ਜਲੰਧਰ: ਸ਼ੂਗਰ ਦੇ ਮਰੀਜ਼ਾਂ ਸਮੇਤ ਇਨ੍ਹਾਂ ਲਈ ਸਭ ਤੋਂ ਵੱਧ ਘਾਤਕ ਸਾਬਤ ਹੋ ਰਿਹੈ 'ਕੋਰੋਨਾ'

Thursday, Sep 24, 2020 - 12:54 PM (IST)

ਜਲੰਧਰ: ਸ਼ੂਗਰ ਦੇ ਮਰੀਜ਼ਾਂ ਸਮੇਤ ਇਨ੍ਹਾਂ ਲਈ ਸਭ ਤੋਂ ਵੱਧ ਘਾਤਕ ਸਾਬਤ ਹੋ ਰਿਹੈ 'ਕੋਰੋਨਾ'

ਜਲੰਧਰ (ਰੱਤਾ)— ਕੋਰੋਨਾ ਵਾਇਰਸ ਉਨ੍ਹਾਂ ਲੋਕਾਂ ਲਈ ਘਾਤਕ ਸਾਬਿਤ ਹੋ ਰਿਹਾ ਹੈ, ਜਿਨ੍ਹਾਂ ਨੂੰ ਸ਼ੂਗਰ, ਬਲੱਡ ਪ੍ਰੈਸ਼ਰ, ਕਿਡਨੀ ਅਤੇ ਦਿਲ ਦੇ ਰੋਗ ਵਰਗੀ ਕੋਈ ਗੰਭੀਰ ਬੀਮਾਰੀ ਹੈ। ਜ਼ਿਲ੍ਹੇ 'ਚ ਹੁਣ ਤੱਕ ਜਿਨ੍ਹਾਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ 'ਚੋਂ ਜ਼ਿਆਦਾਤਰ ਮਰੀਜ਼ ਅਜਿਹੇ ਸਨ, ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਸ਼ੂਗਰ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਦੀ ਬੀਮਾਰੀ ਵੀ ਸੀ। ਜ਼ਿਲ੍ਹੇ 'ਚ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਸਮੀਖਿਆ ਕਰਨ ਲਈ ਪਿਛਲੇ ਦਿਨੀਂ ਪ੍ਰਸ਼ਾਸਨਿਕ ਅਤੇ ਸਿਹਤ ਮਹਿਕਮੇ ਦੇ ਅਧਿਕਾਰੀਆਂ ਦੀ ਇਕ ਵਿਸ਼ੇਸ਼ ਮੀਟਿੰਗ 'ਚ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਹੁਣ ਤੱਕ ਜਿੰਨੇ ਵੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਉਹ ਮਰੀਜ਼ ਸਨ ਜੋ ਸ਼ੂਗਰ ਦੇ ਨਾਲ ਬਲੱਡ ਪ੍ਰੈਸ਼ਰ ਦੀ ਬੀਮਾਰੀ ਨਾਲ ਗ੍ਰਸਤ ਸਨ ਅਤੇ ਦੂਜੇ ਨੰਬਰ 'ਤੇ ਉਹ ਮਰੀਜ਼ ਪਾਏ ਗਏ, ਜਿਨ੍ਹਾਂ ਨੂੰ ਸਿਰਫ ਸ਼ੂਗਰ ਹੀ ਸੀ, ਜਦਕਿ ਤੀਜੇ ਨੰਬਰ 'ਤੇ ਉਨ੍ਹਾਂ ਮਰੀਜ਼ਾਂ ਦੀ ਗਿਣਤੀ ਸੀ ਜੋ ਕਿਡਨੀ ਦੀ ਬੀਮਾਰੀ ਦੇ ਸ਼ਿਕਾਰ ਸਨ। ਚੌਥੇ ਨੰਬਰ 'ਤੇ ਦਿਲ ਦੇ ਮਰੀਜ਼ ਸਨ।

ਇਹ ਵੀ ਪੜ੍ਹੋ: ਜਲੰਧਰ 'ਚ ਦੋ ਕਾਂਗਰਸੀ ਆਗੂਆਂ ਦੀਆਂ ਅਸ਼ਲੀਲ ਵੀਡੀਓਜ਼ ਵਾਇਰਲ, ਇਕ ਸੰਸਦ ਮੈਂਬਰ ਚੌਧਰੀ ਦਾ ਕਰੀਬੀ

