ਕੋਰੋਨਾ ਵਾਇਰਸ ਫੈਲਾਉਣ ਲਈ ਐੱਨ. ਆਰ. ਆਈਜ਼ ਨੂੰ ਦੋਸ਼ੀ ਠਹਿਰਾਉਣਾ ਗਲਤ : ਕੈਪਟਨ
Saturday, Apr 04, 2020 - 02:20 PM (IST)
ਜਲੰਧਰ— ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਪੰਜਾਬ ਅਛੂਤਾ ਨਹੀਂ ਹੈ। ਹੁਣ ਤੱਕ ਪੰਜਾਬ 'ਚ 5 ਮੌਤਾਂ ਹੋ ਚੁੱਕੀਆਂ ਹਨ ਅਤੇ ਸੂਬੇ 'ਚ 58 ਦੇ ਕਰੀਬ ਲੋਕ ਕੋਰੋਨਾ ਵਾਇਰਸ ਦੇ ਕੇਸ ਪਾਜ਼ੀਟਿਵ ਪਾਏ ਗਏ ਹਨ। ਲੋਕਾਂ ਨੂੰ ਵਿਨਾਸ਼ਕਾਰੀ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਸਰਕਾਰ ਵੱਲੋਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਫਗਵਾੜਾ ਦੇ ਵਾਸੀ ਦੀ ਅਮਰੀਕਾ 'ਚ 'ਕੋਰੋਨਾ ਵਾਇਰਸ' ਨਾਲ ਮੌਤ
ਕੋਰੋਨਾ ਫੈਲਾਉਣ ਲਈ ਐੱਨ. ਆਰ. ਆਈਜ਼ ਨਹੀਂ ਨੇ ਦੋਸ਼ੀ: ਕੈਪਟਨ
ਪੰਜਾਬ ਦੀ ਗੱਲ ਕਰੀਏ ਤਾਂ ਇਸ ਬੀਮਾਰੀ ਲਈ ਪ੍ਰਵਾਸੀ ਭਾਰਤੀਆਂ ਨੂੰ ਦੋਸ਼ੀਆਂ ਵਜੋਂ ਕਟਿਹਰੇ 'ਚ ਖੜ੍ਹਾ ਕੀਤਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਪਾਸਪੋਰਟ ਵਾਲੇ ਦੀ ਬੀਮਾਰੀ ਰਾਸ਼ਨ ਕਾਰਡ ਵਾਲਿਆਂ ਨੂੰ ਲੱਗ ਗਈ ਹੈ। ਪ੍ਰਤੀਨਿਧੀ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐੱਨ. ਆਰ. ਆਈਜ਼ ਦੇ ਉੱਪਰ ਲੱਗ ਰਹੇ ਦੋਸ਼ਾਂ ਨੂੰ ਗਲਤ ਠਹਿਰਾਇਆ ਹੈ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ ਤੋਂ ਆਉਣ ਵਾਲੇ ਐੱਨ. ਆਰ. ਆਈਜ਼ ਨੂੰ ਕੀ ਪਤਾ ਕਿ ਉਹ ਇਨਫੈਕਟਿਡ ਹਨ। ਇਸ ਬੀਮਾਰੀ ਲਈ ਐੱਨ. ਆਰ. ਆਈਜ਼ ਪੂਰੀ ਤਰ੍ਹਾਂ ਦੋਸ਼ੀ ਨਹੀਂ ਹਨ। ਪੂਰੀ ਦੁਨੀਆ ਨੂੰ ਕੋਰੋਨਾ ਵਾਇਰਸ ਨੇ ਪ੍ਰਭਾਵਿਤ ਕੀਤਾ ਹੋਇਆ ਹੈ। ਕੈਨੇਡਾ, ਅਮਰੀਕਾ ਅਤੇ ਯੂ. ਕੇ. ਅਤੇ ਯੂਰਪ 'ਚ ਲੋਕ ਇਸ ਬੀਮਾਰੀ ਨਾਲ ਇਨਫੈਕਟਿਡ ਹੋ ਰਹੇ ਹਨ। ਚੀਨ ਤੋਂ ਇਹ ਬੀਮਾਰੀ ਚੱਲੀ ਹੈ ਅਤੇ ਪੂਰੀ ਦੁਨੀਆ 'ਚ ਆਪਣੇ ਪੈਰ ਪਸਾਰ ਲਏ ਹਨ। ਹਵਾ ਚੱਲ ਰਹੀ ਹੈ ਅਤੇ ਅਜਿਹੀ ਸਥਿਤੀ 'ਚ ਕੋਈ ਵੀ ਵਿਅਕਤੀ ਇਨਫੈਕਟਿਡ ਹੋ ਸਕਦਾ ਹੈ, ਇਸ ਲਈ ਕਿਸੇ ਵੀ ਵਿਅਕਤੀ ਨੂੰ ਸਿੱਧੇ ਤੌਰ 'ਤੇ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਹੈ। ਇਹ ਬੀਮਾਰੀ ਕਿਸੇ ਨੂੰ ਵੀ ਕਿਸੇ ਤੋਂ ਵੀ ਲੱਗ ਸਕਦੀ ਹੈ। ਅਸੀਂ ਤਾਂ ਹਮੇਸ਼ਾ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਖੁਸ਼ਹਾਲ ਰਹਿਣ। ਹੁਣ ਹਾਲਾਤ ਹੀ ਅਜਿਹੇ ਬਣ ਗਏ ਹਨ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਅਹਿਮ ਖਬਰ, 'ਕੋਵਾ ਐਪ' ਰਾਹੀਂ ਲਵੋ ਜ਼ਰੂਰੀ ਵਸਤਾਂ ਦੀ ਸਪਲਾਈ
ਅੰਮ੍ਰਿਤਸਰ, ਚੰਡੀਗੜ੍ਹ ਅਤੇ ਦਿੱਲੀ ਏਅਰਪੋਰਟ ਤੋਂ ਡੇਢ ਲੱਖ ਲੋਕ ਪੰਜਾਬ ਆਏ
ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ ਲਿਸਟ ਮੁਤਾਬਕ 95 ਹਜ਼ਾਰ ਲੋਕ ਵਿਦੇਸ਼ਾਂ ਤੋਂ ਅੰਮ੍ਰਿਤਸਰ ਅਤੇ ਚੰਡੀਗੜ੍ਹ ਏਅਰਪੋਰਟ ਦੇ ਮਾਧਿਅਮ ਰਾਹੀਂ ਪੰਜਾਬ ਆਏ ਹਨ ਜਦਕਿ ਦਿੱਲੀ ਏਅਰਪੋਰਟ ਤੋਂ 55 ਹਜ਼ਾਰ ਲੋਕ ਪੰਜਾਬ ਪਹੁੰਚੇ ਹਨ। ਕੁਲ ਮਿਲਾ ਕੇ ਡੇਢ ਲੱਖ ਦੇ ਲਗਭਗ ਐੱਨ. ਆਰ. ਆਈਜ਼ ਪੰਜਾਬ ਆਏ ਹਨ। ਕੇਂਦਰ ਸਰਕਾਰ ਤੋਂ ਮਿਲੀਆਂ ਲਿਸਟਾਂ ਮੁਤਾਬਕ ਪ੍ਰਦੇਸ਼ ਸਰਕਾਰ ਹਰੇਕ ਐੱਨ. ਆਰ. ਆਈ. ਦਾ ਪਤਾ ਲਗਾ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ 'ਚ ਕੁਆਰੰਟਾਈਨ ਕਰ ਰਹੀ ਹੈ। ਪ੍ਰਸ਼ਾਸਨ ਵਲੋਂ ਹਰੇਕ ਉਚਿਤ ਕਦਮ ਉਠਾਉਂਦੇ ਹੋਏ ਇਨ੍ਹਾਂ ਐੱਨ. ਆਰ. ਆਈਜ਼ ਤਕ ਪਹੁੰਚ ਕੀਤੀ ਜਾ ਰਹੀ ਹੈ ਅਤੇ ਸਾਰੇ ਪ੍ਰਸ਼ਾਸਨ ਦੀ ਨਜ਼ਰ 'ਚ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਤਕ ਪੰਜ ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ 'ਚ 3 ਲੋਕ ਵਿਦੇਸ਼ ਤੋਂ ਆਏ ਸਨ।
ਇਹ ਵੀ ਪੜ੍ਹੋ: ਸ੍ਰੀ ਹਰਿਮੰਦਰ ਸਾਹਿਬ, ਗੁ. ਸ਼ਹੀਦ ਗੰਜ ਅਤੇ ਨਾਲ ਲੱਗਦੇ ਗੁਰਦੁਆਰਿਆਂ 'ਚੋਂ ਉੱਡੀਆਂ ਰੌਣਕਾਂ
ਇਹ ਵੀ ਪੜ੍ਹੋ: ਸਸਕਾਰ ਤੋਂ 16 ਦਿਨ ਬਾਅਦ ਵੀ ਨਹੀਂ ਚੁਗੇ ਗਏ ਕੋਰੋਨਾ ਨਾਲ ਮਰੇ ਬਲਦੇਵ ਸਿੰਘ ਦੇ ਫੁੱਲ
ਹਾਲਾਤ 'ਤੇ ਨਿਰਭਰ ਕਰੇਗੀ ਲਾਕਡਾਊਨ ਦੀ ਮਿਆਦ
14 ਅਪ੍ਰੈਲ ਤੋਂ ਬਾਅਦ ਲਾਕਡਾਊਨ ਖਤਮ ਹੋਣ ਨੂੰ ਲੈ ਕੇ ਪੁੱਛੇ ਗਏ ਸਵਾਲ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਸਥਿਤੀ ਕੰਟਰੋਲ 'ਚ ਰਹਿੰਦੀ ਹੈ ਤਾਂ ਲਾਕਡਾਊਨ ਖਤਮ ਹੋ ਸਕਦਾ ਹੈ ਪਰ ਇਸ ਨੂੰ ਲੈ ਕੇ ਫੈਸਲਾ ਕੇਂਦਰ ਸਰਕਾਰ ਦਾ ਹੈ। 14 ਅਪ੍ਰੈਲ ਤੋਂ ਬਾਅਦ ਲਾਕਡਾਊਨ 'ਤੇ ਫੈਸਲਾ ਪ੍ਰਧਾਨ ਮੰਤਰੀ ਲੈਣਗੇ। ਜਿਥੋਂ ਤਕ ਪੰਜਾਬ ਦੀ ਗੱਲ ਹੈ ਤਾਂ ਪਿੰਡਾਂ 'ਚ ਤਾਂ ਲੋਕ ਦੂਜੇ ਪਿੰਡਾਂ ਦੇ ਲੋਕਾਂ ਨੂੰ ਆਪਣੇ ਪਿੰਡ 'ਚ ਨਹੀਂ ਆਉਣ ਦੇ ਰਹੇ ਮਤਲਬ ਕਿ ਸੋਸ਼ਲ ਡਿਸਟੈਂਸ ਬਣੀ ਰਹੇ। ਪੂਰੇ ਪੰਜਾਬ 'ਚ ਪੁਲਸ ਟੂਰਿੰਗ ਕਰ ਰਹੀ ਹੈ।
