ਕੋਰੋਨਾ ਖਿਲਾਫ ਜੰਗ: ਹੁਣ ਪੰਜਾਬ ''ਚ 20 ਦੀ ਸ਼ਾਮ ਨੂੰ ''ਬੋਲੇ ਸੋ ਨਿਹਾਲ'' ਸਣੇ ''ਹਰ-ਹਰ ਮਹਾਦੇਵ'' ਦੇ ਲੱਗਣਗੇ ਜੈਕਾਰੇ
Saturday, Apr 18, 2020 - 08:24 PM (IST)
ਜਲੰਧਰ—ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਜਨਤਾ ਨੂੰ 20 ਤਰੀਕ ਦੀ ਸ਼ਾਮ 6 ਵਜੇ ਘਰਾਂ 'ਚ ਰਹਿ ਕੇ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਅਤੇ 'ਹਰ-ਹਰ ਮਹਾਦੇਵ' ਦੇ ਜੈਕਾਰੇ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹਾ ਕਰਕੇ ਸੂਬੇ 'ਚ ਆ ਰਹੀਆਂ ਦਿੱਕਤਾਂ ਨੂੰ ਕੇਂਦਰ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣਾ ਚਾਹੁੰਦੇ ਹਨ। ਜਾਖੜ ਨੇ ਕਿਹਾ ਕਿ 20 ਤਰੀਕ ਨੂੰ ਸੂਬੇ ਦੇ ਸਾਰੇ ਲੋਕ ਘਰਾਂ 'ਚ ਰਹਿ ਕੇ ਜੈਕਾਰੇ ਲਗਾ ਕੇ ਇਕਜੁੱਟਤਾ ਦੀ ਪਛਾਣ ਦੇਣਗੇ।
ਇਹ ਵੀ ਪੜ੍ਹੋ: ਉੱਚ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੀ ਇਕ ਨਿੱਜੀ ਯੂਨੀਵਰਸਿਟੀ ਨੂੰ ਨੋਟਿਸ ਜਾਰੀ
ਸੁਨੀਲ ਜਾਖੜ ਨੇ ਕਿਹਾ ਕਿ ਇਸ ਸਮੇਂ ਅਸੀਂ ਕੋਵਿਡ-19 ਬੀਮਾਰੀ ਖਿਲਾਫ ਮਨੁੱਖੀ ਇਤਿਹਾਸ ਦੀ ਸਭ ਤੋਂ ਵੱਡੀ ਜੰਗ ਲੜ ਰਹੇ ਹਾਂ। ਇਹ ਇਕ ਕੁਦਰਤੀ ਆਫਤ ਹੈ, ਜੋ ਸਾਡੇ ਸਭ 'ਤੇ ਆ ਗਈ ਹੈ, ਜਿਸ ਦਾ ਸਾਨੂੰ ਚਿੱਤ-ਚੇਤਾ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਪੰਜਾਬ ਨੇ ਇਸ ਬੀਮਾਰੀ ਨੂੰ ਹਰਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ 'ਚ ਆਪਣੀ ਸਮਰੱਥਾ ਨੂੰ ਪਛਾਣਿਆ ਹੈ ਅਤੇ ਅਸੀਂ ਇਸ ਦੇ ਪ੍ਰਸਾਰ ਨੂੰ ਕਾਫੀ ਹੱਦ ਤੱਕ ਕਾਬੂ ਪਾਉਣ 'ਚ ਸਫਲ ਹੋਏ ਹਾਂ।
