ਹੁਣ ਸੈਕਟਰ-34 ਸੈਂਟਰ ’ਚ ਹੀ ਦਾਖ਼ਲ ਹੋਣਗੇ ਕੋਵਿਡ ਮਰੀਜ਼
Saturday, Feb 05, 2022 - 02:09 PM (IST)
ਚੰਡੀਗੜ੍ਹ (ਰਜਿੰਦਰ) : ਸ਼ਹਿਰ 'ਚ ਕੋਰੋਨਾ ਦੇ ਮਰੀਜ਼ਾਂ ਵਿਚ ਪਹਿਲਾਂ ਦੇ ਮੁਕਾਬਲੇ ਕਮੀ ਆਈ ਹੈ। ਇਹੀ ਕਾਰਨ ਹੈ ਕਿ ਹੁਣ ਕੋਵਿਡ ਕੇਅਰ ਸੈਂਟਰਾਂ ਵਿਚ ਵੀ ਘੱਟ ਮਰੀਜ਼ ਦਾਖ਼ਲ ਹੋ ਰਹੇ ਹਨ। ਇਸ ਕਾਰਨ ਯੂ. ਟੀ. ਪ੍ਰਸ਼ਾਸਨ ਨੇ ਫ਼ੈਸਲਾ ਲਿਆ ਹੈ ਕਿ ਹੁਣ ਕੋਰੋਨਾ ਦੇ ਨਵੇਂ ਮਰੀਜ਼ਾਂ ਨੂੰ ਸਿਰਫ ਸੈਕਟਰ-34 ਸਥਿਤ ਸਪੋਟਰਸ ਕੰਪਲੈਕਸ ਵਿਚ ਚੱਲ ਰਹੇ ਕੋਵਿਡ ਕੇਅਰ ਸੈਂਟਰ ਵਿਚ ਹੀ ਭਰਤੀ ਕੀਤਾ ਜਾਵੇਗਾ। ਇਸ ਸੈਂਟਰ ਨੂੰ ਐੱਮ. ਐੱਸ. ਕੰਧਾਰੀ ਬੇਵਰੇਜਸ ਪ੍ਰਾਈਵੇਟ ਲਿਮਿਟਡ ਵੱਲੋਂ ਸਥਾਪਿਤ ਕੀਤਾ ਗਿਆ ਹੈ।
ਹੁਕਮਾਂ ਅਨੁਸਾਰ ਜਿਹੜੇ ਮਰੀਜ਼ਾਂ ਦੇ ਘਰਾਂ ਵਿਚ ਆਈਸੋਲੇਸ਼ਨ ਲਈ ਕਮਰੇ ਅਤੇ ਵੱਖਰੇ ਵਾਸ਼ਰੂਮ ਦੀ ਸਹੂਲਤ ਨਹੀਂ ਹੈ, ਉਹ ਕੋਵਿਡ ਕੇਅਰ ਸੈਂਟਰ ਵਿਚ ਦਾਖ਼ਲ ਹੋ ਸਕਦੇ ਹਨ। ਮਰੀਜ਼ ਦੇ ਪਰਿਵਾਰਕ ਮੈਂਬਰ ਮੋਬਾਇਲ ਨੰਬਰ 9815660521 ’ਤੇ ਆਸ਼ਾ ਸ਼ਰਮਾ ਨਾਲ ਸੰਪਰਕ ਕਰ ਸਕਦੇ ਹਨ।