ਬੇਅਦਬੀ ਮਾਮਲੇ 'ਚ ਅਦਾਲਤ ਨੇ ਪਹਿਲੀ ਵਾਰ ਸੁਣਾਇਆ ਫੈਸਲਾ, ਦਿੱਤੀ ਸਖਤ ਸਜ਼ਾ (ਵੀਡੀਓ)

09/26/2017 7:45:56 PM

ਅੰਮ੍ਰਿਤਸਰ (ਸੁਮਿਤ ਖੰਨਾ) : ਸੂਬੇ ਭਰ 'ਚ ਹੋਈਆਂ ਬੇਅਦਬੀਆਂ ਦੀਆਂ ਘਟਨਾਵਾਂ 'ਚ ਅਦਾਲਤ ਨੇ ਪਹਿਲੀ ਵਾਰ ਕਿਸੇ ਕੇਸ 'ਚ ਫੈਸਲਾ ਸੁਣਾ ਕੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਹੈ। ਮਾਮਲਾ ਅੰਮ੍ਰਿਤਸਰ ਦੇ ਮਜੀਠਾ 'ਚ ਪੈਂਦੇ ਪਿੰਡ ਰਾਮਦਿਵਾਲੀ ਮੁਸਲਮਾਨਾ ਦਾ ਹੈ, ਜਿੱਥੇ ਪਿਛਲੇ ਸਾਲ ਮਾਰਚ ਮਹੀਨੇ 'ਚ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਅਗਨ ਭੇਂਟ ਕਰ ਦਿੱਤਾ ਗਿਆ ਸੀ।
ਇਸ ਮਾਮਲੇ 'ਚ ਜਿੱਥੇ ਪੁਲਸ ਦੇ ਨਾਲ-ਨਾਲ ਅਦਾਲਤ ਵਲੋਂ ਵੀ ਸੁਣਵਾਈ ਦਾ ਦੌਰ ਨਾਲੋ-ਨਾਲ ਚਲਾਇਆ ਗਿਆ, ਉੱਥੇ ਹੀ ਪਿੰਡ ਵਾਸੀਆਂ ਵਲੋਂ ਵੀ ਲਗਾਤਾਰ ਗਵਾਹੀਆਂ ਦੇ ਕੇ ਮੁਲਜ਼ਮਾਂ ਖਿਲਾਫ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਗਏ ਸਨ।


Related News