ਪੰਜਾਬ 'ਚ ਭਿਆਨਕ ਰੂਪ ਵਿਖਾਉਣ ਲੱਗਾ 'ਕੋਰੋਨਾ', ਜ਼ਿਲ੍ਹਾ ਕਪੂਰਥਲਾ 'ਚ ਵਧੀ ਮੌਤ ਦਰ

09/17/2020 4:31:28 PM

ਕਪੂਰਥਲਾ— ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਤੱਕ ਪੰਜਾਬ 'ਚ ਕੋਰੋਨਾ ਵਾਇਰਸ ਦੇ 86 ਹਜ਼ਾਰ ਤੋਂ ਉੱਤੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ ਹੁਣ ਤੱਕ ਪੰਜਾਬ 'ਚੋਂ 2500 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਸਭ ਤੋਂ ਜ਼ਿਆਦਾ ਖਰਾਬ ਸਥਿਤੀ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਮੋਹਾਲੀ ਦੀ ਹੋ ਚੁੱਕੀ ਹੈ। ਇਨ੍ਹਾਂ ਸ਼ਹਿਰਾਂ 'ਚੋਂ ਰੋਜ਼ਾਨਾ ਵੱਡੀ ਗਿਣਤੀ 'ਚ ਪਾਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ।

ਇਹ ਵੀ ਪੜ੍ਹੋ:  ਜਲੰਧਰ 'ਚ ਰੋਸ ਮਾਰਚ ਦੌਰਾਨ ਹਿਰਾਸਤ 'ਚ ਲਏ ਗਏ ਸਿਮਰਜੀਤ ਸਿੰਘ ਬੈਂਸ

ਕਪੂਰਥਲਾ ਜ਼ਿਲ੍ਹੇ 'ਚ ਮੌਤਾਂ ਦਾ ਅੰਕੜਾ 108 ਤੱਕ ਪੁੱਜਾ
ਪੰਜਾਬ ਦੇ ਕਪੂਰਥਲਾ ਜ਼ਿਲ੍ਹੇ 'ਚ ਵੀ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ। ਕੋਰੋਨਾ ਕਾਰਨ ਮੌਤਾਂ ਹੋਣ ਕਰਕੇ ਕਪੂਰਥਲਾ ਜ਼ਿਲ੍ਹੇ 'ਚ ਮੌਤ ਦੀ ਦਰ 'ਚ ਵਾਧਾ ਹੋ ਗਿਆ ਹੈ। ਪਿਛਲੇ ਇਕ ਮਹੀਨੇ ਤੋਂ ਇਕ ਦਿਨ 'ਚ ਕਪੂਰਥਲਾ ਜ਼ਿਲ੍ਹੇ 'ਚ ਕੋਰੋਨਾ ਕਾਰਨ ਤਿੰਨ ਮੌਤਾਂ ਹੋ ਰਹੀਆਂ ਹਨ। ਇਥੇ ਮੌਤ ਦੀ ਦਰ 4.83 ਫ਼ੀਸਦੀ ਤੱਕ ਪਹੁੰਚ ਗਈ ਹੈ। ਇਸ ਦੇ ਬਾਅਦ ਲੁਧਿਆਣਾ 'ਚ ਕੋਰੋਨਾ ਕਾਰਨ ਮਰੀਜ਼ ਮੌਤ ਦਾ ਸ਼ਿਕਾਰ ਹੋ ਰਹੇ ਹਨ। ਇਥੇ ਲੁਧਿਆਣਾ 'ਚ 4.28 ਫੀਸਦੀ ਦਰ ਹੈ।

ਇਹ ਵੀ ਪੜ੍ਹੋ: ਬੀਬੀ ਜਗੀਰ ਕੌਰ ਨੇ ਗਾਏ ਸੁਖਬੀਰ ਬਾਦਲ ਦੇ ਸੋਹਲੇ, ਵਿਰੋਧੀਆਂ ਨੂੰ ਦਿੱਤਾ ਠੋਕਵਾਂ ਜਵਾਬ (ਵੀਡੀਓ)

ਕਪੂਰਥਲਾ ਜ਼ਿਲ੍ਹੇ ਦੇ ਅਧਿਕਾਰੀਆਂ ਵੱਲੋਂ ਪਿਛਲੇ ਇਕ ਮਹੀਨੇ 'ਚ 1570 ਪਾਜ਼ੇਟਿਵ ਕੇਸ ਅਤੇ 85 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਕੱਲੀ 17 ਅਗਸਤ ਨੂੰ ਜ਼ਿਲ੍ਹੇ 'ਚ 621 ਪਾਜ਼ੇਟਿਵ ਕੇਸ ਸਾਹਮਣੇ ਆਏ ਸਨ ਅਤੇ 23 ਲੋਕਾਂ ਦੀ ਮੌਤ ਹੋਈ ਸੀ। ਹੁਣ ਤੱਕ ਕਪੂਰਥਲਾ ਜ਼ਿਲ੍ਹੇ 'ਚ 2,263 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ ਮੌਤਾਂ ਦਾ ਅੰਕੜਾ 108 ਤੱਕ ਪਹੁੰਚ ਚੁੱਕਾ ਹੈ।  

