ਪੁੱਤ ਦੀ ਲਾਲਸਾ ''ਚ ਜੋੜੇ ਨੇ ਕੀਤਾ ਅਜਿਹਾ ਕਾਰਾ, ਹੁਣ ਜਾਣਾ ਪਿਆ ਸਲਾਖਾਂ ਪਿੱਛੇ

Saturday, Nov 18, 2023 - 04:27 AM (IST)

ਪੁੱਤ ਦੀ ਲਾਲਸਾ ''ਚ ਜੋੜੇ ਨੇ ਕੀਤਾ ਅਜਿਹਾ ਕਾਰਾ, ਹੁਣ ਜਾਣਾ ਪਿਆ ਸਲਾਖਾਂ ਪਿੱਛੇ

ਲੁਧਿਆਣਾ (ਗੌਤਮ)- ਰੇਲਵੇ ਸਟੇਸ਼ਨ ਦੇ ਮੁੱਖ ਗੇਟ ’ਤੇ ਰਿਫਰੈਸ਼ਮੈਂਟ ਕਮਰੇ ਦੇ ਨੇੜਿਓਂ 3 ਮਹੀਨਿਆਂ ਦੇ ਬੱਚੇ ਨੂੰ ਅਗਵਾ ਕਰਨ ਦੇ ਦੋਸ਼ ’ਚ ਫੜੇ ਗਏ ਜੋੜੇ ਜਤਿੰਦਰ ਉਰਫ਼ ਪਰਦੇਸ਼ੀ ਭਗਤ ਅਤੇ ਪੂਨਮ ਨੂੰ ਪੁੱਛਗਿੱਛ ਤੋਂ ਬਾਅਦ ਜੀ. ਆਰ. ਪੀ. ਟੀਮ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਦੁਬਈ ਤੋਂ ਪੰਜਾਬ ਪਰਤੇ ਵਿਅਕਤੀ ਦੀ ਸੜਕ ਹਾਦਸੇ 'ਚ ਹੋਈ ਮੌਤ, ਕੁਝ ਦਿਨ ਪਹਿਲਾਂ ਹੀ ਹੋਇਆ ਸੀ ਧੀ ਦਾ ਜਨਮ

ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਦੋ ਵਾਰ ਰਿਮਾਂਡ ਲੈ ਲਿਆ, ਤਾਂ ਜੋ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਬਿਹਾਰ ਦੇ ਸਿਵਾਰ ਤੋਂ ਵਾਪਸ ਆਏ ਉਪੇਂਦਰ ਪਟੇਲ ਆਪਣੀ ਪਤਨੀ ਅਤੇ 3 ਮਹੀਨਿਆਂ ਦੇ ਬੱਚੇ ਨਾਲ ਵਾਪਸ ਵਾਪਸ ਲੁਧਿਆਣੇ ਆਇਆ, ਜਿਸ ਨੇ ਮਾਲੇਰਕੋਟਲਾ ਜਾਣਾ ਸੀ ਪਰ ਦੇਰ ਰਾਤ ਹੋਣ ਕਰ ਕੇ ਉਹ ਰੇਲਵੇ ਸਟੇਸ਼ਨ ’ਤੇ ਰੁਕ ਗਿਆ। ਇਸ ਦੌਰਾਨ ਜਿਉਂ ਹੀ ਉਸ ਦੀ ਅੱਖ ਲੱਗੀ ਤਾਂ ਉਕਤ ਦੋਸ਼ੀ ਉਸ ਦੇ ਬੱਚੇ ਨੂੰ ਅਗਵਾ ਕਰ ਕੇ ਫਰਾਰ ਹੋ ਗਏ, ਜਿਸ ’ਤੇ ਪੁਲਸ ਨੇ ਮਾਮਲਾ ਦਰਜ ਕਰ ਕੇ 20 ਘੰਟਿਆਂ ਅੰਦਰ ਕਪੂਰਥਲਾ ਤੋਂ ਬੱਚੇ ਨੂੰ ਬਰਾਮਦ ਕਰ ਲਿਆ ਸੀ।

