ਨਵਾਂਸ਼ਹਿਰ ਪੂਰੇ ਦੇਸ਼ ਲਈ ਬਣਿਆ ਮਿਸਾਲ, ''ਕੋਰੋਨਾ'' ਦਾ ਇੰਝ ਕੀਤਾ ਸਫਾਇਆ (ਵੀਡੀਓ)

04/22/2020 8:21:58 PM

ਨਵਾਂਸ਼ਹਿਰ (ਤ੍ਰਿਪਾਠੀ, ਜੋਬਨਪ੍ਰੀਤ)—  ਨਵਾਂਸ਼ਹਿਰ ਦੇ ਵਾਸੀਆਂ ਲਈ ਸਭ ਤੋਂ ਵੱਡੀ ਰਾਹਤ ਦੀ ਖਬਰ ਮਿਲੀ ਹੈ। ਰਾਹਤ ਦੀ ਖਬਰ ਇਹ ਹੈ ਕਿ ਇਥੋਂ 18 ਦੇ 18 ਮਰੀਜ਼ ਠੀਕ ਹੋ ਗਏ ਹਨ। ਇਥੇ ਦੱਸ ਦੇਈਏ ਕਿ 17 ਮਰੀਜ਼ਾਂ ਦੀ ਰਿਪੋਰਟ ਪਹਿਲਾਂ ਹੀ ਰਿਪੋਰਟ ਨੈਗੇਟਿਵ ਆ ਗਈ ਸੀ, ਜਦਕਿ ਇਕ ਮਰੀਜ਼ ਦੀ ਰਿਪੋਰਟ ਆਉਣੀ ਰਹਿੰਦੀ ਸੀ। ਅੱਜ 18ਵੇਂ ਮਰੀਜ਼ ਜਸਕਰਨ ਦੀ ਵੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਨਵਾਂਸ਼ਹਿਰ ਪੰਜਾਬ ਦਾ ਕੋਰੋਨਾ ਨੂੰ ਹਰਾਉਣ ਵਾਲਾ ਪਹਿਲਾ ਜ਼ਿਲਾ ਬਣ ਗਿਆ ਹੈ। ਜਸਕਰਨ ਕੋਰੋਨਾ ਵਾਇਰਸ ਨਾਲ ਬਲਦੇਵ ਸਿੰਘ ਦੀ ਪੋਤਾ ਹੈ, ਜਿਸ ਦੀ ਅੱਜ ਰਿਪੋਰਟ ਨੈਗੇਟਿਵ ਪਾਈ ਗਈ ਹੈ। ਦੱਸਣਯੋਗ ਹੈ ਕਿ ਪੰਜਾਬ ਦਾ ਨਵਾਂਸ਼ਹਿਰ ਉਹ ਹਲਕਾ ਹੈ, ਜਿੱਥੋਂ ਕੋਰੋਨਾ ਨੇ ਸੂਬੇ 'ਚ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ ਸਨ ਅਤੇ ਨਵਾਂਸ਼ਹਿਰ ਕੋਰੋਨਾ ਦਾ ਗੜ੍ਹ ਬਣ ਗਿਆ ਸੀ।

ਇਹ ਵੀ ਪੜ੍ਹੋ: ASI ਦਾ ਕਾਰਾ, ਕਰਫਿਊ ਪਾਸ ਨੂੰ ਲੈ ਕੇ ਧਮਕੀਆਂ ਦੇ ਕੇ ਫਰੂਟ ਵਪਾਰੀ ਤੋਂ ਲਈ ਰਿਸ਼ਵਤ

ਬਲਦੇਵ ਦੇ ਕੋਰੋਨਾ ਦੀ ਪੁਸ਼ਟੀ ਹੋਣ 'ਤੇ ਜ਼ਿਲਾ ਪ੍ਰਸ਼ਾਸਨ ਨੇ ਸਭ ਤੋਂ ਪਹਿਲਾਂ ਕੀਤਾ ਸੀ 'ਲਾਕ ਡਾਊਨ'
ਇਥੋਂ ਦੇ ਪਿੰਡ ਪਠਲਾਵਾ ਦੇ ਬਲਦੇਵ ਸਿੰਘ ਦੀ 18 ਮਾਰਚ ਨੂੰ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ ਹੋਈ ਸੀ। ਉਸ ਦੀ ਮੌਤ ਤੋਂ ਅਗਲੇ ਦਿਨ ਪਤਾ ਲੱਗਿਆ ਸੀ ਕਿ ਉਸ ਨੂੰ ਕੋਰੋਨਾ ਸੀ। ਜਿਵੇਂ ਹੀ ਕੋਰੋਨਾ ਦੀ ਪੁਸ਼ਟੀ ਹੋਈ, ਪ੍ਰਸ਼ਾਸਨ ਨੇ ਜਾਂਚ ਕੀਤੀ ਅਤੇ 23 ਵਿਅਕਤੀ ਸਕਾਰਾਤਮਕ ਪਾਏ ਗਏ। ਇਨ੍ਹਾਂ 'ਚੋਂ 19 ਵਿਅਕਤੀ ਨਵਾਂਸਹਿ ਜ਼ਿਲੇ ਦੇ ਸਨ ਜਦਕਿ ਬਾਕੀ ਹੁਸ਼ਿਆਰਪੁਰ ਅਤੇ ਜਲੰਧਰ ਜ਼ਿਲੇ ਨਾਲ ਸਬੰਧਤ ਸਨ।

