ਹੈਰਾਨੀਜਨਕ: ਸਰਕਾਰੀ ਲੈਬਜ਼ ''ਚ ''ਕੋਰੋਨਾ'' ਪਾਜ਼ੇਟਿਵ ਹੋ ਰਹੀਆਂ ਨੈਗੇਟਿਵ ਮਰੀਜ਼ਾਂ ਦੀਆਂ ਰਿਪੋਰਟਾਂ

Tuesday, May 12, 2020 - 07:34 PM (IST)

ਹੈਰਾਨੀਜਨਕ: ਸਰਕਾਰੀ ਲੈਬਜ਼ ''ਚ ''ਕੋਰੋਨਾ'' ਪਾਜ਼ੇਟਿਵ ਹੋ ਰਹੀਆਂ ਨੈਗੇਟਿਵ ਮਰੀਜ਼ਾਂ ਦੀਆਂ ਰਿਪੋਰਟਾਂ

ਜਲੰਧਰ (ਜ. ਬ.)— ਵਿਨਾਸ਼ਕਾਰੀ ਕੋਰੋਨਾ ਨੇ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਲਪੇਟ 'ਚ ਲਿਆ ਰਿਹਾ ਹੈ ਪਰ ਇੰਝ ਲੱਗਦਾ ਹੈ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਉਸ ਨੂੰ ਲੈ ਕਿ ਗੰਭੀਰ ਨਹੀਂ ਲੈ ਰਿਹਾ ਹੈ। ਕੋਰੋਨਾ ਦੇ ਮਰੀਜ਼ਾਂ ਦੇ ਟੈਸਟਾਂ ਦੀ ਜਾਂਚ 'ਚ ਗੋਲਮਾਲ ਹੋ ਰਿਹਾ ਹੈ। ਅਜਿਹੇ ਮਰੀਜ਼ਾਂ ਵੱਲੋਂ ਗੰਭੀਰ ਦੋਸ਼ ਲਾਏ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੀ. ਜੀ. ਆਈ. ਚੰਡੀਗੜ੍ਹ ਇਕ ਮਰੀਜ਼ ਦੀ ਰਿਪੋਰਟ ਨੂੰ ਨੈਗੇਟਿਵ ਭੇਜਦਾ ਹੈ ਅਤੇ ਸਰਕਾਰੀ ਮੈਡੀਕਲ ਕਾਲਜ ਵਿਚ ਸਥਿਤ ਲੈਬਜ਼ ਅਗਲੀਆਂ ਰਿਪੋਰਟਾਂ ਨੂੰ ਪਾਜ਼ੇਟਿਵ ਬਣਾ ਦਿੰਦਾ ਹੈ।

ਸੂਤਰਾਂ ਦੀ ਮੰਨੀਏ ਤਾਂ ਸਰਕਾਰੀ ਮੈਡੀਕਲ ਕਾਲਜ 'ਚ ਸਥਾਪਤ ਲੈਬਜ਼ 'ਤੇ ਟੈਸਟਾਂ ਦਾ ਕਾਫੀ ਦਬਾਅ ਹੈ ਅਤੇ ਅਜਿਹੇ 'ਚ ਕੋਰੋਨਾ ਸਬੰਧੀ ਜਾਂਚ ਦਾ ਕੰਮ ਠੀਕ ਢੰਗ ਨਾਲ ਨਹੀਂ ਹੋ ਰਿਹਾ। ਇਸ ਤਰ੍ਹਾਂ ਦਾ ਇਕ ਮਾਮਲਾ ਕੱਲ ਮੋਗਾ ਤੋਂ ਸਾਹਮਣੇ ਆਇਆ ਸੀ, ਜਿੱਥੇ 7 ਲੋਕਾਂ ਦੇ ਟੈਸਟ ਫਰੀਦਕੋਟ ਮੈਡੀਕਲ ਕਾਲਜ ਦੀ ਲੈਬ ਨੇ ਪਾਜ਼ੇਟਿਵ ਦੱਸੇ ਪਰ ਪੀੜਤਾਂ ਵੱਲੋਂ ਰੌਲਾ ਪਾਉਣ ਤੋਂ ਬਾਅਦ ਜਦੋਂ ਉਨ੍ਹਾਂ ਦੇ ਟੈਸਟ ਲੈ ਕੇ ਪੀ. ਜੀ. ਆਈ. ਭੇਜੇ ਗਏ ਤਾਂ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ।

