ਕੂੜੇ ਨੂੰ ਵੱਖ ਨਾ ਕਰਨ ''ਤੇ ਲੋਕਾਂ ਦੇ ਕੱਟੇ ਚਲਾਨ, ਨਿਗਮ ਨੇ ਦਿੱਤੀ ਚੇਤਾਵਨੀ

10/17/2019 3:38:46 PM

ਚੰਡੀਗੜ੍ਹ (ਰਾਏ) : ਗਿੱਲੇ-ਸੁੱਕੇ ਕੂੜੇ ਨੂੰ ਵੱਖ-ਵੱਖ ਨਾ ਕਰਨ 'ਤੇ ਬੁੱਧਵਾਰ ਨੂੰ 103 ਲੋਕਾਂ ਦਾ ਨਗਰ ਨਿਗਮ ਨੇ ਚਲਾਨ ਕੀਤਾ। ਇਸਦੇ ਨਾਲ ਹੀ 4 ਵੇਸਟ ਕੁਲੈਕਟਰਾਂ ਦੇ ਵੀ ਚਲਾਨ ਕੀਤੇ ਗਏ, ਜਿਨ੍ਹਾਂ ਨੇ ਘਰਾਂ ਤੋਂ ਗਿੱਲਾ-ਸੁੱਕਿਆ ਕੂੜਾ ਵੱਖ ਕੀਤੇ ਬਿਨਾਂ ਹੀ ਚੁੱਕਿਆ। ਦੱਸ ਦਈਏ ਕਿ ਮੰਗਲਵਾਰ ਨੂੰ ਵੀ ਨਿਗਮ ਨੇ 40 ਲੋਕਾਂ ਦੇ ਚਲਾਨ ਕੱਟੇ ਸਨ। ਇਸ ਯੋਜਨਾ ਨੂੰ 11 ਅਕਤੂਬਰ ਨੂੰ ਸ਼ੁਰੂ ਕੀਤਾ ਗਿਆ ਸੀ। ਮਤਲਬ ਦੋ ਦਿਨਾਂ 'ਚ ਨਿਗਮ ਨੇ 143 ਲੋਕਾਂ ਦੇ ਚਲਾਨ ਕੱਟੇ ਹਨ। ਨਿਗਮ ਕਮਿਸ਼ਨਰ ਕੇ. ਕੇ. ਯਾਦਵ ਦੇ ਆਦੇਸ਼ਾਂ 'ਤੇ ਨਿਗਮ ਦੇ ਸਵੱਛਤਾ ਵਿੰਗ ਦੀ ਵੱਖ-ਵੱਖ ਟੀਮਾਂ ਨੇ ਪੂਰੇ ਸ਼ਹਿਰ 'ਚ ਆਪਣੇ-ਆਪਣੇ ਖੇਤਰਾਂ ਦਾ ਦੌਰਾ ਕੀਤਾ।। ਜਾਂਚ ਦੌਰਾਨ ਬੁੱਧਵਾਰ ਨੂੰ ਨਿਗਮ ਨੇ 103 ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ। ਸਾਲਿਡ ਵੇਸਟ ਮੈਨੇਜਮੈਂਟ ਰੂਲਜ਼-2016 ਅਨੁਸਾਰ ਹਰ ਇਕ ਨੂੰ 200 ਜੁਰਮਾਨਾ ਵੀ ਲੱਗੇਗਾ।

ਸੈਕਟਰ-44 ਅਤੇ ਮੌਲੀਜਾਗਰਾਂ ਆਦਿ ਖੇਤਰਾਂ 'ਚ ਡੋਰ-ਟੂ-ਡੋਰ ਵੇਸਟ ਕੁਲੈਕਟਰਾਂ ਦਾ ਚਲਾਨ ਕੀਤਾ ਗਿਆ। ਉਥੇ ਹੀ ਮੇਅਰ ਰਾਜੇਸ਼ ਕਾਲੀਆ ਨੇ ਦੱਸਿਆ ਕਿ ਗੈਸ ਅਥਾਰਟੀ ਆਫ ਇੰਡੀਆ ਲਿਮਟਿਡ (ਗੇਲ) ਨਿਗਮ ਨੂੰ ਸਾਲਿਡ ਵੇਸਟ ਦੇ ਟ੍ਰਾਂਸਪੋਰਟ ਲਈ ਹਾਈਡ੍ਰੋਲਿਕ ਟਿੱਪਰ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਲਈ ਇਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਾਊਂਸਲਰ ਸ਼ਕਤੀ ਪ੍ਰਸਾਦ ਦੇਵਸ਼ਾਲੀ ਦੀ ਅਗਵਾਈ 'ਚ ਗਠਿਤ ਕੀਤੀ ਗਈ ਸੀ। ਇਸ 'ਚ ਕਾਊਂਸਲਰ ਰਵੀਕਾਂਤ ਸ਼ਰਮਾ ਅਤੇ ਨਿਗਮ ਦੇ ਚਿਕਿਤਸਾ ਅਧਿਕਾਰੀ ਸ਼ਾਮਲ ਸਨ। ਟੀਮ ਨੇ ਨਿਗਮ ਨੂੰ ਮਿਲਣ ਵਾਲੇ ਵਾਹਨਾਂ ਦੀ ਜਾਂਚ ਵੀ ਕੀਤੀ ਹੈ। ਇਨ੍ਹਾਂ ਦੀ ਵਰਤੋਂ ਨਿਗਮ ਕੂੜਾ ਟਰਾਂਸਫਰ ਸਟੇਸ਼ਨਾਂ ਤੋਂ ਪਲਾਂਟ ਤੱਕ ਲਿਜਾਇਆ ਜਾਵੇਗਾ। ਅਗਲੇ 10 ਦਿਨਾਂ ਅੰਦਰ ਹਾਈਡ੍ਰੋਲਿਕ ਟਿੱਪਰਾਂ ਨੂੰ ਸਵੱਛਤਾ ਬੇੜੇ 'ਚ ਸ਼ਾਮਲ ਕਰ ਲਿਆ ਜਾਵੇਗਾ। ਚੰਡੀਗੜ੍ਹ ਭਾਜਪਾ ਪ੍ਰਧਾਨ ਸੰਜੈ ਟੰਡਨ ਗੈਸ ਅਥਾਰਟੀ ਆਫ ਇੰਡੀਆ ਲਿਮਟਿਡ ਦੇ ਪ੍ਰਧਾਨ ਹਨ।

