ਸ਼ਹਿਰ ’ਚ 19 ਥਾਵਾਂ ’ਤੇ ਨਿਗਮ ਲਗਵਾਵੇਗਾ ਇਲੈਕਟ੍ਰੀਕਲ ਵ੍ਹੀਕਲ ਚਾਰਜਿੰਗ ਪੁਆਇੰਟ

Thursday, May 04, 2023 - 12:57 PM (IST)

ਜਲੰਧਰ (ਖੁਰਾਣਾ) : ਦੇਸ਼ ’ਚ ਜਿਸ ਤਰ੍ਹਾਂ ਇਲੈਕਟ੍ਰੀਕਲ ਵਾਹਨਾਂ ਦੀ ਣਤੀ ਵਧ ਰਹੀ ਹੈ, ਉਸ ਨਾਲ ਆਉਣ ਵਾਲੇ ਸਮੇਂ ’ਚ ਪੈਟਰੋਲ ਪੰਪਾਂ ਦੇ ਸਥਾਨ ’ਤੇ ਇਲੈਕਟ੍ਰੀਕਲ ਵ੍ਹੀਕਲ ਚਾਰਜਿੰਗ ਪੁਆਇੰਟਾਂ ਦੀ ਗਿਣਤੀ ਵਧਾਉਣੀ ਹੋਵੇਗੀ। ਇਸ ਸਬੰਧੀ ਸਰਕਾਰੀ ਇਨਫਰਾਸਟਰੱਕਚਰ ਡਿਵੈੱਲਪ ਕਰਨ ਲਈ ਪੰਜਾਬ ਸਰਕਾਰ ਨੇ ਪੀ. ਐੱਮ. ਆਈ. ਡੀ. ਸੀ. ਨੂੰ ਨਿਰਦੇਸ਼ ਦਿੱਤੇ ਹੋਏ, ਜਿਸ ਨੇ ਪੇਡਾ (ਪੰਜਾਬ ਐਨਰਜੀ ਡਿਵੈੱਲਪਮੈਂਟ ਕਾਰਪੋਰੇਸ਼ਨ) ਦੇ ਸਹਿਯੋਗ ਨਾਲ ਸਰਕਾਰੀ ਥਾਵਾਂ ’ਤੇ ਅਜਿਹਾ ਇਨਫਰਾਸਟਰੱਕਚਰ ਡਿਵੈੱਲਪ ਕਰਨ ਦਾ ਪ੍ਰਾਜੈਕਟ ਤਿਆਰ ਕੀਤਾ ਹੈ। ਪ੍ਰਾਜੈਕਟ ਦੇ ਮੱਦੇਨਜ਼ਰ ਪੀ. ਐੱਮ. ਆਈ. ਡੀ. ਸੀ. ਦੇ ਅਧਿਕਾਰੀਆਂ ਨੇ ਪਿਛਲੇ ਦਿਨੀਂ ਨਿਗਮ ਤੋਂ ਉਨ੍ਹਾਂ ਥਾਵਾਂ ਦੀ ਸੂਚੀ ਮੰਗੀ, ਜਿਥੇ ਅਜਿਹੇ ਪੁਆਇੰਟ ਲਗਾਏ ਜਾ ਸਕਦੇ ਹਨ। ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ 19 ਅਜਿਹੀਆਂ ਥਾਵਾਂ ਦੀ ਸੂਚੀ ਪੀ. ਐੱਮ. ਆਈ. ਡੀ. ਸੀ. ਦੇ ਜਨਰਲ ਮੈਨੇਜਰ ਨੂੰ ਭੇਜੀ ਹੈ, ਜਿਥੇ ਅਜਿਹਾ ਇਨਫਰਾਸਟਰੱਕਚਰ ਡਿਵੈੱਲਪ ਕੀਤਾ ਜਾ ਸਕਦਾ ਹੈ। ਇਕ ਥਾਂ ’ਤੇ ਚਾਰਜਿੰਗ ਪੁਆਇੰਟ ਲਈ ਘੱਟ ਤੋਂ ਘੱਟ 500 ਵਰਗ ਫੁੱਟ ਜਗ੍ਹਾ ਚਾਹੀਦੀ ਹੈ।

