ਜਲੰਧਰ ''ਚ ਮਿਲਿਆ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼, ਸਿਹਤ ਵਿਭਾਗ ਚੌਕਸ

Sunday, Apr 05, 2020 - 08:00 PM (IST)

ਜਲੰਧਰ ''ਚ ਮਿਲਿਆ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼, ਸਿਹਤ ਵਿਭਾਗ ਚੌਕਸ

ਜਲੰਧਰ (ਸੋਨੂੰ)— ਇਥੋਂ ਦੇ ਲੰਮਾ ਪਿੰਡ ਨੇੜੇ ਪੈਂਦੇ ਹਰਦੀਪ ਨਗਰ 'ਚੋਂ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਸਾਹਮਣੇ ਆਇਆ ਹੈ। ਇਸ ਦੀ ਸੂਚਨਾ ਸਿਹਤ ਵਿਭਾਗ ਨੂੰ ਮਿਲਣ 'ਤੇ ਤੁਰੰਤ ਚੌਕਸੀ ਵਰਤਦੇ ਹੋਏ ਸਿਹਤ ਵਿਭਾਗ ਨੇ ਸ਼ੱਕੀ ਮਰੀਜ਼ ਨੂੰ ਜਲੰਧਰ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ।

ਇਹ ਵੀ ਪੜ੍ਹੋ:  ਜਲੰਧਰ: ਮਾਨਸਿਕ ਤੌਰ 'ਤੇ ਪਰੇਸ਼ਾਨ ਮੁੰਡੇ ਨੇ ਕੈਪਟਨ ਨੂੰ ਕੀਤਾ ਟਵੀਟ, ਦੋ ਘੰਟਿਆਂ 'ਚ ਮਿਲੀ ਮਦਦ
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਐਲਾਨ, ਪੁਲਸ ਜਵਾਨਾਂ ਤੇ ਸਫਾਈ ਸੇਵਕਾਂ ਦਾ ਹੋਵੇਗਾ 50-50 ਲੱਖ ਦਾ ਬੀਮਾ

ਜਲੰਧਰ ਹਸਪਤਾਲ ਦੀ ਡਾਕਟਰ ਹਰਜੋਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਨਿਊ ਹਰਦੀਪ ਨਗਰ 'ਚ ਇਕ ਪ੍ਰਵਾਸੀ ਵਿਅਕਤੀ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਹੈ ਅਤੇ ਅਤੇ ਉਸ 'ਚ ਕੋਰੋਨਾ ਵਾਇਰਸ ਦੇ ਲੱਛਣ ਦੇਖੇ ਗਏ ਹਨ। ਸ਼ੱਕੀ ਮਰੀਜ਼ ਦੇ ਪਰਿਵਾਰ ਵੱਲੋਂ ਸੂਚਨਾ ਮਿਲਣ ਦੇ ਤੁਰੰਤ ਬਾਅਦ ਪ੍ਰਸ਼ਾਸਨ ਵੱਲੋਂ ਉਸ ਦੇ ਘਰ ਐਂਬੂਲੈਂਸ ਭੇਜੀ ਗਈ ਅਤੇ ਮਰੀਜ਼ ਨੂੰ ਸਿਵਲ ਹਸਪਤਾਲ ਪਹੁੰਚਾਇਆ।

ਇਹ ਵੀ ਪੜ੍ਹੋ:  ਜਲੰਧਰ 'ਚ ਕਰਫਿਊ ਦੌਰਾਨ ਔਰਤ ਦਾ ਬੇਰਹਿਮੀ ਨਾਲ ਕਤਲ, ਜਬਰ-ਜ਼ਨਾਹ ਹੋਣ ਦਾ ਖਦਸ਼ਾ

ਘਰ 'ਚ ਰਹਿਣ ਵਾਲੇ 3 ਪਰਿਵਾਰ ਮੈਂਬਰਾਂ ਨੂੰ ਵੀ ਕੁਆਰੰਟਾਈਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਰੀਜ਼ ਦੀ ਨਾ ਤਾਂ ਕੋਈ ਟਰੈਵਲ ਹਿਸਟਰੀ ਹੈ ਅਤੇ ਨਾ ਇਹ ਕਿਸੇ ਕੋਰੋਨਾ ਦੇ ਮਰੀਜ਼ ਦੇ ਸੰਪਰਕ 'ਚ ਸੀ। ਫਿਲਹਾਲ ਇਸ ਨੂੰ ਸ਼ੱਕ ਦੇ ਆਧਾਰ 'ਤੇ ਹਸਪਤਾਲ 'ਚ ਰੱਖਿਆ ਜਾਵੇਗਾ ਅਤੇ ਚੈੱਕਅਪ ਕੀਤਾ ਜਾਵੇਗਾ।

ਇਹ ਵੀ ਪੜ੍ਹੋ:  ਭਾਈ ਨਿਰਮਲ ਸਿੰਘ ਦੀ ਆਖਰੀ ਫੋਨ ਕਾਲ ਆਈ ਸਾਹਮਣੇ, ਰਿਕਾਰਡਿੰਗ ਹੋਈ ਵਾਇਰਲ (ਵੀਡੀਓ)
ਇਹ ਵੀ ਪੜ੍ਹੋ:  ਦੇਸ਼ 'ਚ ਤਬਲੀਗੀ ਜਮਾਤ ਨੂੰ ਲੈ ਕੇ ਹਾਹਾਕਾਰ! ਬਠਿੰਡਾ ਪੁੱਜੇ 40 ਲੋਕਾਂ ਦੀ ਹੋਈ ਪਛਾਣ


author

shivani attri

Content Editor

Related News