ਲੁਧਿਆਣਾ ਦੇ ਮੁਕਾਬਲੇ ਜਲੰਧਰ ਜ਼ਿਲ੍ਹੇ 'ਚ 'ਕੋਰੋਨਾ' ਦੀ ਰਫ਼ਤਾਰ ਦੁੱਗਣੀ, ਸਾਹਮਣੇ ਆਈ ਹੈਰਾਨ ਕਰਦੀ ਰਿਪੋਰਟ

Saturday, Aug 29, 2020 - 02:43 PM (IST)

ਜਲੰਧਰ— ਪੂਰੀ ਦੁਨੀਆ 'ਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਨੇ ਪੰਜਾਬ 'ਚ ਵੀ ਆਪਣਾ ਭਿਆਨਕ ਰੂਪ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਕ ਪਾਸੇ ਜਿੱਥੇ ਪੰਜਾਬ 'ਚ ਵੱਖ-ਵੱਖ ਜ਼ਿਲ੍ਹਿਆਂ 'ਚੋਂ ਕੋਰੋਨਾ ਵਾਇਰਸ ਦੇ ਵੱਡੀ ਗਿਣਤੀ 'ਚ ਪਾਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ, ਉਥੇ ਹੀ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਸਭ ਤੋਂ ਵਧ ਭਿਆਨਕ ਸਥਿਤੀ ਲੁਧਿਆਣਾ, ਜਲੰਧਰ, ਪਟਿਆਲਾ, ਅੰਮ੍ਰਿਤਸਰ ਅਤੇ ਮੋਹਾਲੀ 'ਚ ਬਣੀ ਹੋਈ ਹੈ।

PunjabKesari

ਕੋਰੋਨਾ ਲੈ ਕੇ ਜਿੱਥੇ ਲੁਧਿਆਣਾ 'ਚ 9 ਹਜ਼ਾਰ ਤੋਂ ਵੱਧ ਪਾਜ਼ੇਟਿਵ ਕੇਸ ਹੋ ਚੁੱਕੇ ਹਨ, ਉਥੇ ਹੀ ਜਲੰਧਰ ਜ਼ਿਲ੍ਹੇ 'ਚ ਵੀ 6 ਹਜ਼ਾਰ ਤੋਂ ਉੱਪਰ ਪੀੜਤਾਂ ਦਾ ਅੰਕੜਾ ਪਾਰ ਹੋ ਚੁੱਕਾ ਹੈ। ਕੋਰੋਨਾ ਮਾਮਲਿਆਂ ਨੂੰ ਲੈ ਕੇ ਅਧਿਕਾਰਤ ਅੰਕੜਿਆਂ 'ਤੇ ਹੈਰਾਨ ਕਰ ਦੇਣ ਵਾਲੀ ਰਿਪੋਰਟ ਸਾਹਮਣੇ ਆਈ ਹੈ, ਜਿਸ 'ਚ ਇਹ ਪਤਾ ਲੱਗਾ ਹੈ ਕਿ ਲੁਧਿਆਣਾ ਦੇ ਮੁਕਾਬਲੇ ਜਲੰਧਰ 'ਚ ਕੋਰੋਨਾ ਵਾਇਰਸ ਦੀ ਰਫ਼ਤਾਰ ਸਭ ਤੋਂ ਦੁੱਗਣੀ ਹੈ।