ਇਹ ਵੀ ਪੜ੍ਹੋ : ਮਹੀਨਾ ਪਹਿਲਾਂ ਰੱਖੀ ਨੌਕਰਾਣੀ ਨੇ ਪਤੀ ਨਾਲ ਮਿਲ ਕੇ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ 

ਇਨ੍ਹਾਂ ਸਰਕਾਰੀ ਥਾਵਾਂ ’ਤੇ ਲੱਗ ਸਕਦੇ ਹਨ ਚਾਰਜਿੰਗ ਪੁਆਇੰਟ :
-ਗੜ੍ਹਾ ਰੋਡ ਨਗਰ ਨਿਗਮ ਜ਼ੋਨ
-ਲੰਮਾ ਪਿੰਡ ਚੌਕ ਨਿਗਮ ਵਰਕਸ਼ਾਪ
-ਮਾਡਲ ਟਾਊਨ ਨਿਗਮ ਜ਼ੋਨ ਆਫਿਸ ਦੇ ਸਾਹਮਣੇ
- ਨਗਰ ਨਿਗਮ ਆਫਿਸ ਸਥਿਤ ਪੁਰਾਣੀ ਵਰਕਸ਼ਾਪ
-ਵਾਰ ਮੈਮੋਰੀਅਲ ਦੇ ਨੇੜੇ ਫਲਾਈਓਵਰ ਦੇ ਹੇਠਾਂ
-ਪਿੰਡ ਬੜਿੰਗ ਦੇ ਗੇਟ ਦੇ ਨੇੜੇ
-ਮਾਡਲ ਟਾਊਨ ਸੀਵਰੇਜ ਬੋਰਡ ਦੇ ਆਫਿਸ ਨੇੜੇ
-ਪੀ. ਏ. ਪੀ. ਚੌਕ ਟਾਇਲਟ ਬਲਾਕ ਦੇ ਨੇੜੇ
-ਟੀ. ਵੀ. ਸੈਂਟਰ ਦੇ ਸਾਹਮਣੇ
-ਆਦਰਸ਼ ਨਗਰ ਚੌਪਾਟੀ ਟਾਇਲਟ ਬਲਾਕ ਦੇ ਨੇੜੇ

ਇਹ ਵੀ ਪੜ੍ਹੋ : ਫੌਜੀ ਛਾਉਣੀ ਬੋਰਡ ਭੰਗ ਹੋਣ ਨਾਲ ਫੌਜੀ ਟਿਕਾਣਿਆਂ ਦਾ ਪ੍ਰਬੰਧ ਹੋਵੇਗਾ ਬਿਹਤਰ

-ਸਤਲੁਜ ਚੌਕ ਪਾਰਕ
-ਮੋਤਾ ਸਿੰਘ ਨਗਰ ਮਾਰਕੀਟ
-ਦੀਪ ਫਾਈਨਾਂਸ ਦੇ ਸਾਹਮਣੇ
-ਛੋਟੀ ਬਾਰਾਦਰੀ ਮਾਰਕੀਟ ਫੇਜ਼-2
-ਫੋਲੜੀਵਾਲ ਸੀਵਰੇਜ ਟਰੀਟਮੈਂਟ ਪਲਾਂਟ ਕੰਪਲੈਕਸ
-ਜਮਸ਼ੇਰ ਰੋਡ ਐੱਸ. ਟੀ. ਪੀ. ਫੋਲੜੀਵਾਲ
-ਅਰਬਨ ਅਸਟੇਟ ਫੇਜ਼-2 ਮਾਰਕੀਟ
-ਜੀ. ਟੀ. ਰੋਡ ਬੱਸ ਅੱਡਾ ਆਟੋ ਸਟੈਂਡ ਦੇ ਨੇੜੇ
-ਪੁਰਾਣੀ ਜੀ. ਟੀ. ਰੋਡ ਮਕਸੂਦਾਂ ਚੌਕ

ਇਹ ਵੀ ਪੜ੍ਹੋ : ਗਿਆਸਪੁਰਾ ਗੈਸ ਲੀਕ ਮਾਮਲਾ : ‘ਸਿਟ’ ਨੇ ਨਗਰ ਨਿਗਮ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਤੋਂ ਕੀਤੀ ਪੁੱਛਗਿੱਛ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News