ਇਹ ਵੀ ਪੜ੍ਹੋ: 'ਕੋਰੋਨਾ' ਕਾਰਨ ਜਲੰਧਰ 'ਚ 6ਵੀਂ ਮੌਤ, ਲੁਧਿਆਣਾ ਦੇ CMC 'ਚ ਬਜ਼ੁਰਗ ਨੇ ਤੋੜਿਆ ਦਮ

ਕੁਝ ਅਜਿਹਾ ਹੀ ਸਿਵਲ ਹਸਪਤਾਲ 'ਚ ਇਲਾਜ ਅਧੀਨ ਕੋਰੋਨਾ ਮਰੀਜ਼ਾਂ ਦੇ ਨਾਲ ਹੋ ਰਿਹਾ ਹੈ। ਪੀ. ਜੀ. ਆਈ. 'ਚ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਅੰਮ੍ਰਿਤਸਰ ਦੇ ਸਰਕਾਰੀ ਕਾਲਜ ਦੀ ਲੈਬ 'ਚ ਉਨ੍ਹਾਂ ਦੀ ਰਿਪੋਰਟ ਨੂੰ ਪਾਜ਼ੇਟਿਵ ਦੱਸ ਦਿੱਤਾ ਜਾਂਦਾ ਹੈ। ਅੰਮ੍ਰਿਤਸਰ ਦੀ ਲੈਬ 'ਚ ਵੀ ਕੰਮ ਦਾ ਕਾਫੀ ਬੋਝ ਦੱਸਿਆ ਜਾ ਰਿਹਾ ਹੈ।

ਸਰਕਾਰੀ ਲੈਬਾਂ ਪ੍ਰਤੀ ਲੋਕਾਂ ਦਾ ਵਧ ਰਿਹਾ ਰੋਸ
ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ 'ਚ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੀ ਭਾਰੀ ਗਿਣਤੀ 'ਚ ਸੰਗਤਾਂ ਦੇ ਸੈਂਪਲਾਂ ਤੋਂ ਇਲਾਵ ਜਲੰਧਰ ਅਤੇ ਗੁਰਦਾਸਪੁਰ ਆਦਿ ਜ਼ਿਲਿਆਂ ਦੇ ਸੈਂਪਲ ਜਾਂਚ ਲਈ ਆ ਰਹੇ ਹਨ ਉੱਥੇ ਹੀ ਸੈਂਪਲਾਂ ਦੇ ਪ੍ਰਮਾਣ ਆਉਣ ਵਿਚ ਹੀ 4 ਤੋਂ 6 ਦਿਨ ਲੱਗ ਜਾਂਦੇ ਹਨ, ਇਸ ਨੂੰ ਦੇਖਦੇ ਹੋਏ ਵੀ ਲੋਕਾਂ 'ਚ ਸਰਕਾਰੀ ਮੈਡੀਕਲ ਕਾਲਜਾਂ ਵਿਚ ਸਥਾਪਤ ਕੀਤੀਆਂ ਲੈਬਾਂ ਪ੍ਰਤੀ ਰੋਸ ਵਧਦਾ ਜਾ ਰਿਹਾ ਹੈ। ਅਜਿਹੇ ਵਿਚ ਜ਼ਿਲਾ ਜਲੰਧਰ ਦੇ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਨੂੰ ਚਾਹੀਦਾ ਹੈ ਕਿ ਉਹ ਵੀ ਉਨ੍ਹਾਂ ਮਰੀਜ਼ਾਂ ਦੇ ਸੈਂਪਲ ਪੀ . ਜੀ. ਆਈ. ਵਿਚ ਭੇਜਣ ਜਿਨ੍ਹਾਂ ਦੀ ਰਿਪੋਰਟ ਅੰਮ੍ਰਿਤਸਰ ਤੋਂ ਪਾਜ਼ੇਟਿਵ ਆਈ ਹੈ ਤਾਂ ਕਿ ਸਥਿਤੀ ਸਪਸ਼ਟ ਹੋ ਸਕੇ ਅਤੇ ਜਾਂਚ 'ਤੇ ਕੋਈ ਪ੍ਰਸ਼ਨ ਨਾ ਉੱਠੇ।