ਅਧਿਕਾਰਤ ਅੰਕੜਿਆਂ ਦੇ ਵਿਸ਼ਲੇਸ਼ਣ ਮੁਤਾਬਕ ਭਾਵੇਂ ਲੁਧਿਆਣਾ ਪੰਜਾਬ 'ਚੋਂ ਕੋਰੋਨਾ ਦੇ ਮਾਮਲਿਆਂ 'ਚ ਪਹਿਲੇ ਨੰਬਰ 'ਤੇ ਹਨ ਪਰ ਕੋਰੋਨਾ ਲਾਗ ਦੀ ਬੀਮਾਰੀ ਦੀ ਗੰਭੀਰਤਾ ਨੂੰ ਵੇਖਦੇ ਹੋਏ ਜਲੰਧਰ ਸ਼ਹਿਰ ਹੌਟਸਪਾਟ ਦੇ ਰੂਪ 'ਚ ਉੱਭਰ ਕੇ ਸਾਹਮਣੇ ਆਇਆ ਹੈ। 26 ਅਗਸਤ ਤੱਕ ਜਲੰਧਰ ਜ਼ਿਲ੍ਹੇ 'ਚ ਪ੍ਰਤੀ ਲੱਖ ਆਬਾਦੀ 'ਤੇ ਲੁਧਿਆਣਾ 'ਚ ਦੁੱਗਣੇ ਤੋਂ ਵੀ ਵੱਧ ਸਨ। ਜਲੰਧਰ ਜ਼ਿਲ੍ਹੇ 'ਚ 5,817 ਅਤੇ ਲੁਧਿਆਣਾ 'ਚ 10,147 ਕੇਸ ਦਰਜ ਹੋਏ ਸਨ ਜਦਕਿ ਲੁਧਿਆਣਾ 'ਚ ਹਰ ਇਖ ਲੱਖ ਲੋਕਾਂ 'ਤੇ 407.4 ਮਾਮਲੇ ਸਨ ਜਦਕਿ ਜਲੰਧਰ 'ਚ 976.8 ਮਾਮਲੇ ਸਨ। ਇਸ ਸੂਚੀ ਚ ਤੀਜੇ ਸਥਾਨ 'ਤੇ ਅੰਮ੍ਰਿਤਸਰ ਆਉਂਦਾ ਹੈ, ਜਿਸ ਦਾ 3,612 ਦੇ ਕੁੱਲ ਪਾਜ਼ੇਟਿਵ ਪ੍ਰਤੀ ਲੱਖ ਆਬਾਦੀ ਦੇ ਮਾਮਲਿਆਂ 'ਚ (584.9) 'ਤੇ ਦੂਜੇ ਨੰਬਰ 'ਤੇ ਹੈ।
ਪੰਜਾਬ ਕੋਵਿਡ-19 ਦੀ ਸਥਿਤੀ ਮੁਤਾਬਕ 26 ਅਗਸਤ ਤੱਕ ਲੁਧਿਆਣਾ ਅਤੇ ਜਲੰਧਰ 'ਚ 1.37 ਲੱਖ ਨਮੂਨੇ ਲਏ ਗਏ ਸਨ ਜਦਕਿ ਅੰਮ੍ਰਿਤਸਰ 'ਚ 77,240 ਨਮੂਨੇ ਲਏ ਗਏ ਸਨ।