ਕੂੜਾ ਚੁੱਕਣ ਵਾਲਿਆਂ ਦੇ ਵੀ ਕੱਟੇ ਚਲਾਨ
ਨਿਗਮ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਅਗਲੀ ਵਾਰ ਗਿੱਲਾ-ਸੁੱਕਾ ਕੂੜਾ ਵੱਖ-ਵੱਖ ਨਾ ਦਿੱਤਾ ਤਾਂ ਘਰਾਂ 'ਚੋਂ ਕੂੜਾ ਚੁੱਕਣਾ ਵੀ ਬੰਦ ਕਰ ਦਿੱਤਾ ਜਾਵੇਗਾ। ਸ਼ਹਿਰ 'ਚ ਨਵਾਂ ਨਿਯਮ ਲਾਗੂ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਨਿਗਮ ਨੇ ਕੂੜਾ ਵੱਖ-ਵੱਖ ਨਾ ਦੇਣ 'ਤੇ ਲੋਕਾਂ ਦੇ ਚਲਾਨ ਕਰਨਾ ਸ਼ੁਰੂ ਕੀਤੇ ਹਨ। ਇਸ ਤੋਂ ਇਲਾਵਾ ਮਿਕਸ ਕੂੜਾ ਲੈਣ 'ਤੇ ਚਾਰ ਡੋਰ-ਟੂ-ਡੋਰ ਕੂੜਾ ਕੁਲੈਕਟਰਾਂ ਦੇ ਵੀ ਚਲਾਨ ਕੱਟੇ ਹਨ। ਨਿਗਮ ਕਮਿਸ਼ਨਰ ਕੇ. ਕੇ. ਯਾਦਵ ਦੇ ਨਿਰਦੇਸ਼ 'ਤੇ ਮੰਗਲਵਾਰ ਤੋਂ ਵੱਖ-ਵੱਖ ਕੂੜਾ ਨਾ ਦੇਣ ਵਾਲਿਆਂ ਖਿਲਾਫ ਚਲਾਨ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ, ਜੋ ਲੋਕ ਮਿਕਸ ਕੂੜਾ ਲੈ ਕੇ ਆਏ ਨਿਗਮ ਦੇ ਕਰਮਚਾਰੀਆਂ ਨੇ ਮਕਾਨ ਨੰਬਰ ਨੋਟ ਕਰ ਲਿਆ।

ਕਰਮਚਾਰੀਆਂ ਦਾ ਕਹਿਣਾ ਹੈ ਕਿ ਜੇਕਰ ਮੌਕੇ 'ਤੇ ਚਲਾਨ ਦੀ ਫੀਸ ਨਹੀਂ ਦਿੱਤੀ ਤਾਂ ਪਾਣੀ ਦੇ ਬਿੱਲ ਨਾਲ ਜੋੜ ਕੇ ਭੇਜ ਦਿੱਤੀ ਜਾਵੇਗੀ। ਜ਼ਿਆਦਾਤਰ ਚਲਾਨ ਰੈਜ਼ੀਡੈਂਸ਼ੀਅਲ ਏਰੀਏ 'ਚ ਹੀ ਕੀਤੇ ਗਏ ਹਨ। ਰੈਜ਼ੀਡੈਂਸ਼ੀਅਲ ਏਰੀਏ 'ਚ 200 ਰੁਪਏ ਦੇ ਚਲਾਨ ਕੀਤੇ ਗਏ, ਜਦੋਂ ਕਿ ਮਿਕਸ ਕੂੜਾ ਲੈਣ ਵਾਲੇ ਕਰਮਚਾਰੀਆਂ ਦਾ ਮੌਲੀਜਾਗਰਾਂ ਅਤੇ ਸੈਕਟਰ-44 'ਚ 500 ਰੁਪਏ ਦਾ ਚਲਾਨ ਕੀਤਾ ਗਿਆ। ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਖ-ਵੱਖ ਕਰ ਕੇ ਕੂੜਾ ਦਿਓ। ਇਸ ਨਾਲ ਚੰਡੀਗੜ੍ਹ ਨੂੰ ਸਵੱਛਤਾ ਅਭਿਆਨ 'ਚ ਚੰਗੀ ਰੈਂਕਿੰਗ ਮਿਲੇਗੀ। ਸੁੱਕਾ-ਗਿੱਲਾ ਕੂੜਾ ਵੱਖ-ਵੱਖ ਨਾ ਦੇਣ ਨਾਲ ਐੱਨ. ਜੀ. ਟੀ. ਵੱਲੋਂ ਵੀ ਜੁਰਮਾਨਾ ਲਾਇਆ ਜਾ ਸਕਦਾ ਹੈ। ਇਸ ਲਈ ਸ਼ਹਿਰ ਦੇ ਲੋਕਾਂ ਨੂੰ ਇਸ 'ਚ ਸਹਿਯੋਗ ਕਰਨਾ ਹੋਵੇਗਾ।


Anuradha

Content Editor

Related News