ਲੱਛਣ ਨਹੀਂ ਫਿਰ ਵੀ ਰਿਪੋਰਟ ਪਾਜ਼ੇਟਿਵ
ਜ਼ਿਆਦਾਤਰ ਪਾਜ਼ੇਟਿਵ ਪਾਏ ਗਏ ਲੋਕਾਂ 'ਚ ਕੋਰੋਨਾ ਦਾ ਕੋਈ ਲੱਛਣ ਦਿਖਾਈ ਨਹੀਂ ਦੇ ਰਿਹਾ। ਇਨ੍ਹਾਂ 'ਚੋਂ ਜ਼ਿਆਦਾਤਰ ਅਜਿਹੇ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਹੋਏ 20 ਤੋਂ 30 ਦਿਨ ਹੋ ਗਏ ਹਨ। ਅਜਿਹੇ 'ਚ ਡਾਕਟਰਾਂ ਨੂੰ ਚਾਹੀਦਾ ਹੈ ਕਿ ਉਸੇ ਵਿਅਕਤੀ ਦੇ ਟੈਸਟ ਕਰਵਾਏ ਜਾਣ, ਜਿਨ੍ਹਾਂ 'ਚ ਕੋਰੋਨਾ ਦਾ ਕੋਈ ਲੱਛਣ ਦਿਖਾਈ ਦਿੰਦਾ ਹੈ। ਕੇਂਦਰੀ ਸਿਹਤ ਮੰਤਰਾਲਾ ਦੀ ਰਿਪੋਰਟ ਦੀਆਂ ਰਿਪੋਰਟਾਂ ਅਨੁਸਾਰ ਵੀ ਹਸਪਤਾਲਾਂ ਚ ਜ਼ਿਆਦਾਤਰ ਅਜਿਹੇ ਪਾਜ਼ੇਟਿਵ ਮਰੀਜ਼ ਦਾਖਲ ਹਨ, ਜਿਨ੍ਹਾਂ 'ਚ ਕੋਰੋਨਾ ਦਾ ਕੋਈ ਲੱਛਣ ਨਹੀਂ ਹੈ। ਕੇਂਦਰ ਸਰਕਾਰ ਨੇ ਵੀ ਪਿਛਲੇ ਦਿਨੀਂ ਨੋਟੀਫਿਕੇਸ਼ਨ ਜਾਰੀ ਕਰਕੇ ਸੂਬਿਆਂ ਨੂੰ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਵਿਚ ਕੋਰੋਨਾ ਦੇ ਲੱਛਣ ਨਹੀਂ ਹਨ ਉਨ੍ਹਾਂ ਨੂੰ 10 ਦਿਨਾਂ ਦੇ ਬਾਅਦ ਹਸਪਤਾਲ ਤੋਂ ਡਿਸਚਾਰਜ ਕਰਨ, ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਕੇਂਦਰ ਸਰਕਾਰ ਦੀ ਸਲਾਹ ਮੰਨੇ ਤਾਂ ਕਿ ਕਾਫੀ ਗਿਣਤੀ ਵਿਚ ਲੱਛਣ ਵਾਲੇ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਸਕੇ ਇਸ ਨਾਲ ਇਕ ਤਾਂ ਡਾਕਟਰਾਂ ਅਤੇ ਕੰਮ ਦਾ ਬੋਝ ਘੱਟ ਪਵੇਗਾ ਅਤੇ ਦੂਜਾ ਹਸਪਤਾਲ 'ਚ ਨਵੇਂ ਮਰੀਜ਼ਾਂ ਲਈ ਥਾਂ ਬਣ ਸਕੇਗੀ।
ਇਹ ਵੀ ਪੜ੍ਹੋ​​​​​​​:  ਸੰਗਰੂਰ 'ਚ ਖੌਫਨਾਕ ਵਾਰਦਾਤ, ਕਿਰਚ ਮਾਰ ਕੇ ਵਿਅਕਤੀ ਦਾ ਬੇਰਹਿਮੀ ਨਾਲ ਕੀਤਾ ਕਤਲ


author

shivani attri

Content Editor

Related News