ਕੋਰੋਨਾ ਨੂੰ ਲੈ ਕੇ ਜ਼ਿਲ੍ਹਾ ਜਲੰਧਰ ਪੰਜਾਬ 'ਚ ਦੂਜੇ ਨੰਬਰ 'ਤੇ
ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਲੈ ਕੇ ਜਲੰਧਰ ਪੰਜਾਬ 'ਚੋਂ ਦੂਜੇ ਨੰਬਰ 'ਤੇ ਹੈ, ਜਿੱਥੇ ਮੌਤ ਦੀ ਦਰ 2.67 ਫ਼ੀਸਦੀ ਹੈ। ਜਲੰਧਰ 'ਚ 15 ਸਤੰਬਰ ਤੱਕ 271 ਮੌਤਾਂ ਹਨ ਇਸੇ ਤਰ੍ਹਾਂ ਅੰਮ੍ਰਿਤਸਰ 'ਚ ਕੋਰੋਨਾ ਮੌਤ ਦੀ ਦਰ 2.74 ਫ਼ੀਸਦੀ ਅਤੇ ਪਟਿਆਲਾ 'ਚ ਕੋਰੋਨਾ ਮੌਤ ਦੀ ਦਰ 3.85 ਫ਼ੀਸਦੀ ਹੈ। ਅੰਮ੍ਰਿਤਸਰ 'ਚ 15 ਸਤੰਬਰ ਤੱਕ ਕੋਰੋਨਾ ਕਾਰਨ 269 ਮੌਤਾਂ ਅਤੇ ਪਟਿਆਲਾ 'ਚ 253 ਮੌਤਾਂ ਹੋਈਆਂ ਹਨ।  

ਇਹ ਵੀ ਪੜ੍ਹੋ: ਜਲੰਧਰ: ਇਹੋ ਜਿਹੀ ਮੌਤ ਰੱਬ ਕਿਸੇ ਨੂੰ ਵੀ ਨਾ ਦੇਵੇ, ਭਿਆਨਕ ਹਾਦਸੇ ਨੂੰ ਵੇਖ ਕੰਬ ਜਾਵੇਗੀ ਰੂਹ

ਕਪੂਰਥਲਾ ਜ਼ਿਲ੍ਹਾ ਦੇ ਹਸਪਤਾਲਾਂ 'ਚ ਨਾਜ਼ੁਕ ਮਰੀਜ਼ਾਂ ਦਾ ਇਲਾਜ ਕਰਨ ਲਈ ਪੱਧਰ-3 ਦੇ ਬੈੱਡ ਤੱਕ ਨਹੀਂ ਹਨ। ਇਥੇ ਸਿਰਫ ਪੱਧਰ-1 ਅਤੇ ਪੱਧਰ-2 ਦੇ ਮਰੀਜ਼ਾਂ ਲਈ ਬੈੱਡ ਹਨ। ਜਦੋਂ ਮਰੀਜ਼ਾਂ ਦਾ ਆਕਸੀਜ਼ਨ ਪੱਧਰ ਹੇਠਾਂ ਜਾਂਦਾ ਹੈ ਤਾਂ ਉਨ੍ਹਾਂ ਨੂੰ ਇਲਾਜ ਦੇ ਲਈ ਜਲੰਧਰ ਦੇ ਨਿੱਜੀ ਹਸਪਤਾਲਾਂ ਅਤੇ ਅੰਮ੍ਰਿਤਸਰ ਦੇ ਮੈਡੀਕਲ ਕਾਲਜ 'ਚ ਰੈਫਰ ਕਰ ਦਿੱਤਾ ਜਾਂਦਾ ਹੈ।
ਜ਼ਿਲ੍ਹਾ ਅਧਿਕਾਰੀਆਂ ਵੱਲੋਂ ਸ਼ੁਰੂਆਤੀ ਪੱਧਰ 'ਤੇ ਮਾਮਲਿਆਂ ਦਾ ਪਤਾ ਲਗਾਉਣ ਅਤੇ ਮੌਤ ਦਰ ਨੂੰ ਕੰਟਰੋਲ ਕਰਨ ਲਈ ਰੋਜ਼ਾਨਾ ਇਕ ਹਜ਼ਾਰ ਨਮੂਨਿਆਂ ਨੂੰ ਇਕੱਠਾ ਕਰਨ ਦਾ ਮਕਸਦ ਰੱਖਿਆ ਹੈ ਪਰ ਮੰਗਲਵਾਰ ਨੂੰ ਜ਼ਿਲ੍ਹੇ 'ਚ ਲਗਭਗ 600 ਨਮੂਨੇ ਇਕੱਠੇ ਕੀਤੇ ਗਏ ਹਨ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਹੋਣਾ ਅਤੇ ਮੌਤਾਂ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਜਨਤਾ ਤੋਂ ਸਹਿਯੋਗ ਦੀ ਕਮੀ ਹੈ। ਲੋਕ ਇਲਾਜ ਲਈ ਦੇਰੀ ਨਾਲ ਪਹੁੰਚਦੇ ਹਨ, ਜਿਸ ਕਰਕੇ ਮੌਤ ਦੀ ਦਰ 'ਚ ਵਾਧਾ ਹੋ ਜਾਂਦਾ ਹੈ। ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ 'ਚ 15 ਫ਼ੀਸਦੀ ਤੋਂ ਵੀ ਵੱਧ ਸੈਂਪਲਿੰਗ ਪੂਰੀ ਹੋ ਚੁੱਕੀ ਹੈ।
ਇਹ ਵੀ ਪੜ੍ਹੋ: 3 ਬੱਚੀਆਂ ਦੇ ਸਿਰ ਤੋਂ ਉੱਠਿਆ ਮਾਂ ਦਾ ਸਾਇਆ, ਹਾਦਸੇ ਨੇ ਉਜਾੜਿਆ ਘਰ


shivani attri

Content Editor

Related News