ਸੂਬੇ 'ਚ ਟੈਸਟਿੰਗ 'ਚ ਤੇਜ਼ੀ ਲਿਆਉਣ ਦੀ ਲੋੜ
ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਕੋਰੋਨਾ ਦੀ ਗੰਭੀਰਤਾ ਨੂੰ ਵੇਖਦੇ ਹੋਏ ਸੂਬੇ 'ਚ ਟੈਸਟਿੰਗ 'ਚ ਤੇਜ਼ੀ ਲਿਆਉਣ ਦੀ ਲੋੜ ਹੈ। ਖਾਸ ਕਰਕੇ ਪਟਿਆਲਾ, ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ 'ਚ ਜ਼ਿਆਦਾ ਕੇਸ ਸਾਹਮਣੇ ਆ ਰਹੇ ਹਨ। ਇਨ੍ਹਾਂ ਸ਼ਹਿਰਾਂ 'ਚ ਸੈਂਪਲਿੰਗ ਅਤੇ ਟੈਸਟਿੰਗ ਸਭ ਤੋਂ ਵੱਧ ਜ਼ਰੂਰੀ ਹੈ ਕਿਉਂਕਿ ਰਿਪੋਰਟ ਆਉਣ ਤੋਂ ਬਾਅਦ ਮਰੀਜ਼ ਦਾ ਇਲਾਜ ਪਹਿਲਾਂ ਸ਼ੁਰੂ ਕਰ ਦਿੱਤਾ ਜਾਂਦਾ ਹੈ। ਇਸ ਸਮੇਂ ਪੰਜਾਬ ਸਰਕਾਰ ਦੇ ਕੋਲ ਪ੍ਰਤੀ ਦਿਨ 24 ਹਜ਼ਾਰ ਟੈਸਟ ਕਰਨ ਦੀ ਸਮਰੱਥਾ ਹੈ ਅਤੇ ਅਗਲੇ ਹਫ਼ਤੇ ਤੱਕ 30 ਹਜ਼ਾਰ ਪ੍ਰੀਖਣਾਂ ਦਾ ਮੀਲ ਦਾ ਪੱਥਰ ਹਾਸਲ ਕਰਨ ਦਾ ਮਕਸਦ ਹੈ। ਇਸ ਦੇ ਲਈ ਬੀਤੇ ਦਿਨੀਂ ਮੁੱਖ ਮੰਤਰੀ ਵੱਲੋਂ ਮੋਬਾਇਲ ਟੈਸਟਿੰਗ ਕਲੀਨਿਕ ਅਤੇ ਐਂਬੂਲੈਂਸ ਨੂੰ ਹਰੀ ਝੰਡੀ ਦਿੱਤੀ ਗਈ ਹੈ, ਜਿਸ ਨਾਲ ਦੂਰ ਦੇ ਪੇਂਡੂ ਖੇਤਰਾਂ ਦੇ ਲੋਕਾਂ ਦੀ ਜਾਂਚ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ 'ਚ ਮਰੀਜ਼ਾਂ ਦੇ ਘਰਾਂ ਤੋਂ ਰੋਜ਼ਾਨਾ ਇਕ ਹਜ਼ਾਰ ਤੋਂ ਵੱਧ ਨਮੂਨੇ ਲੈਣ ਦੀ ਸਮਰੱਥਾ ਹੈ।

PunjabKesari
ਪੰਜਾਬ ਸਿਹਤ ਅਤੇ ਭਲਾਈ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਕਿਹਾ ਕਿ ਅਸੀਂ ਪਟਿਆਲਾ, ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ 'ਚ ਟੈਸਟ ਵਧਾ ਰਹੇ ਹਨ। ਸਾਡੇ ਕੋਲ ਰਾਜ ਭਰ 'ਚ 35 ਮੋਬਾਇਲ ਯੂਨਿਟਾਂ ਹਨ। ਅਸੀਂ ਇਨ੍ਹਾਂ ਇਕਾਈਆਂ ਨੂੰ ਮੁੜ ਜਾਰੀ ਕਰ ਰਹੇ ਹਾਂ। ਇਨ੍ਹਾਂ ਚਾਰ ਜ਼ਿਲ੍ਹਿਆਂ 'ਤੇ ਧਿਆਨ ਕੇਂਦਰਤ ਕਰਦੇ ਹੋਏ ਨਮੂਨਿਆਂ ਨੂੰ ਦੁੱਗਣਾ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਨੀਵਾਰ ਨੂੰ ਫੀਲਡ ਅਧਿਕਾਰੀਆਂ ਦੇ ਨਾਲ ਮੀਟਿੰਗ ਹੋ ਰਹੀ ਹੈ, ਜਿਸ ਦੌਰਾਨ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਪੁੱਛਿਆ ਜਾਵੇਗਾ ਕਿ ਕੀ ਟੈਸਟਿੰਗ ਨੂੰ ਦੁੱਗਣਾ ਕਰਨ 'ਚ ਕੋਈ ਸਮੱਸਿਆ ਤਾਂ ਨਹੀਂ ਹੈ।


shivani attri

Content Editor

Related News