ਪੁੱਛਗਿੱਛ ਦੌਰਾਨ ਮੁਲਜ਼ਮ ਜਤਿੰਦਰ ਨੇ ਦੱਸਿਆ ਕਿ ਉਸ ਦਾ ਪੂਨਮ ਨਾਲ ਦੂਜਾ ਵਿਆਹ ਹੋਇਆ ਸੀ। ਪੂਨਮ ਦੇ ਪਹਿਲੇ ਵਿਆਹ ਤੋਂ ਇਕ ਬੇਟਾ ਸੀ, ਜਦੋਂ ਕਿ ਉਸ ਦੇ ਘਰ ਇਕ ਬੇਟੀ ਨੇ ਜਨਮ ਲਿਆ, ਜਿਸ ’ਤੇ ਉਹ ਇਕ ਹੋਰ ਪੁੱਤਰ ਚਾਹੁੰਦਾ ਸੀ। ਇਸ ਦੇ ਲਈ ਉਸ ਨੇ ਪਹਿਲਾਂ ਹੀ ਬੱਚਾ ਚੋਰੀ ਕਰਨ ਦੀ ਯੋਜਨਾ ਬਣਾ ਲਈ ਸੀ, ਜਿਸ ਕਾਰਨ ਉਹ ਅਕਸਰ ਬੱਸ ਸਟੈਂਡ, ਭੀੜ-ਭੜੱਕੇ ’ਚ ਆਉਂਦਾ ਸੀ ਅਤੇ ਪੇਂਡੂ ਇਲਾਕਿਆਂ ਅਤੇ ਰੇਲਵੇ ਸਟੇਸ਼ਨਾਂ ’ਤੇ ਘੁੰਮਦਾ ਰਹਿੰਦਾ ਸੀ।

ਇਹ ਖ਼ਬਰ ਵੀ ਪੜ੍ਹੋ - ਯੋਗੀ ਸਰਕਾਰ ਦਾ ਮੁਹੰਮਦ ਸ਼ਮੀ ਨੂੰ ਵੱਡਾ ਤੋਹਫ਼ਾ, ਫ਼ਾਈਨਲ ਮੁਕਾਬਲੇ ਤੋਂ ਪਹਿਲਾਂ ਹੀ ਕਰ ਦਿੱਤਾ ਐਲਾਨ

ਇਸ ਵਾਰ ਵੀ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਦੀਵਾਲੀ ਕਾਰਨ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਕਾਫੀ ਭੀੜ ਹੈ, ਇਸ ਲਈ ਉਹ ਲੁਧਿਆਣਾ ਪਹੁੰਚੇ। ਸੂਤਰਾਂ ਦਾ ਕਹਿਣਾ ਹੈ ਕਿ ਪਹਿਲਾਂ ਉਹ ਦੁਪਹਿਰ ਤੱਕ ਰੇਲਵੇ ਸਟੇਸ਼ਨ ਦੇ ਆਲੇ-ਦੁਆਲੇ ਘੁੰਮਦਾ ਰਹਿੰਦਾ ਰਿਹਾ ਪਰ ਉਸ ਦੀ ਬਾਜ਼ੀ ਕੰਮ ਨਾ ਆਈ, ਇਸ ਲਈ ਉਹ ਵਾਪਸ ਚਲਾ ਗਿਆ ਅਤੇ ਹਨੇਰੇ ਦਾ ਇੰਤਜ਼ਾਰ ਕਰਨਾ ਸ਼ੁਰੂ ਕਰ ਦਿੱਤਾ। ਦੇਰ ਰਾਤ ਰੇਲਵੇ ਸਟੇਸ਼ਨ ’ਤੇ ਪਹੁੰਚ ਕੇ ਉਹ ਫਿਰ ਤੋਂ ਆਪਣੇ ਕੰਮ ’ਚ ਰੁੱਝ ਗਿਆ ਅਤੇ ਆਖਿਰਕਾਰ ਉਨ੍ਹਾਂ ਨੇ ਉਕਤ ਜੋੜੇ ਨੂੰ ਬੱਚੇ ਸਮੇਤ ਦੇਖਿਆ। ਮੌਕਾ ਮਿਲਦੇ ਹੀ ਬੱਚੇ ਨੂੰ ਲੈ ਕੇ ਫਰਾਰ ਹੋ ਗਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News