ਜਲੰਧਰ ਜ਼ਿਲ੍ਹੇ ''ਚ 94 ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, 3 ਨੇ ਤੋੜਿਆ ਦਮ
Wednesday, Nov 25, 2020 - 10:47 AM (IST)
ਜਲੰਧਰ (ਰੱਤਾ)— ਹੁਣ ਤੱਕ ਕਈ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਚੁੱਕੇ ਕੋਰੋਨਾ ਵਾਇਰਸ ਦਾ ਕਹਿਰ ਭਾਵੇਂ ਇਕ ਵਾਰ ਫਿਰ ਵਧਣ ਲੱਗਾ ਹੈ ਪਰ ਫਿਰ ਵੀ ਲੋਕ ਇਸ ਪ੍ਰਤੀ ਗੰਭੀਰ ਨਹੀਂ ਹੋ ਰਹੇ। ਮੰਗਲਵਾਰ ਨੂੰ ਜ਼ਿਲ੍ਹੇ 'ਚ ਜਿੱਥੇ 94 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਉਥੇ ਹੀ ਇਲਾਜ ਅਧੀਨ ਪਾਜ਼ੇਟਿਵ ਮਰੀਜ਼ਾਂ ਵਿਚੋਂ 3 ਹੋਰਨਾਂ ਨੇ ਦਮ ਤੋੜ ਦਿੱਤਾ।
ਜ਼ਿਲ੍ਹੇ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਮਹਿਕਮੇ ਨੂੰ ਮੰਗਲਵਾਰ ਸਰਕਾਰੀ ਅਤੇ ਪ੍ਰਾਈਵੇਟ ਲੈਬਾਰਟਰੀਆਂ ਤੋਂ 107 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ 'ਚੋਂ 94 ਜ਼ਿਲੇ ਨਾਲ ਸਬੰਧਤ ਪਾਏ ਗਏ, ਜਦੋਂਕਿ ਬਾਕੀ ਲੋਕ ਹੋਰਨਾਂ ਜ਼ਿਲ੍ਹਿਆਂ ਨਾਲ ਸਬੰਧਤ ਸਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਪਾਜ਼ੇਟਿਵ ਆਉਣ ਵਾਲੇ ਲੋਕਾਂ ਵਿਚ 2 ਡਾਕਟਰ ਅਤੇ ਸਿਵਲ ਸਰਜਨ ਦਫ਼ਤਰ ਦਾ ਇਕ ਕਰਮਚਾਰੀ ਵੀ ਸ਼ਾਮਲ ਹੈ।
ਸਿਵਲ ਸਰਜਨ ਦਫ਼ਤਰ ਦੇ ਅਧਿਕਾਰੀ ਤੇ ਕਰਮਚਾਰੀ ਪਹਿਲਾਂ ਵੀ ਆ ਚੁੱਕੇ ਹਨ ਪਾਜ਼ੇਟਿਵ
ਮੰਗਲਵਾਰ ਨੂੰ ਜਿਨ੍ਹਾਂ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਉਨ੍ਹਾਂ ਵਿਚ ਸਿਵਲ ਸਰਜਨ ਦਫ਼ਤਰ ਦਾ ਇਕ ਅਜਿਹਾ ਕਰਮਚਾਰੀ ਵੀ ਸ਼ਾਮਲ ਹੈ, ਜਿਹੜਾ ਦਫ਼ਤਰ 'ਚ ਕਾਫ਼ੀ ਲੋਕਾਂ ਨਾਲ ਮਿਲਦਾ-ਜੁਲਦਾ ਸੀ ਅਤੇ ਉਸ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਬਾਕੀ ਕਰਮਚਾਰੀਆਂ 'ਚ ਵੀ ਦਹਿਸ਼ਤ ਪਾਈ ਜਾ ਰਹੀ ਹੈ। ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਿਵਲ ਸਰਜਨ ਦਫ਼ਤਰ ਦੇ ਕਈ ਕਰਮਚਾਰੀ ਅਤੇ ਅਧਿਕਾਰੀ ਕੋਰੋਨਾ ਪਾਜ਼ੇਟਿਵ ਆ ਚੁੱਕੇ ਹਨ।
ਇਨ੍ਹਾਂ ਨੇ ਤੋੜਿਆ ਦਮ
1. ਗੰਗਾ ਰਾਮ (50) ਸ਼ਹੀਦ ਬਾਬੂ ਲਾਭ ਿਸੰਘ ਨਗਰ
2. ਬਲਵੀਰ ਕੌਰ (52) ਜੰਡਿਆਲਾ
3. ਅਮਰਜੀਤ ਸਿੰਘ (63) ਮਾਡਲ ਹਾਊਸ
1663 ਦੀ ਰਿਪੋਰਟ ਆਈ ਸੀ ਨੈਗੇਟਿਵ ਅਤੇ 73 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ 1663 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 73 ਨੂੰ ਛੁੱਟੀ ਦੇ ਿਦੱਤੀ ਗਈ ਅਤੇ ਵਿਭਾਗ ਨੇ 4532 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਹਨ।
ਜਾਣੋ ਕੋਰੋਨਾ ਦੀ ਜਲੰਧਰ 'ਚ ਸਥਿਤੀ
ਕੁੱਲ ਸੈਂਪਲ-357353
ਨੈਗੇਟਿਵ ਆਏ-321177
ਪਾਜ਼ੇਟਿਵ ਆਏ-17165
ਡਿਸਚਾਰਜ ਹੋਏ-15590
ਮੌਤਾਂ ਹੋਈਆਂ-538
ਐਕਟਿਵ ਕੇਸ-1037