ਐੱਸ.ਜੀ.ਆਰ.ਡੀ. ਏਅਰਪੋਰਟ ਕਾਰਗੋ ਤੋਂ ਦੇਸ਼-ਵਿਦੇਸ਼ ਵਿਚ ਕੀਤਾ ਜਾਵੇਗਾ ਐਕਸਪੋਰਟ

Thursday, Aug 30, 2018 - 03:27 AM (IST)

ਐੱਸ.ਜੀ.ਆਰ.ਡੀ. ਏਅਰਪੋਰਟ ਕਾਰਗੋ ਤੋਂ ਦੇਸ਼-ਵਿਦੇਸ਼ ਵਿਚ ਕੀਤਾ ਜਾਵੇਗਾ ਐਕਸਪੋਰਟ

ਅੰਮ੍ਰਿਤਸਰ, (ਨੀਰਜ)- ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਤੇ ਏਅਰ ਕਾਰਗੋ ਦੇ ਜ਼ਰੀਏ ਦੇਸ਼-ਵਿਦੇਸ਼ ਵਿਚ  ਇੰਪੋਰਟ-ਐਕਸਪੋਰਟ ਵਧਾਉਣ ਦੇ ਮਕਸਦ ਨੂੰ ਲੈ ਕੇ ਡੀ.ਸੀ. ਕਮਲਦੀਪ ਸਿੰਘ ਸੰਘਾ ਨੇ ਏਅਰਪੋਰਟ ਅਥਾਰਟੀ, ਕਸਟਮ ਅਤੇ ਸਮੂਹ ਏਜੰਸੀਆਂ ਦੇ ਇਲਾਵਾ ਵਪਾਰੀਆਂ ਨਾਲ ਬੈਠਕ ਕੀਤੀ ਹੈ। 
ਡੀ.ਸੀ. ਨੇ ਕਿਹਾ ਕਿ ਅੰਮ੍ਰਿਤਸਰ ਏਅਰਪੋਰਟ ਤੋਂ ਇਸ ਸਮੇਂ ਕਾਫ਼ੀ ਅੰਤਰਰਾਸ਼ਟਰੀ ਉਡਾਣਾਂ  ਵੱਖ-ਵੱਖ ਦੇਸ਼ਾਂ ਨੂੰ ਜਾ ਰਹੀਆਂ ਹਨ, ਜਿਸ ਨੂੰ ਵੇਖ ਕੇ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਅੰਮ੍ਰਿਤਸਰ ਏਅਰ ਕਾਰਗੋ  ਜ਼ਰੀਏ ਜ਼ਿਆਦਾ ਤੋਂ ਜ਼ਿਆਦਾ ਇੰਪੋਰਟ-ਐਕਸਪੋਰਟ ਦੇਸ਼-ਵਿਦੇਸ਼ ਵਿਚ ਕੀਤਾ ਜਾਵੇ, ਇਸ  ਲਈ ਪੰਜਾਬ ਸਰਕਾਰ ਵਪਾਰੀਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਤਿਆਰ ਹੈ। ਏਅਰ ਕਾਰਗੋ ਵਲੋਂ ਇੰਪੋਰਟ-ਐਕਸਪੋਰਟ ਵਧਣ ਨਾਲ ਅੰਮ੍ਰਿਤਸਰ ਦੇ ਵਪਾਰੀਆਂ, ਕਿਸਾਨਾਂ ਅਤੇ ਆਮ ਜਨਤਾ ਨੂੰ ਲਾਭ ਮਿਲੇਗਾ। ਸਮੁੰਦਰੀ ਬੰਦਰਗਾਹ ਦੂਰ ਹੋਣ  ਕਾਰਨ ਸਾਡੇ ਲਈ ਅੰਤਰਰਾਸ਼ਟਰੀ ਵਪਾਰ ਕਰਨ ਲਈ ਏਅਰ ਕਾਰਗੋ ਇਕ ਵਧੀਆ ਅਤੇ ਆਸਾਨ  ਬਦਲ ਹੈ। ਡਾਇਰੈਕਟਰ ਏਅਰਪੋਰਟ ਕਾਮਦੇਵ ਚਾਂਸੂਰੀਆ ਨੇ ਦੱਸਿਆ ਕਿ ਅੰਮ੍ਰਿਤਸਰ ਏਅਰਪੋਰਟ ਵਲੋਂ ਏਅਰ ਕਾਰਗੋ  ਜ਼ਰੀਏ ਵਪਾਰ ਦੀਆਂ ਸੰਭਾਵਨਾਵਾਂ ਬਹੁਤ ਹਨ ਅਤੇ ਸਥਾਨਕ ਵਪਾਰੀ ਦਿੱਲੀ  ਰਸਤੇ ਦੀ ਬਜਾਏ ਅੰਮ੍ਰਿਤਸਰ ਏਅਰਪੋਰਟ ਤੋਂ  ਇੰਪੋਰਟ-ਐਕਸਪੋਰਟ ਸ਼ੁਰੂ ਕਰੀਏ ਤਾਂ ਇਹ ਸਸਤਾ, ਆਸਾਨ ਅਤੇ ਘੱਟ ਸਮੇਂ ਵਿਚ ਕੰਮ-ਕਾਜ ਕਰਨ ਦਾ ਸਾਧਨ ਬਣ ਸਕਦਾ ਹੈ ਵਿਭਾਗ ਵਲੋਂ ਏਅਰ ਕਾਰਗੋ ਦੇ ਜ਼ਰੀਏ ਕੰਮ-ਕਾਜ ਕਰਨ ਵਾਲੇ ਵਪਾਰੀਆਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।
 ਮੱਧ ਏਸ਼ੀਆ ਅਤੇ ਲੰਡਨ ਵਿਚ ਭੇਜੀਆਂ ਜਾ ਸਕਦੀਆਂ ਹਨ ਅੰਮ੍ਰਿਤਸਰ ਦੀਆਂ ਸਬਜ਼ੀਆਂ : ਏਅਰ ਕਾਰਗੋ ਲਾਜਿਸਟਿਕ ਐਂਡ ਅਲਾਂਇੰਡ ਸਰਵਿਸ ਕੰਪਨੀ ਲਿਮਟਿਡ ਦੇ ਮੁੱਖ ਕਾਰਜਕਾਰੀ ਅਫਸਰ ਨੇ ਕਿਹਾ ਕਿ ਵਿਭਾਗ ਵਲੋਂ ਸਬਜ਼ੀਆਂ ਅਤੇ ਹੋਰ ਪਦਾਰਥਾਂ ਦੀ ਜਾਂਚ ਕਰਨ ਲਈ ਲੈਬਾਰਟਰੀ ਬਣਾਉਣ ਲਈ ਜ਼ਮੀਨ ਦਿੱਤੀ ਜਾ ਰਹੀ ਹੈ। 
ਇਸ ਤੋਂ ਐਕਸਪੋਰਟ ਕਰਨ ਵਿਚ ਘੱਟ ਸਮਾਂ ਲੱਗੇਗਾ ਅਤੇ ਅੰਮ੍ਰਿਤਸਰ ਦੀਆਂ ਸਬਜ਼ੀਆਂ  ਏਸ਼ੀਆ, ਲੰਡਨ ਅਤੇ ਆਸਟ੍ਰੇਲੀਆ  ਆਦਿ ਦੇਸ਼ਾਂ ਵਿਚ ਐਕਸਪੋਰਟ ਕੀਤੀਆਂ ਜਾ ਸਕਦੀਆਂ ਹਨ।
 ਕਸਟਮ ਵਿਭਾਗ ਦੇਵੇਗਾ ਪੂਰਾ ਸਹਿਯੋਗ : ਕਸਟਮ ਵਿਭਾਗ ਦੇ ਜੁਆਇੰਟ ਕਮਿਸ਼ਨਰ ਡਾ. ਅਰਵਿੰਦ ਕੁਮਾਰ ਨੇ ਬੈਠਕ ਦੌਰਾਨ ਵਪਾਰੀਆਂ ਅਤੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਵਿਭਾਗ ਵਲੋਂ ਏਅਰ ਕਾਰਗੋ ਜ਼ਰੀਏ  ਇੰਪੋਰਟ-ਐਕਸਪੋਰਟ ਕਰਨ ਵਾਲੇ ਵਪਾਰੀਆਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਵਿਭਾਗ ਵਪਾਰੀਆਂ ਦਾ ਮਾਰਗ ਦਰਸ਼ਕ ਬਣਨ ਲਈ ਵੀ ਤਿਆਰ ਹਨ ਤਾਂ ਕਿ ਅੰਮ੍ਰਿਤਸਰ ਏਅਰਪੋਰਟ  ਜ਼ਰੀਏ   ਇੰਪੋਰਟ-ਐਕਸਪੋਰਟ ਨੂੰ ਵਧਾਇਆ ਜਾ ਸਕੇ। ਉਨ੍ਹਾ ਨੇ ਹਰ ਮਹੀਨੇ ਇਸ ਤਰ੍ਹਾਂ ਦੀ ਬੈਠਕ ਕਰਨ ਦਾ ਵੀ ਸੁਝਾਅ ਦਿੱਤਾ।


Related News