ਇਹ ਵੀ ਪੜ੍ਹੋ: ਕੋਰੋਨਾ : ਪੰਜਾਬ ਦੇ 30,567 ਪੁਲਸ ਜਵਾਨਾਂ ਦਾ ਹੋਇਆ ਚੈੱਕਅਪ, ਜਾਪਾਨੀ ਮਸ਼ੀਨਾਂ ਨਾਲ ਸੈਨੇਟਾਈਜ਼ ਹੋ ਰਹੇ 'ਨਾਕੇ'
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੀ ਚੜ੍ਹਦੀਕਲਾਂ ਲਈ ਪਹਿਲ ਕਮਦੀ ਕਰਦਿਆਂ ਕਈ ਵਡਮੁੱਲੇ ਕਦਮ ਚੁੱਕੇ ਗਏ ਹਨ। ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਤੱਕ ਲਗਾਤਾਰ ਇਹ ਮੰਗ ਚੁੱਕੀ ਜਾ ਰਹੀ ਹੈ ਕਿ ਇਸ ਮੁਸ਼ਕਿਲ ਘੜੀ 'ਚ ਕੇਂਦਰ ਸਰਕਾਰ ਸੂਬਿਆਂ ਦੀ ਮਦਦ ਕਰੇ ਤਾਂ ਜੋ ਉਹ ਇਸ ਔਖੇ ਸਮੇਂ 'ਚ ਜਿੰਨਾ ਆਰਥਿਕ ਔਕੜਾਂ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਨੂੰ ਬਚਿਆ ਜਾ ਸਕੇ।
ਇਹ ਵੀ ਪੜ੍ਹੋ: ਕਪੂਰਥਲਾ ਦੇ ਵਿਅਕਤੀ ਦੀ ਅਮਰੀਕਾ ''ਚ ਕੋਰੋਨਾ ਵਾਇਰਸ ਕਾਰਨ ਮੌਤ
ਉਨ੍ਹਾਂ ਕਿਹਾ ਕਿ ਇਸ ਲਈ ਉਹ ਸਾਰਿਆਂ ਨੂੰ ਅਪੀਲ ਕਰਦੇ ਹਨ ਕਿ 20 ਅਪ੍ਰੈਲ ਦੀ ਸ਼ਾਮ 6 ਵਜੇ ਆਪਣੇ ਘਰਾਂ ਦੇ ਅੰਦਰ ਰਹਿੰਦੇ ਹੋਏ ਸਾਰੇ ਲੋਕ ਡਾਕਟਰੀ ਅਮਲੇ, ਪੁਲਸ ਵਿਭਾਗ, ਸਫਾਈ ਕਰਮਚਾਰੀਆਂ, ਸਮਾਜ ਸੇਵੀਆਂ ਅਤੇ ਹੋਰ ਸਾਰੇ ਵਿਭਾਗਾਂ ਦਾ ਤਹਿ ਦਿਲੋਂ ਧੰਨਵਾਦ ਕਰਨ ਲਈ 'ਬੋਲੇ ਸੋ ਨਿਹਾਲ', ਦੇ ਜੈਕਾਰੇ ਬੁਲਾਉਣ ਅਤੇ 'ਹਰ-ਹਰ ਮਹਾਦੇਵ' ਦਾ ਜੈ ਘੋਸ਼ ਕਰਨ।
ਜ਼ਿਕਰਯੋਗ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਤੋਂ ਪਹਿਲਾਂ 22 ਮਾਰਚ ਦੀ ਸ਼ਾਮ 5 ਵਜੇ ਆਪਣੇ ਘਰ ਦੇ ਦਰਵਾਜ਼ਿਆਂ 'ਤੇ, ਖਿੜਕੀ ਦੇ ਕੋਲ ਜਾਂ ਬਾਲਕਨੀ 'ਚ ਖੜ੍ਹੇ ਹੋ ਕੇ ਤਾਲੀ ਵਜਾ ਕੇ ਡਾਕਟਰੀ ਅਮਲੇ, ਪੁਲਸ ਵਿਭਾਗ, ਸਫਾਈ ਕਰਮਚਾਰੀਆਂ, ਸਮਾਜ ਸੇਵੀਆਂ ਅਤੇ ਹੋਰ ਸਾਰੇ ਵਿਭਾਗਾਂ ਦਾ ਤਹਿ ਦਿਲੋਂ ਧੰਨਵਾਦ ਕਰਨ ਲਈ ਅਪੀਲ ਕੀਤੀ ਸੀ।
ਇਹ ਵੀ ਪੜ੍ਹੋ: ਜਲੰਧਰ: ਕਰਫਿਊ ''ਚ ਕੀਤਾ ਅਜਿਹਾ ਸਾਦਾ ਵਿਆਹ ਕਿ ਬਣ ਗਿਆ ਚਰਚਾ ਦਾ ਵਿਸ਼ਾ