ਨਵਾਂਸਹਿਰ ਜ਼ਿਲ੍ਹੇ ''ਚ ਗਰਭਵਤੀ ਜਨਾਨੀ ਸਣੇ ਕੋਰੋਨਾ ਦੇ 4 ਨਵੇਂ ਮਾਮਲੇ ਮਿਲੇ

Sunday, Jul 26, 2020 - 06:24 PM (IST)

ਨਵਾਂਸ਼ਹਿਰ (ਤ੍ਰਿਪਾਠੀ)— ਨਵਾਂਸ਼ਹਿਰ 'ਚ 3 ਮਹੀਨੇ ਦੀ ਗਰਭਵਤੀ ਜਨਾਨੀ ਸਣੇ 4 ਵਿਅਕਤੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਉਪਰੰਤ ਜ਼ਿਲ੍ਹੇ 'ਚ ਮਰੀਜ਼ਾਂ ਦਾ ਅੰਕੜਾ ਵੱਧ ਕੇ 294 ਹੋ ਗਿਆ ਹੈ। ਸਿਵਲ ਸਰਜਨ ਡਾ. ਰਾਜਿੰਦਰ ਪ੍ਰਸਾਦ ਭਾਟੀਆ ਨੇ ਦੱਸਿਆ ਕਿ 3 ਮਹੀਨੇ ਦੀ ਗਰਭਵਤੀ ਜਨਾਨੀ ਸਣੇ ਨਵਾਂਸ਼ਹਿਰ ਦੇ ਕਿਰਪਾ ਗੇਟ ਵਾਸੀ 48 ਸਾਲਾ ਵਿਅਕਤੀ, ਬਲਾਚੌਰ ਦੀ 36 ਸਾਲਾ ਜਨਾਨੀ ਅਤੇ ਨਵਾਂਸ਼ਹਿਰ ਦੇ ਰੇਲਵੇ ਰੋਡ ਵਾਸੀ 46 ਸਾਲਾ ਇਕ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ।

ਇਹ ਵੀ ਪੜ੍ਹੋ: ਜਲੰਧਰ: ਫੀਸ ਘੱਟ ਕਰਵਾਉਣ ਪੁੱਜੇ ਮਾਪਿਆਂ ਨਾਲ ਪ੍ਰਿੰਸੀਪਲ ਨੇ ਵਰਤੀ ਇਤਰਾਜ਼ਯੋਗ ਸ਼ਬਦਾਵਲੀ, ਵੀਡੀਓ ਹੋਈ ਵਾਇਰਲ

ਡਾ. ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 296 ਹੋ ਗਈ ਹੈ। ਜਿਸ 'ਚੋਂ 230 ਵਿਅਕਤੀ ਸਿਹਤਯਾਬ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ, ਜਦਕਿ ਐਕਟਿਵ ਮਰੀਜ਼ਾਂ ਦੀ ਗਿਣਤੀ 63 ਹੈ ਅਤੇ 3 ਦੀ ਮੌਤ ਹੋ ਚੁੱਕੀ ਹੈ। ਡਾ. ਭਾਟੀਆ ਨੇ ਦੱਸਿਆ ਕਿ ਜਿਨ੍ਹਾਂ ਮੁਹੱਲਿਆਾਂ 'ਚ ਦੂਜੇ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲੇ ਮਰੀਜ਼ ਪਾਏ ਜਾ ਰਹੇ ਹਨ ਉਨ੍ਹਾਂ ਦੇ ਸੰਪਰਕਾਂ ਦਾ ਪਤਾ ਲਗਾ ਕੇ ਸਿਹਤ ਮਹਿਕਮੇ ਵੱਲੋਂ ਸੈਂਪਲਿੰਗ 'ਚ ਤੇਜ਼ੀ ਲਿਆਂਦੀ ਗਈ ਹੈ।
ਇਹ ਵੀ ਪੜ੍ਹੋ: ​​​​​​​ ਜਲੰਧਰ ਜ਼ਿਲ੍ਹੇ 'ਚ ਮੁੜ ਕੋਰੋਨਾ ਦਾ ਧਮਾਕਾ, 2 ਸਾਲਾ ਬੱਚੇ ਸਣੇ 55 ਦੀ ਰਿਪੋਰਟ ਆਈ ਪਾਜ਼ੇਟਿਵ


shivani attri

Content Editor

Related News