ਢਿੱਲ ਮਿਲਣ ਦੇ ਪਹਿਲੇ ਹੀ ਦਿਨ ਜਲੰਧਰ ''ਚ ਟ੍ਰੈਫਿਕ ਨਿਯਮਾਂ ਦੀਆਂ ਉੱਡੀਆਂ ਧੱਜੀਆਂ (ਤਸਵੀਰਾਂ)
Tuesday, Jun 02, 2020 - 12:21 PM (IST)
ਜਲੰਧਰ (ਵਰੁਣ)— ਤਾਲਾਬੰਦੀ-4 'ਚ ਮਿਲੀ ਢਿੱਲ ਦੇ ਪਹਿਲੇ ਹੀ ਦਿਨ ਲੋਕਾਂ ਨੇ ਟ੍ਰੈਫਿਕ ਨਿਯਮਾਂ ਦੀਆਂ ਰੱਜ ਕੇ ਧੱਜੀਆਂ ਉੱਡਾਈਆਂ, ਜਿਸ ਕਾਰਨ ਥਾਂ-ਥਾਂ ਜਾਮ ਵਾਲੀ ਸਥਿਤੀ ਬਣੀ ਰਹੀ। ਟ੍ਰੈਫਿਕ ਦਾ ਮੁੱਖ ਕਾਰਨ ਸ਼ਹਿਰ ਦੀਆਂ ਸੜਕਾਂ 'ਤੇ ਯੈਲੋ ਲਾਈਨਾਂ ਦੇ ਕਾਫੀ ਬਾਹਰ ਖੜ੍ਹੀਆਂ ਕੀਤੀਆਂ ਗਈਆਂ ਗੱਡੀਆਂ ਸਨ। ਢਿੱਲ ਮਿਲਣ ਤੋਂ ਬਾਅਦ ਵਾਹਨ ਤਾਂ ਸੜਕਾਂ 'ਤੇ ਪਹਿਲਾਂ ਵਾਂਗ ਹੀ ਨਿਕਲਣ ਲੱਗੇ ਪਰ ਨੋ-ਪਾਰਕਿੰਗ 'ਚ ਅਤੇ ਯੈਲੋ ਲਾਈਨ ਦੇ ਬਾਹਰ ਗੱਡੀਆਂ ਖੜ੍ਹੀਆਂ ਹੋਣ ਕਾਰਨ ਜਾਮ ਵਾਲੀ ਸਥਿਤੀ ਬਣ ਗਈ।
ਇਹ ਵੀ ਪੜ੍ਹੋ: ਜ਼ਿਲ੍ਹਾ ਕਪੂਰਥਲਾ ਹੋਇਆ 'ਕੋਰੋਨਾ' ਮੁਕਤ, ਆਖਰੀ ਮਰੀਜ਼ ਠੀਕ ਹੋ ਕੇ ਪਰਤਿਆ ਘਰ
ਸ਼੍ਰੀ ਰਾਮ ਚੌਕ ਤੋਂ ਭਗਵਾਨ ਵਾਲਮੀਕਿ ਚੌਕ ਤੱਕ ਲੋਕਾਂ ਨੇ ਆਪਣੀਆਂ ਗੱਡੀਆਂ ਯੈਲੋ ਲਾਈਨਾਂ ਦੇ ਬਾਹਰ ਹੀ ਖੜ੍ਹੀਆਂ ਕਰ ਦਿੱਤੀਆਂ, ਇਸੇ ਤਰ੍ਹਾਂ ਦੀ ਸਥਿਤੀ ਸ਼ਹਿਰ ਦੇ ਹੋਰ ਇਲਾਕਿਆਂ ਅਤੇ ਚੌਂਕਾਂ 'ਚ ਵੇਖਣ ਨੂੰ ਮਿਲੀ। ਟ੍ਰੈਫਿਕ ਪੁਲਸ ਨੇ ਇਨ੍ਹਾਂ ਗੱਡੀ ਚਾਲਕਾਂ 'ਤੇ ਕਾਰਵਾਈ ਕਰਨ ਲਈ ਫਿਲਹਾਲ ਆਪਣੀਆਂ ਟੋਅ ਵੈਨ ਨੂੰ ਸੜਕਾਂ 'ਤੇ ਨਾ ਉਤਾਰਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ 'ਕੋਰੋਨਾ' ਦਾ ਤਾਂਡਵ, ਇਕੋ ਪਰਿਵਾਰ ਦੇ 7 ਮੈਂਬਰਾਂ ਸਣੇ 10 ਨਵੇਂ ਕੇਸ ਮਿਲੇ
ਇਸ ਸਬੰਧੀ ਏ. ਡੀ. ਸੀ. ਪੀ. ਟ੍ਰੈਫਿਕ ਗਣੇਸ਼ ਕੁਮਾਰ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਯੈਲੋ ਲਾਈਨ ਦੇ ਬਾਹਰ ਅਤੇ ਨੋ-ਪਾਰਕਿੰਗ 'ਚ ਖੜ੍ਹੀਆਂ ਗੱਡੀਆਂ ਦੇ ਚਲਾਨ ਕੱਟੇ ਜਾਣਗੇ ਤਾਂ ਕਿ ਲੋਕ ਭਵਿੱਖ 'ਚ ਅਜਿਹੀ ਗਲਤੀ ਨਾ ਕਰਨ। ਉਨ੍ਹਾਂ ਕਿਹਾ ਕਿ ਅਜੇ ਟੋਅ ਵੈਨ ਨੂੰ ਫੀਲਡ 'ਚ ਨਹੀਂ ਉਤਾਰਿਆ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਗੱਡੀਆਂ ਨੂੰ ਸਹੀ ਢੰਗ ਨਾਲ ਖੜ੍ਹੀਆਂ ਕਰਨ ਤਾਂ ਕਿ ਜਾਮ ਵਾਲੀ ਸਥਿਤੀ ਨਾ ਬਣੇ। ਤਾਲਾਬੰਦੀ ਤੋਂ ਪਹਿਲਾਂ ਟ੍ਰੈਫਿਕ ਪੁਲਸ ਵੱਖ-ਵੱਖ ਟੀਮਾਂ ਬਣਾ ਕੇ ਸ਼ਹਿਰ ਵਿਚ ਹਰ ਰੋਜ਼ 60 ਤੋਂ 65 ਗੱਡੀਆਂ ਟੋਅ ਕਰਦੀ ਸੀ।
ਇਹ ਵੀ ਪੜ੍ਹੋ: ਜਲੰਧਰ: ਨਕੋਦਰ 'ਚ ਵੱਡੀ ਵਾਰਦਾਤ, ਅਣਪਛਾਤਿਆਂ ਨੇ ਨੌਜਵਾਨ ਨੂੰ ਮਾਰੀ ਗੋਲੀ