ਜਲੰਧਰ 'ਚ 7 ਸਾਲ ਦੀ ਬੱਚੀ ਸਣੇ ਇਨ੍ਹਾਂ 5 ਮਰੀਜ਼ਾਂ ਨੇ ਜਿੱਤੀ 'ਕੋਰੋਨਾ' ਵਿਰੁੱਧ ਜੰਗ

05/10/2020 5:48:09 PM

ਜਲੰਧਰ (ਰੱਤਾ)— ਜਲੰਧਰ ਜ਼ਿਲੇ 'ਚੋਂ ਜਿੱਥੇ ਇਕੋ ਦਿਨ 6 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਉਥੇ ਹੀ ਜਲੰਧਰ ਵਾਸੀਆਂ ਲਈ ਰਾਹਤ ਭਰੀ ਖਬਰ ਵੀ ਮਿਲੀ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸਿਵਲ ਹਸਤਾਲ 'ਚ ਦਾਖਲ 5 ਕੋਰੋਨਾ ਪੀੜਤਾਂ ਨੇ ਕੋਰੋਨਾ 'ਤੇ ਫਹਿਤ ਹਾਸਲ ਕਰ ਲਈ ਹੈ। ਇਨ੍ਹਾਂ 5 ਰੋਗੀਆਂ 'ਚ ਇਕ 7 ਸਾਲ ਦੀ ਬੱਚੀ ਵੀ ਸ਼ਾਮਲ, ਜੋਕਿ ਦਾਨਿਸ਼ਮੰਦਾਂ ਦੀ ਰਹਿਣ ਵਾਲੀ ਹੈ।

PunjabKesari

ਇਹ ਵੀ ਪੜ੍ਹੋ: ਜਲੰਧਰ ਨਾਲ ਸਬੰਧਤ 6 ਹੋਰ ਕੋਰੋਨਾ ਦੇ ਨਵੇਂ ਕੇਸ ਮਿਲੇ, ਗਿਣਤੀ 173 ਤੱਕ ਪੁੱਜੀ

ਇਸ ਬੱਚੀ ਨੇ ਆਪਣੇ ਬੁਲੰਦ ਹੌਸਲੇ ਦੇ ਨਾਲ ਕੋਰੋਨਾ ਨੂੰ ਹਰਾਉਂਦੇ ਹੋਏ ਅੱਜ ਜੰਗ ਜਿੱਤ ਲਈ ਹੈ। ਇਸ ਦੇ ਇਲਾਵਾ ਦੋ ਰਾਜਾ ਗਾਰਡਨ, ਇਕ ਨੀਲਾ ਮਹਿਲ ਅਤੇ ਇਕ ਜੱਟਪੁਰਾ ਮੁਹੱਲੇ ਦੇ ਰਹਿਣ ਵਾਲੇ ਕੋਰੋਨਾ ਪੀੜਤਾਂ ਨੇ ਅੱਜ ਫਤਿਹ ਹਾਸਲ ਕੀਤੀ। ਇਨ੍ਹਾਂ ਸਾਰਿਆਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਥੇ ਦੱਸ ਦੇਈਏ ਕਿ ਅੱਜ ਦੇ ਠੀਕ ਹੋਏ ਮਰੀਜ਼ਾਂ ਨੂੰ ਮਿਲਾ ਕੇ ਹੁਣ ਜਲੰਧਰ 'ਚੋਂ ਕੁੱਲ 24 ਮਰੀਜ਼ ਕੋਰੋਨਾ ਵਿਰੁੱਧ ਜੰਗ ਲੜਦੇ ਹੋਏ ਠੀਕ ਹੋ ਗਏ ਹਨ।

ਇਨ੍ਹਾਂ ਮਰੀਜ਼ਾਂ 'ਤੇ ਕੋਰੋਨਾ 'ਤੇ ਕੀਤੀ ਫਤਿਹ ਹਾਸਲ
ਅਮਿਤਾ ਮਹਾਜਨ (55) ਵਾਸੀ ਜੱਟਪੁਰਾ ਮੁਹੱਲਾ
ਊਮਿਕਾ (7) ਵਾਸੀ ਬਸਤੀ ਦਾਨਿਸ਼ਮੰਦਾਂ
ਸੋਨੂੰ (24) ਵਾਸੀ ਨੀਲਾ ਮਹਿਲ
ਅਜੀਤ ਕੌਰ (60) ਵਾਸੀ ਰਾਜਾ ਗਾਰਡਨ
ਅਮਰਜੀਤ (32) ਵਾਸੀ ਰਾਜਾ ਗਾਰਡਨ
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ 'ਕੋਰੋਨਾ' ਕਾਰਨ ਚੌਥੀ ਮੌਤ, ਮਰਨ ਤੋਂ ਬਾਅਦ ਵਿਅਕਤੀ ਦੀ ਰਿਪੋਰਟ ਆਈ ਪਾਜ਼ੇਟਿਵ
ਇਹ ਵੀ ਪੜ੍ਹੋ: ਕਪੂਰਥਲਾ 'ਚ ਡਾਕਟਰ ਤੇ ਦੋ ਪੁਲਸ ਮੁਲਾਜ਼ਮਾਂ ਦੀ 'ਕੋਰੋਨਾ' ਰਿਪੋਰਟ ਆਈ ਪਾਜ਼ੇਟਿਵ


shivani attri

Content Editor

Related News