‘ਅਦਾਲਤਾਂ ਹੁਣ ਆਮ ਵਾਂਗ ਖੁੱਲ੍ਹਣਗੀਆਂ, ਸਾਰੇ ਕੰਮ ਕਾਜ ਹੋਣਗੇ ਲਗਾਤਾਰ’

Monday, Jan 11, 2021 - 04:15 PM (IST)

‘ਅਦਾਲਤਾਂ ਹੁਣ ਆਮ ਵਾਂਗ ਖੁੱਲ੍ਹਣਗੀਆਂ, ਸਾਰੇ ਕੰਮ ਕਾਜ ਹੋਣਗੇ ਲਗਾਤਾਰ’

ਮੰਡੀ ਲਾਧੂਕਾ (ਸੰਧੂ) :ਕੋਵਿਡ 19 ਦੇ ਚਲਦਿਆਂ ਪਿਛਲੇ ਲੰਬੇ ਸਮੇਂ ਤੋਂ ਅਦਾਲਤਾਂ ਦਾ ਕੰਮਕਾਜ ਬੰਦ ਵਾਂਗੂੰ ਹੀ ਚੱਲ ਰਿਹਾ ਸੀ ਅਤੇ ਜਿੱਥੇ ਆਮ ਤੌਰ ’ਤੇ ਅਦਾਲਤਾਂ ਦਾ ਵੱਡੇ ਪੱਧਰ ’ਤੇ ਕੰਮਕਾਜ ਪ੍ਰਭਾਵਿਤ ਹੋਇਆ ਸੀ, ਉੱਥੇ ਹੀ ਕੇਸ ਲੰਬੇ ਸਮੇਂ ਤੋਂ ਲਮਕੇ ਹੋਏ ਸੀ । ਅਦਾਲਤਾਂ ਨੂੰ ਲਗਾਤਾਰ ਖੋਲ੍ਹਣ ਅਤੇ ਸਾਰੇ ਕੰਮਕਾਜ ਆਮ ਦੀ ਤਰ੍ਹਾਂ ਲਗਾਤਾਰ ਕਰਨ ਦੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਸਬੰਧੀ ਅੱਜ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਤਰਸੇਮ ਕੁਮਾਰ ਮੰਗਲਾ ਦੀ ਅਗਵਾਈ ’ਚ ਜ਼ਿਲ੍ਹਾ ਫ਼ਾਜ਼ਿਲਕਾ ਦੀਆਂ ਅਦਾਲਤਾਂ ਦੇ ਸਾਰੇ ਜੱਜਾਂ ਅਤੇ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ।

ਇਹ ਵੀ ਪੜ੍ਹੋ : ਸ਼ਹਿਰ ’ਚ 7 ਮਿ੍ਰਤਕ ਪੰਛੀ ਮਿਲਣ ਨਾਲ ਵਧੀ ਪ੍ਰਸ਼ਾਸਨ ਦੀ ਚਿੰਤਾ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਾਰ ਐਸੋਸੀਏਸ਼ਨ ਜਲਾਲਾਬਾਦ ਦੇ ਪ੍ਰਧਾਨ ਰੋਹਿਤ ਕੁਮਾਰ ਦਹੂਜਾ ਸਕੱਤਰ ਵਿਸ਼ਾਲ ਸੇਤੀਆ ਅਤੇ ਉਪ ਪ੍ਰਧਾਨ ਗੁਰਦੀਪ ਕੰਬੋਜ ਨੇ ਦੱਸਿਆ ਕਿ ਇਸ ਸਬੰਧੀ ਅਦਾਲਤਾਂ ਦੇ ਕੰਮਕਾਜ ਪਹਿਲਾਂ ਦੀ ਤਰ੍ਹਾਂ ਆਮ ਵਾਂਗ ਹੀ ਚੱਲਣਗੇ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਸਬੰਧਤ ਵਕੀਲਾਂ ਅਤੇ ਅਦਾਲਤਾਂ ’ਚ ਆ ਕੇ ਆਪਣੇ ਕੇਸਾਂ ਦੀ ਪੈਰਵਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਹੁਣ ਸਾਰੇ ਕੇਸਾਂ ’ਚ ਗਵਾਹੀਆਂ ਲਗਾਤਾਰ ਚੱਲਣਗੀਆਂ ਅਤੇ ਕਿਸੇ ਤਰ੍ਹਾਂ ਦੀ ਵੀ ਅਣਗਹਿਲੀ ਨਹੀਂ ਵਰਤੀ ਜਾਵਗੀ।

ਇਹ ਵੀ ਪੜ੍ਹੋ : 'ਕਿਸਾਨੀ ਘੋਲ' ਦੀ ਹਮਾਇਤ 'ਚ ਸਫਾਈ ਮੁਲਾਜ਼ਮ ਯੂਨੀਅਨ ਤੇ ਸਮਾਜ ਸੇਵੀ ਦਿੱਲੀ ਰਵਾਨਾ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 


author

Anuradha

Content Editor

Related News