ਸੜਕ ਸੁਰੱਖਿਆ ਸਬੰਧੀ ਮੋਹਾਲੀ ''ਚ ਸ਼ੁਰੂ ਹੋਇਆ ਦੇਸ਼ ਦਾ ਪਹਿਲਾ ਸੜਕ ਸੁਰੱਖਿਆ ਤੇ ਆਵਾਜਾਈ ਖੋਜ ਕੇਂਦਰ
Friday, Nov 25, 2022 - 03:20 PM (IST)
ਮੋਹਾਲੀ (ਪ੍ਰਦੀਪ)- ਸੜਕ ਸੁਰੱਖਿਆ ਨੂੰ ਲੈ ਕੇ ਮੋਹਾਲੀ ਵਿੱਚ ਦੇਸ਼ ਦਾ ਪਹਿਲਾ ਸੜਕ ਸੁਰੱਖਿਆ ਅਤੇ ਆਵਾਜਾਈ ਖੋਜ ਕੇਂਦਰ ਸ਼ੁਰੂ ਕੀਤਾ ਗਿਆ ਹੈ। ਇਹ ਖੋਜ ਕੇਂਦਰ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ), ਮਸ਼ੀਨ ਲਰਨਿੰਗ, ਡ੍ਰੋਨ ਸਰਵੇ, ਕਰੈਸ਼ ਇਨਵੈਸਟੀਗੇਸ਼ਨ, ਰੋਡ ਇੰਜੀਨੀਅਰਿੰਗ, ਦੁਰਘਟਨਾ ਪੁਨਰ ਨਿਰਮਾਣ ਅਤੇ ਹੋਰ ਆਧੁਨਿਕ ਤਕਨੀਕੀ ਸਹੂਲਤਾਂ ਨਾਲ ਲੈਸ ਬਣਾਇਆ ਗਿਆ ਹੈ। ਇਸ ਕੇਂਦਰ ਵਿਚ ਆਟੋਮੋਟਿਵ ਸੁਰੱਖਿਆ, ਇਨਕਲਾਬੀਆਂ ਹੱਬ, ਸੈਮੀਨਾਰ ਹਾਲ ਆਦਿ ਵੀ ਇਸ ਵਿੱਚ ਬਣਾਏ ਗਏ ਹਨ।
ਇਹ ਵੀ ਪੜ੍ਹੋ : 13 ਡਰੱਗ ਸਮੱਗਲਰਾਂ ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ, ਸਰਕਾਰੀ ਤੌਰ ’ਤੇ ਅਟੈਚ ਕੀਤੀ 6.71 ਕਰੋੜ ਦੀ ਪ੍ਰਾਪਰਟੀ
ਪੰਜਾਬ ਦੇ ਟਰੈਫਿਕ ਸਲਾਹਕਾਰ ਡਾਕਟਰ ਨਵਦੀਪ ਅਸੀਜਾ ਇਸ ਸਾਰੇ ਕਾਰਜ ਦੀ ਦੇਖਰੇਖ ਕਰ ਰਹੇ ਹਨ। ਪੰਜਾਬ ਦੇ ਏ. ਡੀ. ਜੀ. ਪੀ. ਟਰੈਫਿਕ ਏ. ਐੱਸ. ਰਾਏ ਅਤੇ ਡਾਕਟਰ ਨਵਦੀਪ ਅਸੀਂ ਜਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦੋ ਕਰੋੜ ਰੁਪਏ ਦੀ ਲਾਗਤ ਨਾਲ ਇਹ ਖੋਜ ਕੇਂਦਰ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਆਪਣੀ ਤਰਾਂ ਦਾ ਪਹਿਲਾ ਖੋਜ ਕੇਂਦਰ ਹੈ। ਉਨ੍ਹਾਂ ਦੱਸਿਆ ਕਿ ਇਹ ਖੋਜ ਕੇਂਦਰ ਟਰੈਫਿਕ ਨਾਲ ਸਬੰਧਤ ਭਵਿੱਖ ਦੀਆਂ ਚੁਣੌਤੀਆਂ ਨਾਲ ਨਿਪਟਣ ਦੇ ਸਮਰੱਥ ਹੈ। ਉਨ੍ਹਾਂ ਦੱਸਿਆ ਕਿ ਛੇਤੀ ਹੀ ਪੰਜਾਬ ਸਰਕਾਰ ਵੱਲੋਂ ਨਮੂਨੇ ਦੇ ਤੌਰ 'ਤੇ ਇਕ ਇੰਟੈਲੀਜੈਂਟ ਸੜਕ ਵੀ ਬਣਾਈ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਇਸ ਸੜਕ ਉੱਤੇ ਇਕ ਵਿਸ਼ੇਸ਼ ਤਰ੍ਹਾਂ ਦਾ ਸਿਸਟਮ ਲਗਾਇਆ ਜਾਵੇਗਾ, ਜਿਸ ਨੂੰ ਡਿਵੈਲਪਮੈਂਟ ਆਫ਼ ਇੰਟੈਲੀਜੈਂਸ ਮੋਇਲੀਟੀ ਐਁਡ ਐਫੀਸ਼ਿਐਟ ਟ੍ਰੈਫਿਕ ਕੰਟਰੋਲ ਸਿਸਟਮ ਕਿਹਾ ਜਾਂਦਾ ਹੈ। ਇਸ ਸਿਸਟਮ ਨਾਲ ਨਾ ਸਿਰਫ਼ ਸੜਕ ਹਾਦਸਿਆਂ ਉੱਤੇ ਰੋਕ ਲਗਾਉਣ ਵਿੱਚ ਸਹਾਇਤਾ ਮਿਲੇਗੀ ਸਗੋਂ ਬਾਲਣ ਦੀ ਵੀ ਬਚਤ ਹੋਵੇਗੀ।
ਉਨ੍ਹਾਂ ਦੱਸਿਆ ਕਿ ਇਸ ਸੜਕ ਦਾ ਲਾਭ ਇਹ ਹੋਵੇਗਾ ਕਿ ਜੇਕਰ ਟਰੈਫਿਕ ਵਿਚ ਕੋਈ ਐਂਬੂਲੈਂਸ ਆ ਰਹੀ ਹੈ ਤਾਂ ਇਹ ਸੜਕ ਉਸ ਐਂਬੂਲੈਂਸ ਦੀ ਪਛਾਣ ਕਰਕੇ ਉਸ ਦੇ ਲਈ ਟ੍ਰੈਫਿਕ ਦੇ ਵਿੱਚੋਂ ਬਕਾਇਦਾ ਰਸਤਾ ਦਿਵਾਏਗੀ ਜੇਕਰ ਕੋਈ ਵਿਅਕਤੀ ਸੜਕ ਉੱਤੇ ਪੈਦਲ ਚੱਲ ਰਿਹਾ ਹੈ ਤਾਂ ਇਹ ਸੜਕ ਅਜਿਹਾ ਸੰਗੀਤ ਦੇਵੇਗੀ, ਜਿਸ ਨਾਲ ਕਿ ਡਰਾਈਵਰ ਨੂੰ ਕਾਫ਼ੀ ਦੂਰ ਤੋਂ ਇਸ ਗੱਲ ਦਾ ਪਤਾ ਲੱਗ ਜਾਵੇਗਾ ਕਿ ਕੋਈ ਵਿਅਕਤੀ ਸੜਕ ਉੱਤੇ ਪੈਦਲ ਆ ਰਿਹਾ ਹੈ। ਇਸ ਸੜਕ ਦੀ ਇਕ ਹੋਰ ਵੱਡੀ ਖਾਸੀਅਤ ਇਹ ਹੋਵੇਗੀ ਕਿ ਜੇਕਰ ਕੋਈ ਐਂਬੂਲੈਂਸਾਂ ਫਾਇਰ ਬ੍ਰਿਗੇਡ ਦੀ ਗੱਡੀ ਜਾਂ ਪੁਲਸ ਦੀਆਂ ਗੱਡੀਆਂ ਕਿਸੀ ਟਰੈਫਿਕ ਲਾਈਟ ਪੁਆਇੰਟ ਦੇ ਉਤੇ ਖੜ੍ਹੀਆਂ ਹੋਣਗੀਆਂ ਤਾਂ ਇਸ ਸੜਕ ਉਤੇ ਲੱਗੇ ਸੈਂਕੜੇ ਆਪ ਘੱਟੋ-ਘੱਟ ਅੱਗੇ ਅਤੇ 10 ਕਿਲੋਮੀਟਰ ਤੱਕ ਦੇ ਟਰੈਫਿਕ ਲਾਈਟਾਂ ਨੂੰ ਗਰੀਨ ਸਿਗਨਲ ਵਿੱਚ ਬਦਲ ਦੇਵੇਗੀ।
ਇਹ ਵੀ ਪੜ੍ਹੋ : ਜਲੰਧਰ ਵਿਖੇ ਵੱਡਾ ਹਾਦਸਾ, ਸੰਗਤ ਨਾਲ ਭਰੀ ਟਰੈਕਟਰ-ਟਰਾਲੀ ਟਰੱਕ 'ਚ ਵੱਜੀ, ਵੇਂਈ 'ਚ ਡਿੱਗਾ ਵਾਹਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।