ਰੂਪਨਗਰ ਜ਼ਿਲ੍ਹੇ ’ਚ ਕੋਰੋਨਾ ਦਾ ਧਮਾਕਾ, 43 ਪਾਜ਼ੇਟਿਵ ਕੇਸ ਆਏ ਸਾਹਮਣੇ
Monday, Aug 17, 2020 - 07:27 PM (IST)
ਰੂਪਨਗਰ (ਸੱਜਣ ਸੈਣੀ)— ਪੰਜਾਬ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਰੂਪਨਗਰ ਜ਼ਿਲ੍ਹੇ ’ਚ ਅੱਜ ਉਸ ਸਮੇਂ ਕੋਰੋਨਾ ਦਾ ਧਮਾਕਾ ਹੋ ਗਿਆ ਜਦੋਂ ਇਥੇ ਇਕੱਠੇ 43 ਪਾਜ਼ੇਟਿਵ ਕੇਸ ਪਾਏ ਗਏ।
ਇਹ ਵੀ ਪੜ੍ਹੋ: ਬਠਿੰਡਾ ਦੇ SSP ਭੁਪਿੰਦਰ ਸਿੰਘ ਵਿਰਕ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ, ਪਈਆਂ ਭਾਜੜਾਂ
ਸਿਵਲ ਸਰਜਨ ਡਾ. ਐੱਚ. ਐੱਨ. ਸ਼ਰਮਾ ਵੱਲੋਂ ਸਾਂਝੀ ਕੀਤੀ ਜਾਣਕਾਰੀ ਦੇ ਅਨੁਸਾਰ ਹੁਣ ਜ਼ਿਲ੍ਹਾ ਰੂਪਨਗਰ ’ਚ ਇਕੱਠੇ ਹੀ 43 ਮਾਮਲੇ ਕੋਰੋਨਾ ਪਾਜ਼ੇਟਿਵ ਆਏ ਹਨ। ਅੱਜ ਦੇ ਮਿਲੇ ਪਾਜ਼ੇਟਿਵ ਕੇਸਾਂ ’ਚ 11 ਮਾਮਲੇ ਰੂਪਨਗਰ ਦੇ, 04 ਸ੍ਰੀ ਆਨੰਦਪੁਰ ਸਾਹਿਬ ਦੇ 18 ਮਾਮਲੇ ਭਰਤਗੜ ਦੇ, ਇਕ ਮਾਮਲਾ ਕੀਰਤਪੁਰ ਸਾਹਿਬ, ਇਕ ਮਾਮਲਾ ਸ੍ਰੀ ਚਮਕੌਰ ਸਾਹਿਬ ਦਾ, 04 ਕੇਸ ਨੰਗਲ ਦੇ, 02 ਮਾਮਲੇ ਮੋਰਿੰਡਾ ਦੇ ਹਨ। ਇਸ ਤੋਂ ਇਲਾਵਾ 25 ਪੁਰਾਣੇ ਪਾਜ਼ੇਟਵਿ ਕੇਸ ਰਿਕਵਰ ਵੀ ਹੋਏ ਹਨ । ਰੂਪਨਗਰ ’ਚ ਇਕੱਠੇ ਹੀ 11 ਕੋਰੋਨਾ ਪਾਜ਼ੇਟਿਵ ਕੇਸ ਆਉਣ ਦੇ ਬਾਅਦ ਗਿਆਨੀ ਜ਼ੈਲ ਸਿੰਘ ਨਗਰ ਨੂੰ ਮਾਈਕ੍ਰੋ ਕੰਟੋਨਮੈਂਟ ਏਰੀਆ ਐਲਾਨਿਆ ਗਿਆ ਹੈ ।
ਇਹ ਵੀ ਪੜ੍ਹੋ: ਹੁਸ਼ਿਆਰਪੁਰ: ਰਿਹਾਇਸ਼ੀ ਇਲਾਕੇ 'ਚ ਖੜ੍ਹੀ ਬਲੈਰੋ ਗੱਡੀ 'ਚ ਅਚਾਨਕ ਮਚੇ ਅੱਗ ਦੇ ਭਾਂਬੜ, ਪਿਆ ਭੜਥੂ
ਜ਼ਿਲ੍ਹੇ ’ਚ 43 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਜ਼ਿਲ੍ਹੇ ’ਚ ਐਕਟਿਵ ਕੇਸਾਂ ਦੀ ਗਿਣਤੀ 155 ਹੋ ਗਈ ਹੈ ਅਤੇ ਜ਼ਿਲ੍ਹੇ ’ਚ ਕੁਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 513 ਹੋ ਚੁੱਕੀ ਹੈ। ਜ਼ਿਲ੍ਹੇ ’ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 9 ਤੱਕ ਪਹੁੰਚ ਚੁੱਕੀ ਹੈ। 349 ਮਾਮਲੇ ਰਿਕਵਰ ਵੀ ਹੋ ਚੁੱਕੇ ਹਨ। ਜ਼ਿਲ੍ਹੇ ’ਚ ਲਏ ਗਏ 27495 ਸੈਪਲਾਂ ’ਚੋਂ 26673 ਸੈਪਲਾਂ ਦੀ ਰਿਪੋਰਟ ਨੈਗਟਿਵ ਹੈ ਅਤੇ 377 ਸੈਪਲਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ।
ਇਹ ਵੀ ਪੜ੍ਹੋ: ਜਲੰਧਰ: ਗੁਰਦੁਆਰਾ ਸਾਹਿਬ ਦੇ ਬਾਹਰ ਤੇਜ਼ ਰਫ਼ਤਾਰ ਕਾਰ ਨੇ ਦਰੜੀ ਸੰਗਤ, ਹਾਦਸਾ ਵੇਖ ਘਬਰਾਏ ਲੋਕ