ਪੂਰੇ ਪੰਜਾਬ ਦੀ ਇਸ 'ਚ ਸ਼ਮੂਲੀਅਤ ਹੈ। 14 ਅਪ੍ਰੈਲ ਲਾਕਡਾਊਨ ਦੀ ਮਿਤੀ ਪ੍ਰਧਾਨ ਮੰਤਰੀ ਨੇ ਰੱਖੀ ਸੀ। 21 ਦਿਨ ਦਾ ਕੁਆਰੰਟਾਈਨ ਸੀ। ਅੱਗੇ ਹਾਲਾਤ ਦੇ ਮੁਤਾਬਕ ਹੀ ਪ੍ਰਧਾਨ ਮੰਤਰੀ ਫੈਸਲਾ ਲੈਣਗੇ ਕਿ ਇਸ ਨੂੰ ਅੱਗੇ ਜਾਰੀ ਰੱਖਣਾ ਹੈ ਜਾਂ ਨਹੀਂ। ਪ੍ਰਧਾਨ ਮੰਤਰੀ ਦੇ ਨਾਲ-ਨਾਲ ਉਹ ਪੰਜਾਬ ਦੇ ਹਾਲਾਤ ਦੇਖਣਗੇ ਅਤੇ ਉਹ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਲਾਕਡਾਊਨ ਨੂੰ ਮੇਨਟੇਨ ਕਰਨ ਤਾਂ ਕਿ ਸਾਨੂੰ 14 ਅਪ੍ਰੈਲ ਤੋਂ ਬਾਅਦ ਲਾਕਡਾਊਨ ਨਾ ਕਰਨਾ ਪਏ। ਅਜੇ 12 ਦਿਨ ਕਰਫਿਊ ਦੇ ਪਏ ਹਨ।
ਇਹ ਵੀ ਪੜ੍ਹੋ: ਭਾਈ ਨਿਰਮਲ ਸਿੰਘ ਦੀ ਧੀ ਕੋਰੋਨਾ ਪਾਜ਼ੀਟਿਵ!
ਹਾਲਾਤ ਮੁਤਾਬਕ ਪਲਾਨ ਤਿਆਰ
ਸਿਵਲ ਹਸਪਤਾਲਾਂ 'ਚ ਉਪਕਰਨਾਂ ਦੀ ਕਮੀ ਨੂੰ ਲੈ ਕੇ ਚੁੱਕੇ ਗਏ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਾਲਾਤ ਮੁਤਾਬਕ ਮੁਕੰਮਲ ਪਲਾਨ ਤਿਆਰ ਕੀਤੇ ਹਨ। ਸਿਹਤ ਵਿਭਾਗ ਕੋਲ 400 ਵੈਂਟੀਲੇਟਰਸ ਮੌਜੂਦ ਹਨ ਅਤੇ ਹੋਰ ਵੈਂਟੀਲੇਟਰਸ ਖੀਰਦਣ ਲਈ ਆਰਡਰ ਦੇ ਦਿੱਤੇ ਗਏ ਹਨ। ਸਭ ਤੋਂ ਵੱਡੀ ਕਮੀ ਟੈਸਟਿੰਗ ਕਿੱਟਾਂ ਦੀ ਸੀ। ਕੇਂਦਰ ਸਰਕਾਰ ਮਨਜ਼ੂਰੀ ਨਹੀਂ ਦੇ ਰਹੀ ਸੀ। ਪਟਿਆਲਾ ਅਤੇ ਅੰਮ੍ਰਿਤਸਰ ਸਥਿਤ ਮੈਡੀਕਲ ਕਾਲਜਾਂ ਅਤੇ ਪੀ. ਜੀ. ਈ. 'ਚ ਹੀ ਮੈਡੀਕਲ ਟੈਸਟ ਦੀ ਮਨਜ਼ੂਰੀ ਸੀ। ਪੰਜਾਬ ਦੀ 2 ਕਰੋੜ 80 ਲੱਖ ਆਬਾਦੀ ਲਈ ਤਿੰਨ ਹੀ ਥਾਵਾਂ 'ਤੇ ਮੈਡੀਕਲ ਟੈਸਟ ਦੀ ਸਹੂਲਤ ਹੋਣ ਨਾਲ ਸਾਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਵੀਰਵਾਰ ਸ਼ਾਮ ਨੂੰ ਕੇਂਦਰ ਸਰਕਾਰ ਨੇ ਮੈਨਿਊਲ ਟੈਸਟਿੰਗ ਕਿੱਟਾਂ ਦੀ ਇਜਾਜ਼ਤ ਦੇ ਦਿੱਤੀ ਹੈ ਅਤੇ ਇਜਾਜ਼ਤ ਮਿਲਦੇ ਹੀ ਪੰਜਾਬ ਸਰਕਾਰ ਨੇ ਛੋਟੀਆਂ ਕਿੱਟਾਂ ਦਾ ਆਰਡਰ ਦੇ ਦਿੱਤਾ ਹੈ। ਟੈਸਟ ਕਿੱਟਾਂ ਆਉਂਦੇ ਹੀ ਸਾਰੇ ਜ਼ਿਲਿਆਂ 'ਚ ਭੇਜ ਦਿੱਤੀਆਂ ਜਾਣਗੀਆਂ। ਸਾਰੀਆਂ ਥਾਵਾਂ 'ਤੇ ਟੈਸਟ ਹੋਣੇ ਸ਼ੁਰੂ ਹੋ ਜਾਣਗੇ।
