ਨਵਾਂਸ਼ਹਿਰ ਵਿਖੇ ਬਲਦੇਵ ਸਿੰਘ ਦੇ ਪਰਿਵਾਰ ਨਾਲ ਸੰਬੰਧਤ 4 ਮਰੀਜ਼ਾਂ ਨੇ ਦਿੱਤੀ ਕੋਰੋਨਾ ਨੂੰ ਮਾਤ
Tuesday, Apr 14, 2020 - 06:13 PM (IST)
ਨਵਾਂਸ਼ਹਿਰ (ਤ੍ਰਿਪਾਠੀ)— ਜ਼ਿਲਾ ਹਸਪਤਾਲ ਨਵਾਂਸ਼ਹਿਰ 'ਚੋਂ ਅੱਜ ਇਕ ਬੱਚੇ ਸਮੇਤ 4 ਮਰੀਜ਼ਾਂ ਨੂੰ ਕੋਵਿਡ ਤੋਂ ਸਿਹਤਯਾਬ ਹੋਣ ਬਾਅਦ ਘਰ ਭੇਜ ਦਿੱਤਾ ਗਿਆ। ਇਹ ਸਾਰੇ ਮਰੀਜ਼ ਸਵਰਗੀ ਬਾਬਾ ਬਲਦੇਵ ਸਿੰਘ ਦੇ ਪਰਿਵਾਰ ਨਾਲ ਸਬੰਧਤ ਹਨ। ਅੱਜ 4 ਹੋਰ ਮਰੀਜ਼ਾਂ ਦੇ ਹਸਪਤਾਲ 'ਚੋਂ ਜਾਣ ਨਾਲ ਪਿੱਛੇ ਆਈਸੋਲੇਸ਼ਨ ਵਾਰਡ 'ਚ 3 ਮਰੀਜ਼ ਬਾਕੀ ਰਹਿ ਗਏ ਹਨ।
ਇਹ ਵੀ ਪੜ੍ਹੋ ► ਜਲੰਧਰ 'ਚ ਮਿਲਿਆ ਇਕ ਹੋਰ ਕੋਰੋਨਾ ਦਾ ਪਾਜ਼ੀਟਿਵ ਕੇਸ, ਗਿਣਤੀ 25 ਤੱਕ ਪਹੁੰਚੀ
ਐੱਸ. ਐੱਮ. ਓ. ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ 3 ਮਰੀਜ਼ਾਂ 'ਚੋਂ ਵੀ ਦੋ ਦੇ ਆਈਸੋਲੇਸ਼ਨ ਸਮਾਂ ਪੂਰਾ ਕਰਨ ਬਾਅਦ ਕਰਵਾਏ ਗਏ ਪਹਿਲੇ ਟੈਸਟ ਨੈਗੇਟਿਵ ਆ ਗਏ ਹਨ। ਇਸ ਤਰ੍ਹਾਂ ਹੁਣ 18 'ਚੋਂ ਇਕੋ ਮਰੀਜ਼ ਅਜਿਹਾ ਹੈ, ਜਿਸ ਦਾ ਆਈਸੋਲੇਸ਼ਨ ਸਮਾਂ ਹੋਣ ਬਾਅਦ ਟੈਸਟ ਕਰਵਾਉਣਾ ਬਾਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਲਿਆਂਦੇ ਗਏ 18 ਮਰੀਜ਼ਾਂ 'ਚੋਂ 14 ਮਰੀਜ਼ ਜ਼ਿਲੇ ਦੇ ਪਹਿਲੇ ਪਾਜ਼ੇਟਿਵ ਪਾਏ ਗਏ 19ਵੇਂ ਕੇਸ ਸਵਰਗੀ ਬਾਬਾ ਬਲਦੇਵ ਸਿੰਘ ਦੇ ਪਰਿਵਾਰ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਮੌਜੂਦ ਬਾਕੀ ਦੇ ਤਿੰਨ ਮਰੀਜ਼ਾਂ 'ਚੋਂ ਵੀ ਦੋ ਦਾ ਸਬੰਧ ਬਾਬਾ ਬਲਦੇਵ ਸਿੰਘ ਦੇ ਪਰਿਵਾਰ ਨਾਲ ਹੈ। ਬਲਦੇਵ ਸਿੰਘ ਦੀਆਂ ਦੋ ਨੂੰਹਾਂ ਸਮੇਤ ਇਕ ਧੀ ਦੇ ਸੈਂਪਲ ਦੋਬਾਰਾ ਲਏ ਗਏ ਹਨ।
ਇਹ ਵੀ ਪੜ੍ਹੋ ► 'ਕੋਰੋਨਾ' ਪ੍ਰਤੀ ਟਿੱਕ-ਟਾਕ 'ਤੇ ਜਾਗਰੂਕਤਾ ਫੈਲਾਉਣ ਵਾਲੇ ਹੋਣਗੇ ਸਨਮਾਨਤ, ਵਟਸਐਪ ਕਰੋ ਵੀਡੀਓ
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਜ਼ਿਲਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਮਰੀਜ਼ਾਂ ਦੀ ਗਿਣਤੀ 19 ਤੋਂ ਨਾ ਵਧ ਕੇ, ਲਗਾਤਾਰ ਸਿਹਤਯਾਬੀ ਨਾਲ ਘਟਦੀ ਜਾ ਰਹੀ ਹੈ। ਇਸ ਮੌਕੇ ਇਨ੍ਹਾਂ 4 ਮਰੀਜ਼ਾਂ ਨੂੰ ਹਸਪਤਾਲ ਦੀ ਐਂਬੂਲੈਂਸ 'ਚ ਬਿਠਾ ਕੇ ਘਰ ਤੋਰਿਆ ਗਿਆ ਅਤੇ ਘਰ ਜਾ ਕੇ 14 ਦਿਨ ਦਾ ਕੁਆਰੰਨਟਾਈਨ ਪੀਰੀਅਡ ਲਾਜ਼ਮੀ ਰੱਖਣ ਲਈ ਕਿਹਾ ਗਿਆ। ਇਸ ਮੌਕੇ ਡਾ. ਸਤਿੰਦਰਪਾਲ ਸਿੰਘ, ਡਾ. ਗੁਰਪਾਲ ਕਟਾਰੀਆ, ਰੁਪਿੰਦਰ ਸਿੰਘ, ਰਾਜ ਰਾਣੀ, ਸਟਾਫ ਨਰਸ ਮਨਦੀਪ ਕੌਰ ਅਤੇ ਹਸਪਤਾਲ ਦਾ ਸਾਰਾ ਸਟਾਫ ਅਤੇ ਸਫਾਈ ਸੇਵਕ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਇਹ ਵੀ ਪੜ੍ਹੋ ► ਕੋਰੋਨਾ 'ਤੇ ਜੰਗ ਜਿੱਤਣ ਵਾਲੇ ਨਵਾਂਸ਼ਹਿਰ ਦੇ ਇਨ੍ਹਾਂ ਭਰਾਵਾਂ ਨੇ ਸਾਂਝੀਆਂ ਕੀਤੀਆਂ ਇਹ ਗੱਲਾਂ
ਇਹ ਵੀ ਪੜ੍ਹੋ ► ਨਿੱਜੀ ਯੂਨੀਵਰਸਿਟੀ ਦੀ ਕੋਰੋਨਾ ਪਾਜ਼ੀਟਿਵ ਵਿਦਿਆਰਥਣ ਬਾਰੇ ਸਾਹਮਣੇ ਆਈ ਇਹ ਗੱਲ