ਪਟਿਆਲਾ: ਸਮਾਣਾ 'ਚੋਂ ਸਾਹਮਣੇ ਆਇਆ 'ਕੋਰੋਨਾ ਵਾਇਰਸ' ਦਾ ਕੇਸ
Friday, May 01, 2020 - 10:37 AM (IST)
ਸਮਾਣਾ (ਜ. ਬ.)— 'ਕੋਰੋਨਾ' ਕਾਰਨ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਤੋਂ ਵਾਪਸ ਆਏ ਸਬ-ਡਿਵੀਜ਼ਨ ਸਮਾਣਾ ਦੇ ਪਿੰਡ ਧਨੇਠਾ ਦੇ ਇਕ ਵਿਅਕਤੀ ਦੀ ਰਿਪੋਰਟ 'ਕੋਰੋਨਾ ਪਾਜ਼ੇਟਿਵ' ਆਉਣ ਕਰਕੇ ਸਿਹਤ ਵਿਭਾਗ ਸ਼ੁਤਰਾਣਾ ਹਸਪਤਾਲ ਦੀ ਟੀਮ ਵੱਲੋਂ ਉਸ ਨੂੰ ਆਈਸੋਲੇਸ਼ਨ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਲਿਜਾਇਆ ਗਿਆ। ਜਦੋਂ ਕਿ ਉਸ ਦੇ ਦੂਜੇ ਸਾਥੀ ਹਰਨੈਲ ਸਿੰਘ ਦਾ ਸੈਂਪਲ ਨੈਗੇਟਿਵ ਆਉਣ ਦੇ ਬਾਵਜੂਦ ਵੀ ਉਸ ਨੂੰ ਹਾਈ ਰਿਸਕ 'ਤੇ 28 ਦਿਨਾਂ ਲਈ ਪਿੰਡ ਦੇ ਧਾਰਮਿਕ ਸਥਾਨ 'ਤੇ 'ਇਕਾਂਤਵਾਸ' 'ਚ ਰੱਖਿਆ ਗਿਆ ਹੈ। ਹੁਣ ਤੱਕ ਪਟਿਆਲਾ 'ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 64 ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਜ਼ਖਮ ਹੋਏ ਫਿਰ ਤੋਂ ਤਾਜ਼ਾ, ''ਫਤਿਹਵੀਰ'' ਦੀ ਵਾਇਰਲ ਹੋਈ ਵੀਡੀਓ ਦਾ ਜਾਣੋ ਕੀ ਹੈ ਅਸਲ ਸੱਚ (ਤਸਵੀਰਾਂ)
ਸੀਨੀਅਰ ਮੈਡੀਕਲ ਅਫਸਰ ਦਰਸ਼ਨ ਕੁਮਾਰ ਨੇ ਦੱਸਿਆ ਕਿ ਜਸਮੇਰ ਸਿੰਘ (58) ਵਾਸੀ ਪਿੰਡ ਧਨੇਠਾ ਦੀ 30 ਅਪ੍ਰੈਲ ਨੂੰ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਨੂੰ ਆਈਸੋਲੇਸ਼ਨ ਲਈ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ, ਜਦੋਂ ਕਿ ਪਰਿਵਾਰ ਦੇ 5 ਮੈਂਬਰਾਂ ਨੂੰ 21 ਦਿਨਾਂ ਲਈ ਘਰ ਵਿਚ ਹੀ ਇਕਾਂਤਵਾਸ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਚੰਗੀ ਖਬਰ: ਐੱਸ. ਆਈ. ਹਰਜੀਤ ਸਿੰਘ ਨੂੰ ਮਿਲੀ PGI ਤੋਂ ਛੁੱਟੀ, ਨਿਹੰਗਾਂ ਨੇ ਵੱਢਿਆ ਸੀ ਹੱਥ