ਇਹ ਵੀ ਪੜ੍ਹੋ: ਫਰੀਦਕੋਟ 'ਚ ਕੋਰੋਨਾ ਵਾਇਰਸ ਦੀ ਦਸਤਕ, 35 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ
ਟੈਸਟ ਵਧਾਉਣ ਲਈ ਪੰਜਾਬ ਸਰਕਾਰ ਪਹਿਲਾਂ ਹੀ ਕੇਂਦਰ ਸਰਕਾਰ ਨੂੰ ਕਹਿੰਦੀ ਆ ਰਹੀ ਹੈ
ਪੰਜਾਬ ਦੇ ਸਿਵਲ ਹਸਪਤਾਲਾਂ 'ਚ ਬਹੁਤ ਹੀ ਘੱਟ ਟੈਸਟ ਹੋ ਰਹੇ ਹਨ ਅਤੇ ਲੋਕਾਂ 'ਚ ਇਹ ਚਰਚਾ ਹੈ ਕਿ ਅਜੇ ਤਾਂ ਟੈਸਟ ਹੀ ਨਹੀਂ ਹੋ ਰਹੇ ਪਰ ਜਦੋਂ ਟੈਸਟ ਵਧਣਗੇ ਤਾਂ ਤਸਵੀਰ ਕੁਝ ਹੋਰ ਸਾਹਮਣੇ ਆ ਸਕਦੀ ਹੈ। ਇਸ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਲੋਕਾਂ ਦੇ ਟੈਸਟ ਨਹੀਂ ਹੋ ਰਹੇ ਹਨ। ਲੋਕ ਡਾਕਟਰਾਂ ਕੋਲ ਆਪਣੀ ਖਾਂਸੀ, ਜ਼ੁਕਾਮ ਜਾਂ ਗਲਾ ਦਰਦ ਦੀਆਂ ਸਮੱਸਿਆਵਾਂ ਲੈ ਕੇ ਜਾਂਦੇ ਹਨ ਤਾਂ ਜਿੱਥੇ ਡਾਕਟਰ ਲੋੜ ਸਮਝਦੇ ਹਨ, ਮਰੀਜ਼ਾਂ ਦੇ ਟੈਸਟ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਤਾਂ ਪਹਿਲਾਂ ਹੀ ਕੇਂਦਰ ਸਰਕਾਰ ਤੋਂ ਟੈਸਟ ਕਿੱਟਾਂ ਵਧਾਉਣ ਦੀ ਅਪੀਲ ਕਰ ਰਹੀ ਹੈ। ਅਜੇ ਸਾਨੂੰ ਫਰੀਦਕੋਟ ਮੈਡੀਕਲ ਕਾਲਜ 'ਚ ਵੀ ਟੈਸਟ ਦੀ ਇਜਾਜ਼ਤ ਨਹੀਂ ਮਿਲੀ ਹੈ। ਹੁਣ ਛੋਟੀਆਂ ਕਿੱਟਾਂ ਆਉਣ ਤੋਂ ਬਾਅਦ ਇਹ ਸਮੱਸਿਆ ਹੱਲ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਲਗਾਤਾਰ ਵੱਧ ਰਹੀ ਕੋਰੋਨਾ ਪੀੜਤਾਂ ਦੀ ਗਿਣਤੀ, ਜਾਣੋ ਕੀ ਨੇ ਤਾਜ਼ਾ ਹਾਲਾਤ