ਇਹ ਵੀ ਪੜ੍ਹੋ: ਜਲੰਧਰ: ਕੋਰੋਨਾ ਦਾ ਮਰੀਜ਼ ਮਿਲਣ ਤੋਂ ਬਾਅਦ ਸੈਂਟਰਲ ਟਾਊਨ ਸੀਲ

ਬਜ਼ੁਰਗ ਬਲਦੇਵ ਸਿੰਘ ਤੋਂ ਸ਼ੁਰੂ ਹੋਈ ਇਹ ਬੀਮਾਰੀ ਲਗਾਤਾਰ ਜ਼ਿਲੇ 'ਚ ਫੈਲ ਰਹੀ ਸੀ ਪਰ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਸਖਤੀ ਨਾਲ ਕੰਮ ਲੈਂਦੇ ਹੋਏ ਇਸ 'ਤੇ ਨੱਥ ਪਾ ਲਈ ਹਾਲਾਂਕਿ ਬਲਦੇਵ ਸਿੰਘ ਦੀ ਮੌਤ ਹੋ ਗਈ ਸੀ। ਜ਼ਿਲਾ ਪ੍ਰਸ਼ਾਸਨ ਨੇ ਦੇਸ਼ ਦੇ 4 ਦਿਨ ਪਹਿਲਾਂ ਅਤੇ ਪੰਜਾਬ ਤੋਂ ਦੋ ਦਿਨ ਪਹਿਲਾਂ ਜ਼ਿਲੇ ਦੇ ਵਪਾਰੀਆਂ ਨਾਲ ਗੱਲਬਾਤ ਕਰਕੇ ਆਪਣੇ ਆਪ ਨੂੰ 'ਲਾਕ ਡਾਊਨ' ਕਰ ਲਿਆ ਸੀ। ਲੋਕ ਘਰਾਂ 'ਚ ਰਹੇ ਅਤੇ ਸੋਸ਼ਲ ਡਿਸਟੈਂਸ ਦਾ ਪਾਲਣ ਕਰਦੇ ਰਹੇ। ਬਲਦੇਵ ਸਿੰਘ ਦੇ ਪਰਿਵਾਰਕ ਮੈਂਬਰਾਂ ਸਮੇਤ ਸਾਰੇ ਮਰੀਜ਼ ਇਸ ਨਾਮੁਰਾਦ ਬੀਮਾਰੀ ਤੋਂ ਮੁਕਤੀ ਪਾ ਚੁੱਕੇ ਹਨ।

400 ਪਿੰਡਾਂ ਨੂੰ ਖੁਦ ਲੋਕਾਂ ਨੇ ਕੀਤਾ ਸੀ ਸੀਲ
ਇਥੋਂ ਤੱਕ ਕਿ ਜ਼ਿਲੇ ਦੇ 415 'ਚੋਂ 400 ਪਿੰਡਾਂ ਨੂੰ ਖੁਦ ਲੋਕਾਂ ਨੇ ਸੀਲ ਕਰ ਦਿੱਤਾ ਸੀ। ਨਵਾਂਸ਼ਹਿਰ ਵਿਖੇ 26 ਮਾਰਚ ਤੱਕ 19 ਸਕਾਰਾਤਮਕ ਮਾਮਲੇ ਸਨ। ਉਸ ਸਮੇਂ ਤੋਂ ਲੋਕਾਂ ਦੇ ਸੰਜਮ ਅਤੇ ਪ੍ਰਸ਼ਾਸਨ ਦੇ ਬਿਹਤਰ ਪ੍ਰਬੰਧਨ ਨੇ ਕੋਰੋਨਾ ਨੂੰ ਅੱਗੇ ਨਹੀਂ ਵਧਣ ਦਿੱਤਾ ਅਤੇ ਸਾਰੇ ਮਰੀਜ਼ਾਂ ਨੇ ਕੋਰੋਨਾ 'ਤੇ ਫਤਿਹ ਹਾਸਲ ਕੀਤੀ।

ਇਹ ਵੀ ਪੜ੍ਹੋ: ਕੈਪਟਨ ਤੇ ਮੋਦੀ ਦੀ ਪੇਂਟਿੰਗ ਬਣਾ ਕੇ ਇਸ ਲੜਕੀ ਨੇ ਕੋਰੋਨਾ ਤੋਂ ਬਚਣ ਲਈ ਦਿੱਤਾ ਵੱਖਰਾ ਸੰਦੇਸ਼ (ਵੀਡੀਓ)


shivani attri

Content Editor

Related News