ਹੁਣ ਨਵਾਂਸ਼ਹਿਰ 'ਚ ਹੋਇਆ 'ਕੋਰੋਨਾ' ਬਲਾਸਟ, ਇਕੱਠੇ 62 ਸ਼ਰਧਾਲੂ ਨਿਕਲੇ ਪਾਜ਼ੇਟਿਵ (ਵੀਡੀਓ)
Sunday, May 03, 2020 - 12:05 PM (IST)
ਨਵਾਂਸ਼ਹਿਰ (ਤ੍ਰਿਪਾਠੀ, ਜੋਬਨਪ੍ਰੀਤ)— ਪੰਜਾਬ 'ਚ ਕੋਰੋਨਾ ਦੇ ਵੱਧਦੇ ਕਹਿਰ ਦੌਰਾਨ ਨਵਾਂਸ਼ਹਿਰ 'ਚ ਅੱਜ ਕੋਰੋਨਾ ਦਾ ਬਲਾਸਟ ਹੋ ਗਿਆ। ਨਵਾਂਸ਼ਹਿਰ 'ਚ ਸਵੇਰੇ ਇਕੱਠੇ 57 ਪਾਜ਼ੇਟਿਵ ਕੇਸ ਪਾਏ ਗਏ ਹਨ। ਇਨ੍ਹਾਂ ਦੀ ਪੁਸ਼ਟੀ ਸਿਵਲ ਸਰਜਨ ਰਾਜਿੰਦਰ ਪ੍ਰਸਾਦ ਭਾਟੀਆ ਨੇ ਕੀਤੀ ਹੈ। ਕੋਰੋਨਾ ਤੋਂ ਪੀੜਤ ਨਵੇਂ 57 ਮਾਮਲਿਆਂ ਨੇ ਜ਼ਿਲਾ ਵਾਸੀਆਂ ਨੂੰ ਇਕ ਤਰ੍ਹਾਂ ਨਾਲ ਕੰਬਣੀ ਛੇੜ ਦਿੱਤੀ ਹੈ। ਇਥੇ ਦੱਸ ਦੇਈਏ ਕਿ ਰਾਤ ਨੂੰ 5 ਕੇਸ ਪਾਜ਼ੇਟਿਵ ਪਾਏ ਸਨ ਜੋਕਿ ਸਾਰੇ ਸ਼ਰਧਾਲੂ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ: ਰੂਪਨਗਰ ''ਚ ''ਕੋਰੋਨਾ'' ਦਾ ਕਹਿਰ, ਨਾਂਦੇੜ ਤੋਂ ਪਰਤੇ 9 ਹੋਰ ਸ਼ਰਧਾਲੂ ਪਾਜ਼ੇਟਿਵ
ਰਾਜਿੰਦਰ ਪ੍ਰਸਾਦ ਨੇ ਦੱਸਿਆ ਕਿ 130 ਸੈਂਪਲਾਂ ਦੀ ਰਿਪੋਰਟ ਭੇਜੀ ਗਈ ਸੀ, ਜਿਨ੍ਹਾਂ 'ਚੋਂ 122 ਦੀ ਰਿਪਰੋਟ ਮਿਲੀ ਹੈ। ਇਨ੍ਹਾਂ 'ਚੋਂ 5 ਰਾਤ ਨੂੰ ਪਾਜ਼ੇਟਿਵ ਪਾਏ ਗਏ ਸਨ ਜਦਕਿ 57 ਕੇਸ ਹੁਣ ਪਾਜ਼ੇਟਿਵ ਪਾਏ ਗਏ ਹਨ। ਇਥੇ ਦੱਸਣਯੋਗ ਹੈ ਰਾਤ ਦੇ ਕੇਸ ਅਤੇ ਹੁਣ ਦੇ ਮਿਲੇ ਕੇਸਾਂ ਨੂੰ ਮਿਲਾ ਕੇ 62 ਸ਼ਰਧਾਲੂ ਪਾਜ਼ੇਟਿਵ ਪਾਏ ਗਏ ਹਨ ਜਦਕਿ 4 ਪਹਿਲਾਂ ਵੀ ਐਕਟਿਵ ਹਨ ਅਤੇ 18 ਠੀਕ ਹੋ ਚੁੱਕੇ ਹਨ ਜਦਕਿ ਇਕ ਦੀ ਮੌਤ ਵੀ ਹੋ ਚੁੱਕੀ ਹੈ। ਹੁਣ ਤੱਕ ਨਵਾਂਸ਼ਹਿਰ 'ਚ ਕੁੱਲ 85 ਕੇਸ ਪਾਜ਼ੀਟਿਵ ਪਾਏ ਹਨ।
ਇਹ ਵੀ ਪੜ੍ਹੋ: ਜਲੰਧਰ: ਵਿਗੜੇ ਨੌਜਵਾਨ ਦੀ ਘਟੀਆ ਕਰਤੂਤ, ਨਾਕੇ ਦੌਰਾਨ ਏ.ਐੱਸ.ਆਈ. 'ਤੇ ਚੜ੍ਹਾਈ ਕਾਰ (ਵੀਡੀਓ)