ਬੁੱਧਵਾਰ ਨੂੰ ਮਿਲੇ 275 ਨਵੇਂ ਪਾਜ਼ੇਟਿਵ ਕੇਸ
ਓਧਰ ਮੰਗਲਵਾਰ ਨੂੰ ਸਿਹਤ ਮਹਿਕਮੇ ਨੇ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਜਿੱਥੇ 68 ਦੱਸੀ ਸੀ, ਉਥੇ ਬੁੱਧਵਾਰ ਨੂੰ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 275 ਦੱਸੀ ਹੈ, ਜਿਨ੍ਹਾਂ 'ਚ ਕਈ ਫੈਕਟਰੀ ਵਰਕਰ ਅਤੇ ਪੁਲਸ ਮੁਲਾਜ਼ਮ ਵੀ ਸ਼ਾਮਲ ਪਾਏ ਗਏ।

ਇਹ ਵੀ ਪੜ੍ਹੋ: ਪੰਜਾਬ 'ਚ 'ਕੋਰੋਨਾ' ਕੇਸ ਇਕ ਲੱਖ ਤੋਂ ਪਾਰ, ਡਰਾਉਣੇ ਅੰਕੜਿਆਂ ਨੇ ਸਰਕਾਰ ਦੀ ਉਡਾਈ ਨੀਂਦ

PunjabKesari

ਇਹ ਨਹੀਂ ਜਿੱਤ ਪਾਏ ਕੋਰੋਨਾ ਤੋਂ ਜੰਗ
1. ਸੁਖਵਿੰਦਰ ਕੌਰ (66) ਨੂਰਮਹਿਲ
2. ਦਵਿੰਦਰ ਕੌਰ (58) ਪਿੰਡ ਕੋਟਲਾ
3. ਪ੍ਰੋਮਿਲਾ (57) ਅਵਤਾਰ ਨਗਰ
4. ਗੁਰਬਖਸ਼ ਕੌਰ (72) ਜੰਡੂਸਿੰਘਾ
5. ਲਖਵਿੰਦਰ ਸਿੰਘ (60) ਮਾਡਲ ਹਾਊਸ
6. ਪੂਰਨ ਸਿੰਘ (75) ਲਾਡੋਵਾਲੀ ਰੋਡ
7. ਗੁਰਮੀਤ ਕੌਰ (78) ਬਸ਼ੀਰਪੁਰਾ
8. ਦੇਵੀ ਦਿਆਲ (87) ਸਿਧਾਰਥ ਨਗਰ
9. ਸ਼ਾਰਦਾ ਦੇਵੀ (65) ਗੁਰੂ ਨਾਨਕਪੁਰਾ ਵੈਸਟ

ਬੁੱਧਵਾਰ ਨੂੰ 4358 ਦੀ ਰਿਪੋਰਟ ਆਈ ਸੀ ਨੈਗੇਟਿਵ ਤੇ 284 ਹੋਰ ਮਰੀਜ਼ਾਂ ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ 4358 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ, ਜਦਕਿ ਇਲਾਜ ਅਧੀਨ ਪਾਜ਼ੇਟਿਵ ਮਰੀਜ਼ਾਂ 'ਚੋਂ 284 ਹੋਰਾਂ ਨੂੰ ਛੁੱਟੀ ਦੇ ਦਿੱਤੀ ਗਈ। ਓਧਰ ਮਹਿਕਮੇ ਨੇ 5287 ਹੋਰ ਲੋਕਾਂ ਦੇ ਕੋਰੋਨਾ ਸੈਂਪਲ ਲਏ।

ਇਹ ਵੀ ਪੜ੍ਹੋ: ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਰੋਲੀ ਕੁੜੀ ਦੀ ਪੱਤ, ਜਦ ਹੋਇਆ ਖੁਲਾਸਾ ਤਾਂ ਉੱਡੇ ਮਾਂ ਦੇ ਹੋਸ਼

PunjabKesari

ਜਾਣੋ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੀ ਸਥਿਤੀ
ਕੁੱਲ ਸੈਂਪਲ-151126
ਨੈਗੇਟਿਵ ਆਏ-133750
ਪਾਜ਼ੇਟਿਵ ਆਏ-11905
ਠੀਕ ਹੋਏ-9455
ਮੌਤਾਂ ਹੋਈਆਂ-343
ਐਕਟਿਵ ਕੇਸ-2107
ਇਹ ਵੀ ਪੜ੍ਹੋ: ਪੁੱਤ ਬਣਿਆ ਕਪੁੱਤ, ਪੈਸਿਆਂ ਖਾਤਿਰ ਬਜ਼ੁਰਗ ਪਿਓ ਨੂੰ ਦਿੱਤੀ ਬੇਰਹਿਮ ਮੌਤ


author

shivani attri

Content Editor

Related News