ਜਲੰਧਰ ਦੇ ਆਰ. ਟੀ. ਏ. ਬਰਜਿੰਦਰ ਸਿੰਘ ਨੂੰ ਹੋਇਆ 'ਕੋਰੋਨਾ', ਪਈਆਂ ਭਾਜੜਾਂ

Saturday, Jul 11, 2020 - 03:45 PM (IST)

ਜਲੰਧਰ ਦੇ ਆਰ. ਟੀ. ਏ. ਬਰਜਿੰਦਰ ਸਿੰਘ ਨੂੰ ਹੋਇਆ 'ਕੋਰੋਨਾ', ਪਈਆਂ ਭਾਜੜਾਂ

ਜਲੰਧਰ (ਰੱਤਾ, ਘੁੰਮਣ)— ਜਲੰਧਰ ਦੇ ਆਰ. ਟੀ. ਏ. (ਰੀਜ਼ਨਲ ਟਰਾਂਸਪੋਰਟ ਅਥਾਰਿਟੀ) ਬਰਜਿੰਦਰ ਸਿੰਘ ਨੂੰ ਕੋਰੋਨਾ ਵਾਇਰਸ ਹੋਣ ਦੀ ਖਬਰ ਮਿਲੀ ਹੈ। ਇਥੇ ਦੱਸਲਣਯੋਗ ਹੈ ਕਿ ਇਸ ਤੋਂ ਪਹਿਲਾਂ ਜਲੰਧਰ ਦੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ, ਸ਼ਾਹਕੋਟ ਦੇ ਐੱਸ. ਡੀ. ਐੱਮ. ਸੰਜੀਵ ਸ਼ਰਮਾ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ। ਹੁਣ ਆਰ. ਟੀ. ਏ. ਬਰਜਿੰਦਰ ਸਿੰਘ ਦੀ ਕੋਰੋਨਾ ਜਾਂਚ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਸਿਹਤ ਮਹਿਕਮੇ 'ਚ ਹਫੜਾ-ਦਫੜੀ ਮਚ ਗਈ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਅੱਜ ਤਾਲਾਬੰਦੀ ਲੱਗਣ ਨੂੰ ਲੈ ਕੇ ਉੱਡੀ ਅਫ਼ਵਾਹ ਬਾਰੇ ਡੀ. ਸੀ. ਨੇ ਦਿੱਤਾ ਸਪਸ਼ਟੀਕਰਨ

ਮਿਲੀ ਜਾਣਕਾਰੀ ਮੁਤਾਬਕ ਬਰਜਿੰਦਰ ਸਿੰਘ ਦੀ ਸਿਹਤ ਖਰਾਬ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਹੁਸ਼ਿਆਰਪੁਰ ਤੋਂ ਆਪਣਾ ਕੋਰੋਨਾ ਦਾ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਅੱਜ ਪਾਜ਼ੇਟਿਵ ਪਾਈ ਗਈ ਹੈ। ਬਰਜਿੰਦਰ ਸਿੰਘ ਕੁਝ ਦਿਨਾਂ ਤੋਂ ਛੁੱਟੀ 'ਤੇ ਚੱਲ ਰਹੇ ਸਨ।
ਇਹ ਵੀ ਪੜ੍ਹੋ: ਜਲੰਧਰ 'ਚ 'ਕੋਰੋਨਾ' ਨੇ ਲਈ ਦੋ ਹੋਰ ਮਰੀਜ਼ਾਂ ਦੀ ਜਾਨ, ਮੌਤਾਂ ਦਾ ਅੰਕੜਾ 25 ਤੱਕ ਪੁੱਜਾ

ਇਹ ਵੀ ਪਤਾ ਲੱਗਾ ਹੈ ਕਿ ਕੁਝ ਦਿਨ ਪਹਿਲਾਂ ਬਰਜਿੰਦਰ ਸਿੰਘ ਨੇ ਇਕ ਮੀਟਿੰਗ ਆਯੋਜਿਤ ਕੀਤੀ ਸੀ, ਜਿਸ 'ਚ ਆਰ. ਟੀ. ਏ. ਦੇ ਇਲਾਵਾ ਕਈ ਅਧਿਕਾਰੀ ਮੌਜੂਦ ਸਨ। ਇਨ੍ਹਾਂ 'ਚ ਜਲੰਧਰ ਦੇ ਡੀ. ਸੀ. ਘਨਸ਼ਾਮ ਥੋਰੀ, ਦੋ ਏ. ਡੀ. ਸੀ. ਵਿਸ਼ੇਸ਼ ਸਾਰੰਗਲ, ਜਸਬੀਰ ਸਿੰਘ, ਐੱਸ. ਡੀ. ਐੱਮ. ਜੈਇੰਦਰ ਸਿੰਘ, ਸਿਵਲ ਸਰਜਨ, ਮੈਡੀਕਲ ਸੁਪਰਡੈਂਟ, ਪਬਲਿਕ ਰਿਲੇਸ਼ਨ ਦਫ਼ਤਰ ਦੇ ਡਿਪਟੀ ਡਾਇਰੈਕਟਰ ਮਨਵਿੰਦਰ ਸਿੰਘ ਸਣੇ ਕਈ ਅਧਿਕਾਰੀ ਮੌਜੂਦ ਸਨ। ਬਰਜਿੰਦਰ ਸਿੰਘ ਦੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਜਿੱਥੇ ਸਿਹਤ ਮਹਿਕਮੇ 'ਚ ਹਫੜਾ-ਦਫੜੀ ਮਚ ਗਈ ਹੈ, ਉਥੇ ਹੀ ਪ੍ਰਸ਼ਾਸਨ ਦੇ ਅਧਿਕਾਰੀਆਂ 'ਚ ਵੀ ਹੜਕੰਪ ਮਚ ਗਿਆ ਹੈ।
ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਅੱਜ ਫਿਰ ਫੇਸਬੁੱਕ 'ਤੇ ਜਨਤਾ ਸਾਹਮਣੇ ਹੋਣਗੇ ਰੂ-ਬ-ਰੂ


author

shivani attri

Content Editor

Related News