ਨਾਜਾਇਜ਼ ਸੰਬੰਧਾਂ ਨੇ ਪੱਟਿਆ ਘਰ, ਜਲੰਧਰ ਵਿਖੇ ਥਾਣੇ ਦੇ ਬਾਹਰ ਘਸੁੰਨ-ਮੁੱਕੀ ਹੋਏ ਪਤੀ-ਪਤਨੀ

Saturday, Apr 13, 2024 - 06:44 PM (IST)

ਨਾਜਾਇਜ਼ ਸੰਬੰਧਾਂ ਨੇ ਪੱਟਿਆ ਘਰ, ਜਲੰਧਰ ਵਿਖੇ ਥਾਣੇ ਦੇ ਬਾਹਰ ਘਸੁੰਨ-ਮੁੱਕੀ ਹੋਏ ਪਤੀ-ਪਤਨੀ

ਜਲੰਧਰ (ਸੋਨੂੰ)- ਜਲੰਧਰ 'ਚ ਸ਼ੁੱਕਰਵਾਰ ਸ਼ਾਮ ਨੂੰ ਇਕ ਵਿਅਕਤੀ ਨੇ ਆਪਣੀ ਪਤਨੀ 'ਤੇ ਨਾਜਾਇਜ਼ ਸੰਬੰਧਾਂ ਦਾ ਦੋਸ਼ ਲਗਾਇਆ। ਦੱਸ ਦੇਈਏ ਕਿ ਥਾਣਾ ਡਿਵੀਜ਼ਨ ਨੰਬਰ 8 ਦੇ ਬਾਹਰ ਭਾਰੀ ਹੰਗਾਮਾ ਹੋਇਆ। ਪਹਿਲਾਂ ਤਾਂ ਮੌਕੇ 'ਤੇ ਹੀ ਪਤੀ-ਪਤਨੀ ਵਿਚਾਲੇ ਜ਼ਬਰਦਸਤ ਝਗੜਾ ਹੋਇਆ ਅਤੇ ਫਿਰ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ।

ਪਤੀ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਉਸ ਦੀ ਪਤਨੀ ਆਪਣੇ ਪ੍ਰੇਮੀ ਨਾਲ ਮਿਲ ਕੇ ਤੰਗ-ਪ੍ਰੇਸ਼ਾਨ ਕਰ ਰਹੀ ਸੀ। ਇਸ ਸਬੰਧੀ ਥਾਣਾ ਸਦਰ ਵਿੱਚ ਸ਼ਿਕਾਇਤ ਵੀ ਦਿੱਤੀ ਗਈ ਹੈ, ਇਸ ਲਈ ਜਦੋਂ ਉਹ ਥਾਣੇ ਪਹੁੰਚਿਆ ਤਾਂ ਥਾਣੇ 'ਚ ਉਸ ਦੀ ਕੁੱਟਮਾਰ ਕੀਤੀ ਗਈ ਪਰ ਥਾਣੇਦਾਰ ਦਾ ਕਹਿਣਾ ਹੈ ਕਿ ਸਾਰੇ ਦੋਸ਼ ਝੂਠੇ ਹਨ ਅਤੇ ਜੇਕਰ ਉਹ ਥਾਣੇ ਦੇ ਅੰਦਰ ਵੀ ਨਹੀਂ ਆਇਆ ਤਾਂ ਫਿਰ ਲੜਾਈ ਕਿਵੇਂ ਹੋ ਸਕਦੀ ਹੈ। ਦੂਜਾ ਉਨ੍ਹਾਂ ਦੀ ਆਪਸੀ ਲੜਾਈ ਹੈ, ਜਿਸ ਦੀ ਪਹਿਲਾਂ ਸੁਣਵਾਈ ਕੀਤੀ ਜਾਵੇਗੀ ਅਤੇ ਫਿਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

PunjabKesari

ਇਹ ਵੀ ਪੜ੍ਹੋ- ਵਿਸਾਖੀ ਵੇਖਣ ਜਾ ਰਹੇ ਨੌਜਵਾਨਾਂ ਦਾ ਪਲਟਿਆ ਟਰੈਕਟਰ 5911, ਦੋ ਦੀ ਮੌਕੇ 'ਤੇ ਮੌਤ, JCB ਨਾਲ ਕੱਢਣੀਆਂ ਪਈਆਂ ਲਾਸ਼ਾਂ

ਇਸ ਸਬੰਧੀ ਪੀੜਤਾ ਦੇ ਪਤੀ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਸ ਦਾ ਵਿਆਹ ਪਿੰਡ ਦੇ ਨੇੜੇ ਹੀ ਰਹਿਣ ਵਾਲੀ ਔਰਤ ਨਾਲ ਹੋਇਆ ਸੀ। ਜਿਸ ਵਿਆਹ ਤੋਂ ਉਸ ਦਾ ਇਕ ਬੱਚਾ ਹੈ। ਪਿਛਲੇ ਕੁਝ ਦਿਨਾਂ ਤੋਂ ਉਸ ਦੀ ਪਤਨੀ ਦੇ ਇਕ ਬੰਗਾਲੀ ਨੌਜਵਾਨ ਨਾਲ ਨਾਜਾਇਜ਼ ਸੰਬੰਧ ਸਨ। ਪਤੀ ਦਾ ਦੋਸ਼ ਹੈ ਕਿ ਜਦੋਂ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਵਿਰੋਧ ਕੀਤਾ। ਇਸ ਗੱਲ ਨੂੰ ਲੈ ਕੇ ਪਤਨੀ ਅਕਸਰ ਆਪਣੇ ਪਤੀ ਨੂੰ ਪਰੇਸ਼ਾਨ ਕਰਦੀ ਰਹਿੰਦੀ ਸੀ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਇਸ ਸਬੰਧੀ ਥਾਣੇ 'ਚ ਸ਼ਿਕਾਇਤ ਦਿੱਤੀ ਸੀ। ਇਸ ਮਾਮਲੇ 'ਚ ਪੁਲਸ ਦਾ ਕਹਿਣਾ ਹੈ ਕਿ ਇਹ ਪਤੀ-ਪਤਨੀ ਦਾ ਮਾਮਲਾ ਹੈ, ਦੋਵਾਂ ਧਿਰਾਂ ਨੂੰ ਸੁਣ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਪੰਜਾਬ 'ਚ ਨਿਸ਼ਾਨ ਸਾਹਿਬ ਚੜ੍ਹਾਉਂਦੇ ਸਮੇਂ ਵਾਪਰਿਆ ਵੱਡਾ ਹਾਦਸਾ, ਦੋ ਵਿਅਕਤੀਆਂ ਦੀ ਦਰਦਨਾਕ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News