ਸਾਬਕਾ ਕੌਂਸਲਰ ''ਤੇ ਗੋਲੀ ਚਲਾਉਣ ਵਾਲੇ 3 ਦੋਸ਼ੀ ਪੁਲਸ ਨੇ ਕੀਤੇ ਕਾਬੂ

10/13/2019 4:07:04 PM

ਫਰੀਦਕੋਟ (ਜਗਤਾਰ)—ਫਰੀਦਕੋਟ ਸ਼ਹਿਰ ਦੇ ਸਾਬਕਾ ਕੌਂਸਲਰ ਦਵਿੰਦਰ ਕੁਮਾਟ ਟੀਟੂ 'ਤੇ 22 ਸਤੰਬਰ ਨੂੰ ਉਕਤ ਗੋਲੀ ਚਲਾਈ ਗਈ, ਜੋ ਆਪਣੇ ਘਰ ਦੇ ਬਾਹਰ ਆਪਣੀ ਗੱਡੀ ਤੋਂ ਉਤਰ ਰਿਹਾ ਸੀ। ਹਮਲਾਵਰਾਂ ਨੇ ਗੋਲੀ ਤਾਂ ਕੌਂਸਲਰ 'ਤੇ ਚਲਾਈ ਸੀ ,ਪਰ ਉਨ੍ਹਾਂ ਦਾ ਬਚਾਅ ਹੋ ਗਿਆ ਅਤੇ ਗੋਲੀ ਗੱਡੀ ਦੇ ਪਿਛਲੇ ਹਿੱਸੇ 'ਚ ਲੱਗ ਗਈ। ਹੁਣ ਇਸ ਮਾਮਲੇ 'ਚ ਤਿੰਨ ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ, ਜਿਨ੍ਹਾਂ ਕੋਲੋਂ ਇਕ ਦੇਸੀ ਕੱਟਾ ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ 315 ਬੋਰ ਬਰਾਮਦ ਕੀਤੇ ਗਏ ਹਨ।

ਡੀ.ਐੱਸ.ਪੀ. ਜਸਤਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਤਿੰਨ ਸ਼ਰਾਰਤੀ ਤੱਤ ਜਹਾਜ ਗਰਾਉਂਡ ਦੇ ਕੋਲ ਕਿਸੇ ਸਾਜਿਸ਼ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਇਕੱਠੇ ਹੋਏ ਹਨ ਅਤੇ ਸੀ.ਆਈ.ਏ. ਸਟਾਫ ਤੁਰੰਤ ਕਾਰਵਾਈ ਕਰਕੇ ਤਿੰਨ ਲੋਕ ਜੋ ਪਲਟੀਨ ਬਾਈਕ ਦੇ ਕੋਲ ਖੜ੍ਹੇ ਮਿਲੇ ਇਨ੍ਹਾਂ ਨੂੰ ਕਾਬੂ ਕੀਤਾ ਗਿਆ ਅਤੇ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਇਕ ਦੇਸੀ ਕੱਟਾ, ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ 315 ਬੋਰ ਬਰਾਮਦ ਕੀਤੇ ਗਏ। ਤਿੰਨਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ-ਪੜਤਾਲ ਕਰਨ ਦੌਰਾਨ ਉਨ੍ਹਾਂ ਨੇ ਸਾਬਕਾ ਕੌਂਸਲਰ ਦਵਿੰਦਰ ਟੀਟੂ 'ਤੇ ਹਮਲਾ ਕਰਨ ਦੀ ਗੱਲ ਨੂੰ ਕਬੂਲ ਕੀਤਾ ਹੈ। ਪੁਲਸ ਵਲੋਂ ਅਜੇ ਇਨ੍ਹਾਂ ਨੂੰ ਰਿਮਾਂਡ 'ਤੇ ਲੈ ਕੇ ਹੋਰ ਪੁੱਛਗਿਛ ਕਰਕੇ ਇਨ੍ਹਾਂ ਵਲੋਂ ਹੋਰ ਕਿੰਨੀਆਂ ਵਾਰਦਾਤਾਂ ਕੀਤੀਆਂ ਗਈਆਂ ਹਨ। ਇਸ ਦੇ ਬਾਰੇ 'ਚ ਪੁੱਛਗਿਛ ਕੀਤੀ ਜਾਵੇਗੀ।


Shyna

Content Editor

Related News