ਰੂਪਨਗਰ ''ਚੋਂ 3 ਹੋਰ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ ਮਿਲੇ
Sunday, May 10, 2020 - 05:14 PM (IST)
ਰੂਪਨਗਰ (ਸੱਜਣ ਸੈਣੀ)— ਜ਼ਿਲਾ ਰੂਪਨਗਰ 'ਚੋਂ ਕੋਰੋਨਾ ਵਾਇਰਸ ਦੇ ਤਿੰਨ ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਹੁਣ ਰੂਪਨਗਰ 'ਚ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 24 ਤੱਕ ਪਹੁੰਚ ਗਈ ਹੈ। ਡੀ. ਸੀ. ਸੋਨਾਲੀ ਗਿਰੀ ਤੋਂ ਮਿਲੀ ਜਾਣਕਾਰੀ ਮੁਤਾਬਕ ਸਾਹਮਣੇ ਆਏ ਇਨ੍ਹਾਂ ਮਰੀਜ਼ਾਂ 'ਚੋਂ ਇਕ 50 ਸਾਲ ਦਾ ਵਿਅਕਤੀ ਹੈ, ਜਿਸ ਨੂੰ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਪੀਪਲ ਮਾਜਰਾ 'ਚ ਬਣਾਏ ਗਏ ਇਕਾਂਤਵਾਸ ਸੈਂਟਰ 'ਚ ਰੱਖਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਕਤ ਵਿਅਕਤੀ ਮੱਧ ਪ੍ਰਦੇਸ਼ ਤੋਂ ਵਾਪਸ ਆਇਆ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ 'ਕੋਰੋਨਾ' ਕਾਰਨ ਚੌਥੀ ਮੌਤ, ਮਰਨ ਤੋਂ ਬਾਅਦ ਵਿਅਕਤੀ ਦੀ ਰਿਪੋਰਟ ਆਈ ਪਾਜ਼ੇਟਿਵ
ਇਸ ਦੇ ਇਲਾਵਾ ਦੋ ਨਵੇਂ ਮਾਮਲੇ ਰੂਪਨਗਰ ਸਿਟੀ 'ਚੋਂ ਹਨ ਜਿਨ੍ਹਾਂ 'ਚ ਇਕ 56 ਸਾਲ ਦਾ ਵਿਅਕਤੀ ਅਤੇ 22 ਸਾਲ ਦੀ ਲੜਕੀ ਹੈਲਥ ਵਰਕਰ ਸ਼ਾਮਲ ਹੈ। ਇਨ੍ਹਾਂ ਨੂੰ ਰੂਪਨਗਰ ਸਿਵਲ ਹਸਪਤਾਲ 'ਚ ਕੁਆਰੰਟਾਈਨ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲੇ 'ਚੋਂ 699 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਣ 'ਤੋਂ 596 ਸੈਂਪਲ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 83 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਇਸ ਦੇ ਇਲਾਵਾ 2 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 1 ਕੋਰੋਨਾ ਪੀੜਤ ਪਿੰਡ ਚਿਤਾਮਲੀ ਦਾ ਸੀ, ਜੋ ਕਿ ਜ਼ਿਲੇ 'ਚੋਂ ਪਹਿਲਾ ਕੋਰੋਨਾ ਮਰੀਜ਼ ਪਾਇਆ ਗਿਆ ਸੀ। ਇਸ ਦੀ ਅਪ੍ਰੈਲ ਮਹੀਨੇ 'ਚ ਮੌਤ ਹੋ ਗਈ ਸੀ। ਹੁਣ ਰੂਪਨਗਰ 'ਚ ਕੁੱਲ 24 ਪਾਜ਼ੇਟਿਵ ਕੇਸ ਹੋ ਗਏ ਹਨ ਅਤੇ ਇਨ੍ਹਾਂ ਨੂੰ 21 ਕੇਸ ਐਕਟਿਵ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ: 'ਕੋਰੋਨਾ' ਨੂੰ ਭੁੱਲ ਕੇ ਸਿਰਫ ਪਿੰਡ ਜਾਣ ਦੀ ਜ਼ਿੱਦ 'ਤੇ ਅੜ੍ਹੇ ਮਜ਼ਦੂਰ, ਭੁੱਖੇ ਢਿੱਡ ਇੰਝ ਬਿਤਾ ਰਹੇ ਨੇ ਦਿਨ
ਇਹ ਵੀ ਪੜ੍ਹੋ: ਕਪੂਰਥਲਾ 'ਚ ਡਾਕਟਰ ਤੇ ਦੋ ਪੁਲਸ ਮੁਲਾਜ਼ਮਾਂ ਦੀ 'ਕੋਰੋਨਾ' ਰਿਪੋਰਟ ਆਈ ਪਾਜ਼ੇਟਿਵ