨਿਗਮ ਦੇ ਰਿਮਝਿਮ ਸੈਲਫ ਹੈਲਪ ਗਰੁੱਪ ਵੱਲੋਂ ਦੀਵਾਲੀ ਮੌਕੇ ਚੰਡੀਗੜ੍ਹ ਦੇ ਕਰੀਬ 50 ਮੰਦਰਾਂ ਦੇ ਚੜ੍ਹਾਵੇ ਦੇ ਫੁੱਲਾਂ ਤੋਂ ਦੀਵੇ ਤੇ ਅਗਰਬੱਤੀਆਂ ਤਿਆਰ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਦੀ ਕੀਮਤ 70 ਤੋਂ 100 ਰੁਪਏ ਤੱਕ ਹੈ। ਇਹ ਗੁਲਾਬ, ਗੇਂਦਾ, ਚਮੇਲੀ ਤੇ ਕਲੀ ਦੇ ਫੁੱਲ ਨੂੰ ਸੁਕਾ ਕੇ ਬਣਾਏ ਜਾਂਦੇ ਹਨ। ਗਰੁੱਪ ਦੀਆਂ 8 ਔਰਤਾਂ ਵੱਲੋਂ ਰੋਜ਼ 500 ਤੋਂ 600 ਕਿੱਲੋ ਫੁੱਲਾਂ ਦੀ ਸਮੱਗਰੀ ਨਾਲ ਇਹ ਦੀਵੇ ਤਿਆਰ ਕੀਤੇ ਜਾ ਹਨ ਅਤੇ ਦੀਵਾਲੀ ਤਿਉਹਾਰ ਤੇ ਇਹ ਫੁੱਲ ਖਰੀਦੇ ਵੀ ਜਾ ਰਹੇ ਹਨ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


Babita

Content Editor

Related News